ਕਰੰਟ ਲੱਗਣ ਕਾਰਨ ਤਿੰਨ ਸਕੇ ਭਰਾਵਾਂ ਦੀ ਮੌਤ
Published : Nov 20, 2020, 12:31 am IST
Updated : Nov 20, 2020, 12:31 am IST
SHARE ARTICLE
image
image

ਕਰੰਟ ਲੱਗਣ ਕਾਰਨ ਤਿੰਨ ਸਕੇ ਭਰਾਵਾਂ ਦੀ ਮੌਤ

ਜਾਲਨਾ, 19 ਨਵੰਬਰ: ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਵਿਚ ਇਕ ਖੇਤ 'ਚ ਸਥਿਤ ਖੂਹ 'ਤੇ ਬਿਜਲੀ ਦਾ ਝਟਕਾ ਲੱਗਣ ਨਾਲ ਤਿੰਨ ਸਕੇ ਭਰਾਵਾਂ ਦੀ ਮੌਤ ਹੋ ਗਈ। ਪੁਲਿਸ ਨੇ ਵੀਰਵਾਰ ਨੂੰ ਇਸ ਦੀ ਜਾਣਕਾਰੀ ਦਿਤੀ। ਪੁਲਿਸ ਨੇ ਦਸਿਆ ਕਿ ਇਹ ਘਟਨਾ ਜ਼ਿਲ੍ਹੇ ਦੇ ਪਲਸਖੇਡ ਪਿੰਪਲ ਪਿੰਡ ਵਿਚ ਬੁਧਵਾਰ ਦੀ ਸ਼ਾਮ ਨੂੰ ਵਾਪਰੀ। ਹਾਦਸੇ ਦੇ ਸਮੇਂ ਤਿੰਨੋਂ ਭਰਾ ਖੇਤ ਵਿਚ ਫ਼ਸਲ ਨੂੰ ਪਾਣੀ ਦੇਣ ਗਏ ਸਨ।
ਪੁਲਿਸ ਨੇ ਦਸਿਆ ਕਿ ਜਦੋਂ ਉਹ ਘਰ ਨਹੀਂ ਪਰਤੇ ਤਾਂ ਪਰਵਾਰਕ ਮੈਂਬਰਾਂ ਨੇ ਉਨ੍ਹਾਂ ਦੀ ਭਾਲ ਸ਼ੁਰੂ ਕੀਤੀ ਅਤੇ ਕਰੀਬ ਅੱਧੀ ਰਾਤ ਦੇ ਸਮੇਂ ਤਿੰਨਾਂ ਦੀਆਂ ਲਾਸ਼ਾਂ ਖੂਹ 'ਚ ਤੈਰਦੀਆਂ ਮਿਲੀਆਂ। ਉਨ੍ਹਾਂ ਦਸਿਆ ਕਿ ਤਿੰਨਾਂ ਦੀ ਪਛਾਣ ਦਾਨੇਸ਼ਵਰ ਅੱਪਾਸਾਹਿਬ ਜਾਧਵ (27), ਰਾਮੇਸ਼ਵਰ ਅੱਪਾਸਾਹਿਬ ਜਾਧਵ (24) ਅਤੇ ਸੁਨੀਲ ਜਾਧਵ (18) ਵਜੋਂ ਹੋਈ ਹੈ। ਪੁਲਿਸ ਮੁਤਾਬਕ ਤਲਾਸ਼ੀ ਦੌਰਾਨ ਸਥਾਨਕ ਲੋਕਾਂ ਨੂੰ ਮੌਕੇ ਤੋਂ ਬਿਜਲੀ ਦੀ ਇਕ ਤਾਰ ਵੀ ਮਿਲੀ ਹੈ ਜਿਸ ਵਿਚ ਕਰੰਟ ਸੀ। ਅਧਿਕਾਰੀਆਂ ਨੇ ਕਿਹਾ ਕਿ ਕੀ ਹੋ ਸਕਦਾ ਹੈ ਕਿ ਤਿੰਨਾਂ ਨੇ ਪੰਪ ਸਟਾਰਟ ਕੀਤਾ ਹੋਵੇਗਾ ਅਤੇ ਉਸ ਸਮੇਂ ਉਨ੍ਹਾਂ ਨੂੰ ਬਿਜਲੀ ਦਾ ਝਟਕਾ ਲੱਗਾ ਹੋਵੇਗਾ। ਪੁਲਿਸ ਨੇ ਕਿਹਾ ਕਿ ਮਾਮਲੇ ਵਿਚ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਦਾਨੇਸ਼ਵਰ ਦਾ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। (ਏਜੰਸੀ)



ਅਤੇ ਉਹ ਖੇਤਾਂ 'ਚ ਕੰਮ ਕਰਦਾ ਸੀ। ਹੋਰ ਦੋ ਭਰਾ ਔਰੰਗਾਬਾਦ ਵਿਚ ਇਕ ਪ੍ਰਾਈਵੇਟ ਕੰਪਨੀ ਵਿਚ ਕੰਮ ਕਰਦੇ ਸਨ ਅਤੇ ਕੋਰੋਨਾ ਵਾਇਰਸ ਲਾਗ ਕਾਰਨ ਲੱਗੀ ਤਾਲਾਬੰਦੀ ਦੌਰਾਨ ਪਿੰਡ ਪਰਤੇ ਸਨ। (ਏਜੰਸੀ)

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement