ਭਾਈ ਜਗਤਾਰ ਸਿੰਘ ਹਵਾਰਾ ਵਿਰੁੱਧ CBI ਦਾ ਕੇਸ ਸੁਪਰੀਮ ਕੋਰਟ ’ਚ 13 ਸਾਲ ਬਾਅਦ ਅਚਾਨਕ ਖੁੱਲ੍ਹਿਆ , ਜਾਣੋ ਪੂਰਾ ਮਾਮਲਾ
Published : Oct 20, 2024, 7:43 pm IST
Updated : Oct 20, 2024, 7:43 pm IST
SHARE ARTICLE
The CBI case against Bhai Jagtar Singh Hawara suddenly opened in the Supreme Court after 13 years, know the whole case
The CBI case against Bhai Jagtar Singh Hawara suddenly opened in the Supreme Court after 13 years, know the whole case

ਹਾਈ ਕੋਰਟ ਵੱਲੋ ਉਮਰ ਕੈਦ ਦੇ ਫੈਸਲੇ ਨੂੰ ਸਾਲ 2013 ਵਿੱਚ ਦਿੱਤੀ ਚਣੌਤੀ

ਚੰਡੀਗੜ੍ਹ: ਭਾਈ ਜਗਤਾਰ ਸਿੰਘ ਹਵਾਰਾ ਦੇ ਫਾਂਸੀ ਵਾਲੇ ਕੇਸ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਸੀਬੀਆਈ ਦਾ ਕੇਸ ਸੁਪਰੀਮ ਕੋਰਟ ਵਿੱਚ 13 ਸਾਲ ਬਾਅਦ ਅਚਾਨਕ ਖੁੱਲ  ਗਿਆ ਹੈ। ਸੀਬੀਆਈ ਨੇ ਹਾਈ ਕੋਰਟ ਵੱਲੋ ਉਮਰ ਕੈਦ ਦੇ ਫੈਸਲੇ ਨੂੰ ਸਾਲ 2013 ਵਿੱਚ ਚਣੌਤੀ ਦਿੱਤੀ ਸੀ ਅਤੇ ਫਾਂਸੀ ਦੀ ਸਜਾ ਨੂੰ  ਬਦਲਣ ਦੀ ਅਪੀਲ ਕੀਤੀ ਸੀ। ਹੁਣ ਇਸ ਮਾਮਲੇ  6 ਨਵੰਬਰ ਨੂੰ ਹੋਵੇਗੀ।

ਕੌਮੀ ਇਨਸਾਫ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ ਦਾ ਕਹਿਣਾ ਹੈ ਕਿ ਜਗਤਾਰ ਸਿੰਘ ਅਤੇ ਰਾਜੋਆਣਾ ਨੂੰ ਫਾਂਸੀ ਸੈਸ਼ਨ ਕੋਰਟ ਨੇ ਕੀਤੀ ਉਸ ਤੋਂ ਬਾਅਦ ਅਸੀਂ ਹਾਈਕੋਰਟ  ਗਏ ਤਾਂ ਫਾਂਸੀ ਟੁੱਟ ਕੇ ਉਮਰ ਕੈਦ ਵਿੱਚ ਬਦਲ ਦਿੱਤੀ। ਉਨ੍ਹਾਂ ਨੇ ਦੱਸਿਆਹੈ ਕਿ ਫਾਂਸੀ ਨੂੰ ਖਤਮ ਕਰਕੇ ਉਮਰ ਕੈਦ ਵਿੱਚ ਕੀਤਾ ਸੀ ਪਰ ਸੀਬੀਆਈ  2013 ਵਿੱਚ ਸੁਪਰੀਮ ਕੋਰਟ ਵਿੱਚ  ਹਾਈਕੋਰਟ ਦੇ ਫੈਸਲੇ ਨੂੰ ਚਣੌਤੀ ਦਿੱਤੀ।

ਉਨ੍ਹਾਂ ਨੇਕਿਹਾ ਹੈ ਕਿ ਕੇਸ ਦੀ ਤਾਰੀਖ 16 ਅਕਤੂਬਰ 2024 ਦੀ ਸੀ। ਉਨ੍ਹਾਂ ਨੇਕਿਹਾ ਹੈ ਇਸ ਕੇਸ ਦੀ ਸੁਣਵਾਈ ਬਾਰੇ ਪਤਾ ਨਹੀ ਸੀ। ਉਨ੍ਹਾਂ ਨੇਕਿਹਾ ਹੈ ਕਿ ਤਰੀਕ ਵਾਲੇ ਦਿਨ ਹੀ  ਪਤਾ ਲੱਗਿਆ।ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਵਕੀਲ ਨਾਲ ਸੰਪਰਕ ਕੀਤਾ। ਉਨ੍ਹਾਂ ਨੇ ਕਿਹਾ ਹੈ ਕਿ ਅਸੀ ਕਲਰਕ ਨਾਲ ਸੰਪਰਕ ਕੀਤਾ ਅਤੇ ਹੁਣਇਸ ਕੇਸ ਦੀ ਸੁਣਵਾਈ 6 ਨਵੰਬਰ  2024 ਨੂੰ ਹੋਣੀ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਹਵਾਰਾ ਦੀ ਜੇਲ੍ਹ ਸ਼ਿਫਟ ਕਰਨ ਲਈ ਸੁਪਰੀਮ ਕੋਰਟ ਗਏ। ਕੋਰਟ ਨੇ ਤਿੰਨੇ ਸਰਕਾਰਾਂ ਨੂੰ ਨੋਟਿਸ ਜਾਰੀ ਕੀਤਾ ਕਿ ਜਗਤਾਰ ਸਿੰਘ ਹਵਾਰਾ ਨੂੰ ਦਿੱਲੀ ਕਿਓ ਰੱਖਿਆ ਗਿਆ ਹੈ।ਉਨ੍ਹਾਂ ਨੇ ਕਿਹਾ ਹੈ ਕਿ ਸਾਰੇ ਕੇਸਾਂ ਵਿਚ ਕਿਤੇ ਵੀ ਆਰਡੀਐਸ ਬਰਾਮਦ ਹੀ ਨਹੀ ਹੁੰਦੀ। ਉਨ੍ਹਾਂ ਨੇਕਿਹਾ ਹੈ ਕਿ ਦੂਜਾ ਉਹ ਪਾਕਿਸਤਾਨ ਗਿਆ ਇਹ ਵੀ ਸਾਬਤ ਹੀ ਨਹੀਂ ਹੋਇਆ।ਉਨ੍ਹਾਂ ਨੇਕਿਹਾ ਹੈ ਕਿ ਕਿਸੇ ਵੀ ਸਾਥੀ ਨੇ ਇਹ ਨਹੀ ਕਿਹਾ ਇਹ ਸਾਡੇ ਨਾਲ ਸੀ। ਉਨ੍ਹਾਂ ਨੇ ਕਿਹਾ ਹੈ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਖਿਲਾਫ ਕੋਈ ਸਬੂਤ ਨਹੀਂ ਹੈ। ਉਨ੍ਹਾਂ ਨੇਕਿਹਾ ਹੈ ਕਿ ਤਿੰਨੇ ਸਰਕਾਰਾਂ ਨੂੰ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 6 ਅਕਤੂਬਰ ਨੂੰ ਸਰਕਾਰਾਂ ਵੱਲੋਂ ਜਵਾਬ ਦੇਣਾ ਪਵੇਗਾ।

ਉਨ੍ਹਾਂ ਨੇ ਕਿਹਾ ਹੈ ਕਿ ਲੰਬੇ ਸਮੇਂ ਤੋਂ ਲਮਕਦੇ ਹੋਏ ਕੇਸ ਹੁਣ ਖੁੱਲਣਾਂ ਇਹ ਵੀ ਪਰਮਾਤਮਾ ਦੀ ਮਰਜੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਅਸੀ 16 ਅਕਤੂਬਰ ਵਾਲੀ ਤਾਰੀਕ ਤੇ ਨਾ ਜਾਂਦੇ ਤਾਂ ਇਕ ਤਰਫਾ ਹੋ ਜਾਣਾ ਸੀ।ਉਨ੍ਹਾਂ ਨੇ 23 ਨਵੰਬਰ ਨੂੰ ਇਕ ਪ੍ਰੋਗਰਾਮ ਉਲਕਿਆ ਹੈ ਇਸ ਵਿਚ ਕੇਸ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਜਾਵੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement