
ਜੰਮੂ ਵਿਖੇ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦੇ ਚਾਰ ਅਤਿਵਾਦੀ ਢੇਰ, ਟਰੱਕ ਚਾਲਕ ਫ਼ਰਾਰ
ਜੰਮੂ, 19 ਨਵੰਬਰ (ਸਰਬਜੀਤ ਸਿੰਘ): ਜੰਮੂ ਦੇ ਨਗਰੋਟਾ ਇਲਾਕੇ ਵਿਚ ਵੀਰਵਾਰ ਸਵੇਰੇ ਅਤਿਵਾਦੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ ਹੋਏ ਇਕ ਮੁਕਾਬਲੇ ਵਿਚ ਚਾਰ ਅਤਿਵਾਦੀ ਮਾਰੇ ਗਏ। ਮਾਰੇ ਗਏ ਅਤਿਵਾਦੀ ਜੈਸ਼-ਏ-ਮੁਹੰਮਦ ਦੇ ਦੱਸੇ ਜਾਂਦੇ ਹਨ।
ਇਹ ਮੁਕਾਬਲਾ ਸਵੇਰੇ 5 ਵਜੇ ਸ਼ੁਰੂ ਹੋਇਆ ਜਦੋਂ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜ ਮਾਰਗ ਦੇ ਨਗਰੋਟਾ ਬਨ ਇਲਾਕੇ ਵਿਚ ਬਣੇ ਟੋਲ ਪਲਾਜ਼ਾ 'ਤੇ ਸੁਰੱਖਿਆ ਬਲਾਂ ਨੇ ਕਸ਼ਮੀਰ ਨੰਬਰ ਦੇ ਟਰੱਕ ਦੀ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਟਰੱਕ ਵਿਚ ਲੁਕੇ ਹੋਏ ਅਤਿਵਾਦੀਆਂ ਨੇ ਸੁਰੱਖਿਆ ਬਲਾਂ ਉਪਰ ਗੋਲੀਬਾਰੀ ਸ਼ੁਰੂ ਕਰ ਦਿਤੀ ਅਤੇ ਟਰੱਕ ਨੂੰ ਛੱਡ ਕੇ ਦੌੜਨ ਦੀ ਕੋਸ਼ਿਸ਼ ਕਰਨ ਲੱਗੇ ਪਰ ਪੁਲਿਸ ਦੀ ਐਸਓਜੀ ਟੀਮ ਨੇ ਤੁਰਤ ਹਰਕਤ ਵਿਚ ਆਉਂਦੇ ਹੀ ਅਤਿਵਾਦੀਆਂ ਨੂੰ ਲਲਕਾਰਿਆ ਤਾਂ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਆਰੰਭ ਹੋ ਗਈ। ਟਰੱਕ ਚੌਲਾਂ ਦੀਆਂ ਬੋਰੀਆਂ ਨਾਲ
ਭਰਿਆ ਹੋਇਆ ਸੀ ਅਤੇ ਅਤਿਵਾਦੀ ਇਸ ਦੇ ਅੰਦਰ ਬੈਠੇ ਸਨ।
ਮੁਕਾਬਲਾ ਸ਼ੁਰੂ ਹੋਣ ਤੋਂ ਚਾਰ ਘੰਟੇ ਬਾਅਦ ਸੁਰੱਖਿਆ ਬਲਾਂ ਨੇ ਚਾਰਾਂ ਅਤਿਵਾਦੀ ਮਾਰ ਮੁਕਾਇਆ। ਮੁਕਾਬਲੇ ਵਿਚ ਦੋ ਜੰਮੂ-ਕਸ਼ਮੀਰ ਦਾ ਪੁਲਿਸ ਦੇ ਮੁਲਾਜ਼ਮ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਾਰੇ ਗਏ ਚਾਰੇ ਅਤਿਵਾਦੀ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਵਿਚ ਘੁਸਪੈਠ ਕਰਕੇ ਬੀਤੀ ਰਾਤ ਸਾਂਬਾ ਪਹੁੰਚ ਗਏ ਸਨ। ਇਥੇ ਪਹਿਲਾਂ ਹੀ ਇੰਤਜ਼ਾਰ ਕਰ ਰਿਹਾ ਇਕ ਕੋਰੀਅਰ ਜੋ ਉਨ੍ਹਾਂ ਅਤਿਵਾਦੀਆਂ ਲੈ ਕਸ਼ਮੀਰ ਲੈ ਜਾਉਣ ਲਈ ਇਕ ਟਰੱਕ ਲੈ ਕੇ ਆਇਆ ਸੀ।
ਸਵੇਰੇ 3.45 ਉੱਤੇ ਇਹ ਟਰੱਕ ਸਾਂਬਾ ਦੇ ਸਰੋਰ ਟੋਲ ਪਲਾਜ਼ਾ ਤਂੋ ਹੁੰਦਾ ਹੋਇਆ ਜੰਮੂ ਤੇ ਫੇਰ 4:45 ਵਜੇ ਦੇ ਕਰੀਬ ਇਹ ਟਰੱਕ ਨਗਰੋਟਾ ਬਨ ਟੋਲ ਪਲਾਜ਼ਾ 'ਤੇ ਪਹੁੰਚਿਆ। ਜਿਥੇ ਜੰਮੂ-ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨ ਗਰੱਪ ਨੇ ਉਨ੍ਹਾਂ ਨੂੰ ਘੇਰ ਲਿਆ। ਸੂਤਰਾਂ ਅਨੁਸਾਰ ਪੁਲਿਸ ਨੂੰ ਪਹਿਲਾਂ ਤੋਂ ਹੀ ਉਨ੍ਹਾਂ ਦੀ ਜਾਣਕਾਰੀ ਮਿਲੀ ਗਈ ਸੀ ਕਿ ਕੁਝ ਅਤਿਵਾਦੀ ਕੌਮਾਂਤਰੀ ਸਰਹੱਦ ਤੋਂ ਕਸ਼ਮੀਰ ਤਕ ਘੁਸਪੈਠ ਕਰਨ ਦਾ ਇਰਾਦਾ ਬਣਾ ਰਹੇ ਹਨ ਅਤੇ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਡੱਬੀ
image
ਮੁਕਾਬਲੇ ਵਿਚ ਮਾਰੇ ਗਏ ਅਤਿਵਾਦੀ ਅਤੇ ਬਰਾਮਦ ਕੀਤੇ ਗਏ ਹਥਿਆਰਾਂ ਦੀ ਤਸਵੀਰ।