
ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਾਕਾਬੰਦੀ ਖ਼ਤਮ ਕਰ ਦੇਣ, ਕਿਉਂਕਿ ਉਹ ਕਿਸਾਨਾਂ ਨਾਲ ਖੜੇ ਹਨ ਤੇ ਹੁਣ ਕਿਸਾਨ ਉਨ੍ਹਾਂ ਨਾਲ ਖੜਨ।
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਅੱਜ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਬਿੱਲ ਪੇਸ਼ ਕਰ ਦਿੱਤੇ ਹਨ। ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਬਿੱਲ ਪੇਸ਼ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਹਾ ਕਿ ਸਮਾਂ ਆ ਗਿਆ ਹੈ ਕਿ ਪੰਜਾਬ ਦੀ ਕਿਸਾਨੀ ਨਾਲ ਖੜ੍ਹੀਏ। ਅਸੀਂ ਇਸ ਲਈ ਲੜਾਂਗੇ।
ਦੂਸਰੇ ਦਿਨ ਆਪਣੇ ਸੰਬੋਧਨ ਵਿਚ ਕੈਪਟਨ ਨੇ ਅੱਗੇ ਕਿਹਾ ਹੈ ਕਿ ਪੰਜਾਬ ਦੇ ਕਿਸਾਨਾਂ ਨਾਲ ਹੋ ਰਹੀ ਬੇਇਨਸਾਫ਼ੀ ਅੱਗੇ ਝੁਕਣ ਦੀ ਬਜਾਏ ਅਸਤੀਫ਼ਾ ਦੇਣ ਅਤੇ ਬਰਖ਼ਾਸਤ ਹੋਣ ਲਈ ਵੀ ਤਿਆਰ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਨੂੰ ਚੇਤਾਇਆ ਕਿ ਕੋਈ ਵੀ ਧਾਰਮਿਕ ਤੇ ਰੋਜ਼ੀ ਰੋਟੀ 'ਤੇ ਹਮਲਾ ਬਰਦਾਸ਼ਤ ਨਹੀਂ ਕਰੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਾਕਾਬੰਦੀ ਖ਼ਤਮ ਕਰ ਦੇਣ, ਕਿਉਂਕਿ ਉਹ ਕਿਸਾਨਾਂ ਨਾਲ ਖੜੇ ਹਨ ਤੇ ਹੁਣ ਕਿਸਾਨ ਉਨ੍ਹਾਂ ਨਾਲ ਖੜਨ।
ਖੇਤੀ ਕਾਨੂੰਨਾਂ ਖਿਲਾਫ ਮਤਾ ਪੇਸ਼ ਕਰਦਿਆਂ ਕੈਪਟਨ ਨੇ ਕਿਹਾ ਕਿ ਅਦਾਲਤਾਂ ਵਿੱਚ ਵੀ ਅੱਗੇ ਲੜਨ ਲਈ ਇਹ ਇੱਕ ਮਜ਼ਬੂਤ ਪਲੇਟਫਾਰਮ ਬਣ ਜਾਵੇਗਾ। ਕੈਪਟਨ ਨੇ ਕਿਹਾ ਕਿ ਅਸੀਂ ਲੰਮੇ ਸਮੇਂ ਤੋਂ ਵਿਚਾਰ ਵਟਾਂਦਰੇ ਕੀਤੇ ਹਨ, ਡਰਾਫਟ ਆਦਿ ਬਣਾਏ ਹਨ, ਜਿਸ ਵਿੱਚ ਸਮਾਂ ਲੱਗਦਾ ਹੈ। ਮੈਂ ਅਧਿਕਾਰਤ ਹੱਲ ਕੱਢਣਾ ਚਾਹੁੰਦਾ ਹਾਂ। ਸੀਐਮ ਵੱਲੋਂ ਵਿਧਾਨ ਸਭਾ ਨੇ ਕੇਂਦਰ ਸਰਕਾਰ ਦੁਆਰਾ ਬਣਾਏ ਕਾਨੂੰਨਾਂ ਨੂੰ ਰੱਦ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਜਿਸ 'ਚ ਐਮਐਸਪੀ ਪ੍ਰਣਾਲੀ ਤੇ ਸਰਕਾਰੀ ਖਰੀਦ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ ਗਈ।