ਕੁਲਚੇ ਵਾਲੇ ਦਾ ਕਤਲ, ਗੁਆਂਢੀ ਦੁਕਾਨਦਾਰ ਨੇ ਦਿਤਾ ਘਟਨਾ ਨੂੰ ਅੰਜਾਮ
Published : Nov 20, 2020, 12:38 am IST
Updated : Nov 20, 2020, 12:38 am IST
SHARE ARTICLE
image
image

ਕੁਲਚੇ ਵਾਲੇ ਦਾ ਕਤਲ, ਗੁਆਂਢੀ ਦੁਕਾਨਦਾਰ ਨੇ ਦਿਤਾ ਘਟਨਾ ਨੂੰ ਅੰਜਾਮ

ਜਲੰਧਰ, 19 ਨਵੰਬਰ (ਇੰਦਰਜੀਤ ਸਿੰਘ ਲਵਲਾ) : ਪ੍ਰਤਾਪ ਬਾਗ਼ ਲਾਗੇ ਅੰਮ੍ਰਿਤਸਰੀ ਕੁਲਚੇ ਦੀ ਦੁਕਾਨ ਚਲਾਉਣ ਵਾਲੇ ਨਾਲ ਗੁਆਂਢੀ ਭੱਲਾ ਸਾਈਕਲ ਦੇ ਮਾਲਕ ਨਾਲ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਭੱਲਾ ਸਾਈਕਲ ਦੇ ਮਾਲਕ ਨੇ ਲੋਹੇ ਦੀ ਰਾਡ ਨਾਲ ਕੁਲਚੇ ਵਾਲੇ 'ਤੇ ਹਮਲਾ ਕਰ ਦਿਤਾ। ਜਿਸ ਨਾਲ ਉਹ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜ਼ਖਮੀ ਹਾਲਤ 'ਚ ਉਸ ਨੂੰ ਨਿਜੀ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ, ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਜੋਤ ਸਿੰਘ ਨੇ ਦਸਿਆ ਕਿ ਉਸ ਦੇ ਪਿਤਾ ਜੋਗਿੰਦਰ ਸਿੰਘ ਦੀ ਪ੍ਰਤਾਪ ਬਾਗ਼ ਲਾਗੇ ਅੰਮ੍ਰਿਤਸਰੀ ਕੁਲਚਿਆਂ ਦੀ ਦੁਕਾਨ ਹੈ। ਵੀਰਵਾਰ ਸਵੇਰੇ ਉਨ੍ਹਾਂ ਦੇ ਨਾਲ ਵਾਲੀ ਦੁਕਾਨ ਭੱਲਾ ਸਾਈਕਲ ਸਟੋਰ ਦਾ ਮਾਲਕ ਮਨੋਹਰ ਭੱਲਾ ਉਨ੍ਹਾਂ ਦੀ ਦੁਕਾਨ 'ਤੇ ਆਇਆ ਤੇ ਬਿਨਾਂ ਕਿਸੇ ਕਾਰਨ ਉਸ ਦੇ ਪਿਤਾ ਨੂੰ ਗਾਲਾਂ ਕੱਢਣ ਲੱਗ ਪਿਆ, ਜਦੋਂ ਉਸ ਦੇ ਪਿਤਾ ਨੇ ਵਿਰੋਧ ਕੀਤਾ ਤਾਂ ਸੁਨੀਲ ਭੱਲਾ ਨੇ ਲੋਹੇ ਦੀ ਰਾਡ ਨਾਲ ਪਿਤਾ 'ਤੇ ਹਮਲਾ ਕਰ ਦਿਤਾ। ਹਮਲੇ ਨਾਲ ਉਸ ਦੇ ਪਿਤਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ।
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement