
ਤਨਵੀ ਨੇ ਪੂਰੀ ਮਿਹਨਤ ਕੀਤੀ -ਪਰਿਵਾਰ
ਸੰਗਰੂਰ: ਸੰਗਰੂਰ ਦੀ ਰਹਿਣ ਵਾਲੀ ਤਨਵੀ ਗਰਗ ਨੇ ਹਰਿਆਣਾ ਜੁਡੀਸ਼ੀਅਲ ਦਾ ਟੈਸਟ ਪਾਸ ਕਰ ਹਰਿਆਣਾ ਵਿੱਚ ਜੱਜ ਬਣ ਗਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਪਰਿਵਾਰਿਕ ਮੈਂਬਰਾਂ ਨੂੰ ਵਧਾਈ ਦੇਣ ਵਾਲਿਆਂ ਦਾ ਮੇਲਾ ਲੱਗਿਆ ਹੋਇਆ। ਤਨਵੀ ਨੇ ਕਿਹਾ ਕਿ ਮੇਰੇ ਵੱਲੋਂ ਇਹ ਟੈਸਟ ਪਾਸ ਕਰਨ ਦੇ ਲਈ ਕਾਫੀ ਮਿਹਨਤ ਕੀਤੀ ਹੈ ਤੇ ਮੇਰੇ ਪਰਿਵਾਰ ਦਾ ਵੀ ਮੈਨੂੰ ਪੂਰਾ ਸਹਿਯੋਗ ਰਿਹਾ ਜਿਸ ਤੋਂ ਬਾਅਦ ਹੀ ਮੈਂ ਇਹ ਟੈਸਟ ਪਾਸ ਕਰ ਇਸ ਪੁਜੀਸ਼ਨ ਤੇ ਪਹੁੰਚ ਸਕੀ।
ਤਨਵੀ ਦੇ ਪਿਤਾ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਤਨਵੀ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਗਈ ਉਸ ਨੂੰ ਕਦੇ ਵੀ ਕਿਸੇ ਹੋਰ ਕੰਮ ਲਈ ਪ੍ਰੈਸ਼ਰਾਈਜ਼ ਨਹੀਂ ਕੀਤਾ ਗਿਆ ਅਤੇ ਉਸ ਨੂੰ ਸਿਰਫ ਪੜ੍ਹਾਈ ਵੱਲ ਹੀ ਧਿਆਨ ਦੇਣ ਦੇ ਲਈ ਕਿਹਾ ਗਿਆ।ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਵੀ ਕਦੇ ਉਹ ਨਰਵਸ ਹੋਈ ਤਾਂ ਸਾਡੇ ਵੱਲੋਂ ਉਸ ਨੂੰ ਹੌਸਲਾ ਨੂੰ ਦਿੱਤਾ ਜਾਂਦਾ ਹੈ। ਤਨਵੀ ਦੀ ਮਾਤਾ ਨੇ ਕਿਹਾ ਕਿ ਮੇਰੇ ਵੱਲੋਂ ਕਦੇ ਵੀ ਤਨਵੀ ਨੂੰ ਘਰ ਦੇ ਕੰਮ ਕਰਨ ਦੇ ਲਈ ਨਹੀਂ ਕਿਹਾ ਗਿਆ ਕਿਉਂਕਿ ਉਸ ਦਾ ਟੀਚਾ ਜੱਜ ਬਣਨਾ ਸੀ ਤੇ ਰੱਬ ਨੇ ਉਸ ਉੱਤੇ ਮਿਹਰ ਕੀਤੀ ਹ ਤੇ ਜੋ ਅੱਜ ਇਸ ਮੁਕਾਮ ਤੇ ਪਹੁੰਚੀ ਹੈ।