'PM ਮੋਦੀ ਕੈਪਟਨ ਨੂੰ ਮੈਦਾਨ ’ਚ ਉਤਾਰ ਕੇ ਆਪ ਦੀ ਸਰਕਾਰ ਬਣਨ ਤੋਂ ਰੋਕਣ ਦਾ ਕਰ ਰਹੇ ਨੇ ਯਤਨ'
Published : Oct 20, 2021, 6:34 pm IST
Updated : Oct 20, 2021, 6:38 pm IST
SHARE ARTICLE
Raghav Chadha
Raghav Chadha

-2017 ਵਿੱਚ ਵੀ ‘ਆਪ’ ਦੀ ਸਰਕਾਰ ਰੋਕਣ ਲਈ ਬੀਜੇਪੀ ਅਤੇ ਅਕਾਲੀ ਦਲ ਬਾਦਲ ਨੇ ਵਰਕਰਾਂ ਦੀਆਂ ਵੋਟਾਂ ਕਾਂਗਰਸ ਨੂੰ ਪਵਾਈਆਂ

 

 ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਕਾਂਗਰਸ ਪਾਰਟੀ ਤੋਂ ਵੱਖ ਹੋ ਕੇ ਆਪਣੀ ਵੱਖਰੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰਨ ਬਾਰੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਬੁਲਾਰੇ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਵਿਧਾਇਕ ਰਾਘਵ ਚੱਢਾ ਨੇ ਟਿੱਪਣੀ ਕਰਦਿਆਂ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਰਕਾਰ ਨਾ ਬਣੇ।

 

Amarinder SinghAmarinder Singh

 

ਜਦੋਂ ਤਿੰਨੇ ਪਾਰਟੀਆਂ ਭਾਰਤੀ ਜਨਤਾ ਪਾਰਟੀ, ਅਕਾਲੀ ਦਲ ਬਾਦਲ ਅਤੇ ਕਾਂਗਰਸ ਪਾਰਟੀ ਮਿਲ ਕੇ ਆਮ ਆਦਮੀ ਪਾਰਟੀ ਨੂੰ ਪੰਜਾਬ ’ਚ ਸਰਕਾਰ ਬਣਾਉਣ ਤੋਂ ਰੋਕਣ ਵਿੱਚ ਫ਼ੇਲ ਹੋ ਰਹੀਆਂ ਹਨ, ਤਾਂ ਪ੍ਰਧਾਨ ਮੰਤਰੀ ਨੇ ਆਪਣੇ ਪਿਆਰੇ ਤੇ ਚਹੇਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੈਦਾਨ ਵਿੱਚ ਉਤਾਰਿਆਂ ਕਿ ਚੌਥੀ ਪਾਰਟੀ ਬਣਾ ਕੇ ‘ਆਪ’ ਦੀ ਸਰਕਾਰ ਬਣਨ ਤੋਂ ਰੋਕਿਆ ਜਾਵੇ।’’

 

 

Raghav ChadhaRaghav Chadha

ਬੁੱਧਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀਆਂ ਤਿੰਨ ਪਾਰਟੀਆਂ ਭਾਜਪਾ, ਅਕਾਲੀ ਦਲ ਬਾਦਲ ਅਤੇ ਕਾਂਗਰਸ ਨੂੰ ਮੈਦਾਨ ਵਿੱਚ ਉਤਾਰਿਆ ਸੀ, ਤਾਂ ਜੋ ਆਉਣ ਵਾਲੀਆਂ ਪੰਜਾਬ ਚੋਣਾ ਵਿਚ ਤਿੰਨੋਂ ਪਾਰਟੀਆਂ ਮਿਲ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਨਾ ਬਣੇ, ਕਿਉਂਕਿ ਇਨਾਂ ਪਾਰਟੀਆਂ ਦਾ ਰਿਮੋਰਟ ਕੰਟਰੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਹੈ। 

PM ModiPM Modi

 

ਰਾਘਵ ਚੱਢਾ ਨੇ ਕਿਹਾ, ‘‘ਜਦੋਂ ਇਹ ਤਿਨੋਂ ਪਾਰਟੀਆਂ ਭਾਜਪਾ, ਅਕਾਲੀ ਦਲ ਬਾਦਲ ਅਤੇ ਕਾਂਗਰਸ ਪਿਛਲੇ 5- 6 ਮਹੀਨਿਆਂ ਤੋਂ ਮਿਹਨਤ ਕਰਕੇ ਥੱਕ ਗਈਆਂ ਅਤੇ ਇਨਾਂ ਨੇ ਗੋਢੇ ਟੇਕ ਦਿੱਤੇ ਤਾਂ ਪ੍ਰਧਾਨ ਮੰਤਰੀ ਮੋਦੀ ਨੂੰ ਸਮਝ ਆ ਗਿਆ ਕਿ ਇਹ ਪਾਰਟੀਆਂ ਮਿਲ ਕੇ ਵੀ 2022 ਦੀਆਂ ਚੋਣਾ ’ਚ ਆਮ ਆਦਮੀ ਪਾਰਟੀ ਨੂੰ ਪੰਜਾਬ ’ਚ ਸਰਕਾਰ ਬਣਾਉਣ ਤੋਂ ਰੋਕ ਨਹੀਂ ਸਕਦੀਆਂ, ਤਾਂ ਮੋਦੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੌਥੀ ਪਾਰਟੀ ਬਣਾਉਣ ਦਾ ਥਾਪੜਾ ਦੇ ਦਿੱਤਾ ਹੈ ਅਤੇ ਇਨਾਂ ਚਾਰੇ ਪਾਰਟੀਆਂ ਦਾ ਇੱਕੋ- ਇੱਕ ਏਜੰਡਾ ਹੈ ਕਿ ਪੰਜਾਬ ’ਚ ‘ਆਪ’ ਦੀ ਸਰਕਾਰ ਨਹੀਂ ਬਣਨ ਦੇਣੀ। 

 

PM ModiPM Modi

‘ਆਪ’ ਆਗੂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਤੁਹਾਨੂੰ ਯਾਦ ਹੋਵੇਗਾ 2017 ਵਿੱਚ ਵੀ ‘ਆਪ’ ਦੀ ਸਰਕਾਰ ਰੋਕਣ ਲਈ ਬੀਜੇਪੀ ਅਤੇ ਅਕਾਲੀ ਦਲ ਬਾਦਲ ਨੇ ਆਪਣੇ ਵਰਕਰਾਂ ਦੀਆਂ ਸਾਰੀਆਂ ਵੋਟਾਂ ਕਾਂਗਰਸ ਪਾਰਟੀ ਨੂੰ ਪਵਾਈਆਂ ਸਨ। ਇਹ ਗੱਲ ਅਕਾਲੀ ਦਲ ਦੇ ਸੀਨੀਅਰ ਆਗੂ ਨਰੇਸ਼ ਗੁਜਰਾਲ ਅਤੇ ਕਾਂਗਰਸੀ ਆਗੂਆਂ ਨੇ ਵੀ ਕਈ ਵਾਰ ਆਖੀ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਅਜਿਹਾ ਕਰਨ ਦੀ ਕੋਸਿਸ ਹੋ ਰਹੀ ਹੈ।

ਜਦੋਂ ਤਿੰਨ ਪਾਰਟੀਆਂ ਮਿਲ ਕੇ ਪੰਜਾਬ ’ਚ ‘ਆਪ’ ਦੀ ਸਰਕਾਰ ਬਣਨ ਤੋਂ ਨਹੀਂ ਰੋ ਸਕੀਆਂ ਤਾਂ ਚੌਥੀ ਪਾਰਟੀ ਬਣਾ ਕੇ ਰੋਕਣ ਲਈ ਯਤਨ ਕੀਤੇ ਜਾ ਰਹੇ ਹਨ, ਪਰ ਪੰਜਾਬ ਦੇ ਲੋਕਾਂ ਦੀ ਇੱਛਾ ਖੁਸ਼ਹਾਲ ਪੰਜਾਬ ਬਣਾਉਣ ਦੀ ਹੈ।  ਰਾਘਢ ਚੱਢਾ ਨੇ ਕਿਹਾ, ‘‘ਇਹ ਚਾਰੇ ਪਾਰਟੀਆਂ ਮਿਲ ਕੇ ਵੀ ਪੰਜਾਬ ਦੇ ਲੋਕਾਂ ਦੀ ਇੱਛਾ ਕਿ ‘ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਸਰਕਾਰ ਬਣਾਉਣੀ’ ਦਾ ਫ਼ੈਸਲਾ ਨਹੀਂ ਬਦਲ ਸਕਦੀਆਂ। ’’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

BREAKING UPDATE: ਅੰਮ੍ਰਿਤਪਾਲ ਸਿੰਘ ਲੜਨਗੇ ਲੋਕ ਸਭਾ ਦੀ ਚੋਣ, Jail 'ਚ ਵਕੀਲ ਨਾਲ ਮੁਲਾਕਾਤ ਤੋਂ ਬਾਅਦ ਭਰੀ ਹਾਮੀ...

25 Apr 2024 10:27 AM

Big Breaking : ਬਲਕੌਰ ਸਿੰਘ ਨੂੰ ਬਠਿੰਡਾ ਤੋਂ ਜਿਤਾਉਣ ਲਈ ਭਾਜਪਾ ਪਿੱਛੇ ਹਟਣ ਲਈ ਤਿਆਰ!

25 Apr 2024 9:08 AM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM
Advertisement