
ਜਬਰ ਜਨਾਹ ਮਾਮਲੇ 'ਚ ਕਾਰਵਾਈ ਕਰਨ ਦੀ ਕੀਤੀ ਮੰਗ
ਲੁਧਿਆਣਾ - ਆਮ ਆਦਮੀ ਪਾਰਟੀ ਵਲੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਜਬਰ ਜਨਾਹ ਮਾਮਲੇ 'ਚ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਪੁਲਿਸ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਸੀਨੀਅਰ ਆਗੂ ਅਤੇ ਸੰਯੁਕਤ ਸਕੱਤਰ ਪੰਜਾਬ ਅਮਨਦੀਪ ਸਿੰਘ ਮੋਹੀ, ਸੀ. ਏ. ਸੁਰੇਸ਼ ਗੋਇਲ, ਪ੍ਰਧਾਨ ਲੁਧਿਆਣਾ ਸ਼ਹਿਰੀ, ਗੁਰਦਰਸ਼ਨ ਸਿੰਘ ਕੂਲੀ ਉਪ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦਿਹਾਤੀ, ਸਰਨਪਾਲ ਸਿੰਘ ਮੱਕੜ ਸੈਕਟਰੀ ਜ਼ਿਲ੍ਹਾ ਲੁਧਿਆਣਾ, ਪ੍ਰੋ. ਤੇਜਪਾਲ ਸਿੰਘ ਗਿੱਲ ਸੀਨੀਅਰ ਆਗੂ 'ਆਪ' ਹਾਜ਼ਰ ਸਨ।
AAP
ਇਸ ਦੇ ਨਾਲ ਹੀ ਦੱਸ ਦਈਏ ਕਿ ਕੱਲ੍ਹ ਲੋਕ ਇਨਸਾਫ਼ ਪਾਰਟੀ ਵਲੋਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਸਰਪ੍ਰਸਤ ਜਥੇਦਾਰ ਬਲਵਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਦੇ ਪਾਣੀਆਂ ਦੀ ਕੀਮਤ ਵਸੂਲੀ ਲਈ ਕੱਢੀ ਜਾ ਰਹੀ ਚਾਰ ਰੋਜ਼ਾ ਪੰਜਾਬ ਅਧਿਕਾਰ ਯਾਤਰਾ ਦੇ ਅਖ਼ੀਰਲੇ ਦਿਨ ਪਟਿਆਲਾ ਦੇ ਗੁਰਦੁਆਰਾ ਦੂੱਖ ਨਿਵਾਰਨ ਸਾਹਿਬ ਤੋਂ ਗੁਰੁ ਸਾਹਿਬ ਦਾ ਅਸ਼ੀਰਵਾਦ ਲੈਂਦੇ ਹੋਏ ਸ਼ੁਰੂ ਕਰ ਕੇ ਬਹਾਦੁਰਗੜ੍ਹ, ਰਾਜਪੁਰਾ, ਬਨੂੰੜ, ਮੁਹਾਲੀ ਤਕ ਪਾਰਟੀ ਅਹੁਦੇਦਾਰ ਅਤੇ ਵਰਕਰ ਵੱਡੀ ਗਿਣਤੀ ਵਿਚ ਪੁੱਜੇ ਅਤੇ ਇਸ ਉਪਰੰਤ ਪਾਰਟੀ ਅਹੁਦੇਦਾਰ ਅਰਦਾਸ ਕਰ ਕੇ 21 ਲੱਖ ਪੰਜਾਬੀਆਂ ਵਲੋਂ ਦਸਤਖ਼ਤ ਕੀਤੀ ਹੋਈ ਪਟੀਸ਼ਨ ਦੀਆਂ ਪੰਡਾਂ ਚੰਡੀਗੜ੍ਹ ਵਿਧਾਨ ਸਭਾ ਵਿਖੇ ਸਪੀਕਰ ਨੂੰ ਸੌਂਪੀਆਂ ਗਈਆਂ।