ਅੱਠ ਮਹੀਨਿਆਂ ਬਾਅਦ ਖੁੱਲ੍ਹਿਆ ਰਾਕ ਗਾਰਡਨ , ਲੋਕਾਂ ਨੇ ਉਡਾਈਆਂ ਨਿਯਮਾਂ ਦੀਆਂ ਧੱਜੀਆਂ
Published : Nov 20, 2020, 11:50 am IST
Updated : Nov 20, 2020, 11:50 am IST
SHARE ARTICLE
The Rock Garden reopened eight months later, and people flouted the rules
The Rock Garden reopened eight months later, and people flouted the rules

ਵੀਰਵਾਰ ਸਵੇਰੇ 9 ਤੋਂ ਲੈ ਕੇ 6 ਵਜੇ ਤੱਕ 1600 ਦੇ ਕਰੀਬ ਲੋਕ ਰਾਕ ਗਾਰਡਨ ਪਹੁੰਚੇ

ਚੰਡੀਗੜ੍ਹ - ਅੱਠ ਮਹੀਨਿਆਂ ਤੋਂ ਬੰਦ ਪਈ ਸ਼ਹਿਰ ਦੀ ਸਭ ਤੋਂ ਪ੍ਰਮੁੱਖ ਸੈਰ-ਸਪਾਟੇ ਵਾਲੀ ਜਗ੍ਹਾ ਰਾਕ ਗਾਰਡਨ ਵੀਰਵਾਰ ਨੂੰ ਸੈਲਾਨੀਆਂ ਅਤੇ ਸ਼ਹਿਰਵਾਸੀਆਂ ਲਈ ਖੋਲ੍ਹ ਦਿੱਤੀ ਗਈ ਹੈ। ਪਹਿਲੇ ਦਿਨ ਹੀ ਉਮੀਦ ਤੋਂ ਜ਼ਿਆਦਾ ਲੋਕ ਰਾਕ ਗਾਰਡਨ ਦੇਖਣ ਪਹੁੰਚੇ। ਪ੍ਰਸ਼ਾਸਨ ਦੇ ਅੰਕੜਿਆਂ ਅਨੁਸਾਰ ਵੀਰਵਾਰ ਸਵੇਰੇ 9 ਤੋਂ ਲੈ ਕੇ 6 ਵਜੇ ਤੱਕ 1600 ਦੇ ਕਰੀਬ ਲੋਕ ਰਾਕ ਗਾਰਡਨ ਪਹੁੰਚੇ।

The Rock Garden reopened eight months later, and people flouted the rulesThe Rock Garden reopened eight months later, and people flouted the rules

ਸ਼ਹਿਰ ਵਿਚ ਕੋਰੋਨਾ ਦੇ ਕੇਸ ਵੱਧਣ ਦੇ ਚੱਲਦੇ ਪ੍ਰਸ਼ਾਸਨ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ ਪਰ ਇਸ ਦੇ ਬਾਵਜੂਦ ਲੋਕ ਕੋਰੋਨਾ ਨੂੰ ਲੈ ਕੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਵਿਖਾਈ ਦਿੱਤੇ। ਇੱਥੇ ਜ਼ਿਆਦਾਤਰ ਲੋਕਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ। ਇੱਥੋਂ ਤੱਕ ਕਿ ਕਈ ਥਾਈਂ ਤਾਂ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਨਹੀਂ ਰੱਖਿਆ ਗਿਆ।

The Rock Garden reopened eight months later, and people flouted the rulesThe Rock Garden reopened eight months later, and people flouted the rules

ਪ੍ਰਸ਼ਾਸਨ ਵਲੋਂ ਐਂਟਰੀ 'ਤੇ ਹੱਥਾਂ ਨੂੰ ਸੈਨੀਟਾਈਜ਼ ਕਰਨ ਤੋਂ ਇਲਾਵਾ ਹਰ ਇਕ ਵਿਅਕਤੀ ਦੇ ਸਰੀਰ ਦਾ ਤਾਪਮਾਨ ਵੀ ਜਾਂਚਿਆ ਜਾ ਰਿਹਾ ਸੀ। ਤਾਪਮਾਨ ਦੇ ਆਮ ਵਾਂਗ ਹੋਣ ਤੋਂ ਬਾਅਦ ਹੀ ਲੋਕਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਸੀ। ਕੋਰੋਨਾ ਦੀ ਇਨਫੈਕਸ਼ਨ ਨੂੰ ਵੇਖਦੇ ਹੋਏ ਪ੍ਰਸ਼ਾਸਨ ਨੇ ਰਾਕ ਗਾਰਡਨ ਅੰਦਰ ਗਰੁੱਪ ਸੈਲਫੀ ਖਿੱਚਣ 'ਤੇ ਰੋਕ ਲਾਈ ਹੈ।

The Rock Garden reopened eight months later, and people flouted the rulesThe Rock Garden reopened eight months later, and people flouted the rules

ਪ੍ਰਸ਼ਾਸਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪਹਿਲੇ ਦਿਨ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ ਅਤੇ ਉਮੀਦ ਤੋਂ ਜ਼ਿਆਦਾ ਲੋਕ ਰਾਕ ਗਾਰਡਨ ਦੇਖਣ ਪਹੁੰਚੇ ਹਨ। ਚੰਡੀਗੜ੍ਹ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਹੋਰ ਰਾਜਾਂ ਤੋਂ ਵੀ ਲੋਕ ਪਹਿਲੇ ਦਿਨ ਰਾਕ ਗਾਰਡਨ ਦੇਖਣ ਪਹੁੰਚੇ ਹਨ।

SHARE ARTICLE

ਏਜੰਸੀ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement