
ਦੀ ਭੈਣ ਰਾਜ ਕੌਰ ਨੇ ਕੇਸ ਦੀ ਜਾਂਚ ਕਰਨ ਦੀ ਕੀਤੀ ਸੀ ਮੰਗ
ਚੰਡੀਗੜ੍ਹ : ਸਿੰਘੂ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਤਿੰਨ ਮੈਂਬਰੀ ਸਿੱਟ ਦਾ ਗਠਨ ਕੀਤਾ ਗਿਆ ਹੈ। ਇਸ ਸਿੱਟ ਦੀ ਅਗਵਾਈ ਏਡੀਜੀਪੀ ਵਰਿੰਦਰ ਕੁਮਾਰ ਕਰਨਗੇ। ਇਸ SIT ਵਿਚ ਐਸਐਸਪੀ ਹਰਵਿੰਦਰ ਸਿੰਘ ਵਿਰਕ ਤੇ ਡੀਆਈਜੀ ਇੰਦਰਬੀਰ ਸਿੰਘ ਸ਼ਾਮਲ ਹਨ।
Photo
ਦੱਸਣਯੋਗ ਹੈ ਕਿ ਲਖਬੀਰ ਸਿੰਘ ਦੀ ਭੈਣ ਨੇ ਦੋਸ਼ ਲਾਇਆ ਸੀ ਕਿ ਲਖਬੀਰ ਸਿੰਘ ਨੂੰ ਗੱਲਾਂ ਵਿਚ ਲੈ ਕੇ ਸਿੰਘੂ ਬਾਰਡਰ 'ਤੇ ਲਿਜਾਇਆ ਗਿਆ ਅਤੇ ਫਿਰ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਹੁਣ ਸਿੱਟ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿ ਲਖਬੀਰ ਸਿੰਘ ਕਿਸ ਦੇ ਨਾਲ ਸਿੰਘੂ ਬਾਰਡਰ ਗਿਆ ਸੀ।