
ਕੋਟਕਪੁਰਾ ਸੜਕ 'ਤੇ ਰਾਧਾ ਸੁਆਮੀ ਸਤਸੰਗ ਭਵਨ ਨੇੜੇ ਵਾਪਰਿਆ ਭਿਆਨਕ ਹਾਦਸਾ
ਬਾਘਾਪੁਰਾਣਾ: ਬੀਤੀ ਰਾਤ ਸ਼ਹਿਰ ਨੇੜੇ ਇਕ ਭਿਆਨਕ ਹਾਦਸਾ ਵਾਪਰਿਆ। ਇਸ ਦੌਰਾਨ ਇਕ ਪਿਤਾ ਦੀ ਮੌਤ ਹੋ ਗਈ ਅਤੇ ਉਸ ਦੀ ਬੱਚੀ ਗੰਭੀਰ ਜ਼ਖਮੀ ਹੋਈ।
ਦਰਅਸਲ ਬੀਤੀ ਰਾਤ ਸ਼ਹਿਰ ਤੋਂ ਦੂਰ ਕੋਟਕਪੁਰਾ ਸੜਕ 'ਤੇ ਰਾਧਾ ਸੁਆਮੀ ਸਤਸੰਗ ਭਵਨ ਨੇੜੇ ਇਕ ਟਰਾਲੇ ਅਤੇ ਛੋਟੇ ਹਾਥੀ (ਫੋਰਵੀਲਰ) ਵਿਚਕਾਰ ਭਿਆਨਕ ਟੱਕਰ ਹੋਈ।
Accident
ਇਸ ਦੇ ਚਲਦਿਆਂ ਨਵਜੋਤ ਸਿੰਘ ਦੀ ਮੌਤ ਹੋ ਗਈ। ਹਾਸਦੇ ਵਿਚ ਉਹਨਾਂ ਦੀ ਬੇਟੀ ਖੁਸ਼ਦੀਪ ਕੌਰ ਵੀ ਗੰਭੀਰ ਜ਼ਖਮੀ ਹੋ ਗਈ। ਬੱਚੀ ਦਾ ਇਲਾਜ ਸਥਾਨਕ ਹਸਪਤਾਲ ਵਿਚ ਜਾਰੀ ਹੈ।