
ਲਵ ਮਿਊਜਿਕ ਕੰਪਨੀ ਖਿਲਾਫ਼ ਗੀਤ ਡੱਬ ਵਿੱਚ ਰੱਖੀਦਾ ਹੈ 32 ਬੋਰ' ਰਿਲੀਜ਼ ਕਰਨ 'ਤੇ ਕੇਸ ਦਰਜ ਕੀਤਾ ਹੈ
ਲੁਧਿਆਣਾ: ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗਾਇਕਾਂ ਵਿਰੁੱਧ ਸ਼ਿਕੰਜਾ ਕੱਸਿਆ ਗਿਆ ਹੈ। ਲੁਧਿਆਣਾ (ਦਿਹਾਤੀ) ਪੁਲਿਸ ਨੇ ਅੱਜ ਥਾਣਾ ਸਦਰ ਰਾਏਕੋਟ ਵਿਚ ਪਿੰਡ ਭੈਣੀ ਦਰੇੜਾ ਦੇ ਰਹਿਣ ਵਾਲੇ ਗੀਤ ਦੇ ਨਿਰਮਾਤਾ ਸੱਤਾ ਡੀਕੇ, ਗਾਇਕ ਤਾਰੀ ਕਾਸਾਪੁਰੀਆ ਤੇ ਲਵ ਮਿਊਜਿਕ ਕੰਪਨੀ ਖਿਲਾਫ਼ ਗੀਤ ਡੱਬ ਵਿੱਚ ਰੱਖੀਦਾ ਹੈ 32 ਬੋਰ' ਰਿਲੀਜ਼ ਕਰਨ 'ਤੇ ਕੇਸ ਦਰਜ ਕੀਤਾ ਹੈ। ਜ਼ਿਲ੍ਹਾ ਪੁਲਿਸ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਹਥਿਆਰਾਂ ਦੇ ਜਨਤਕ ਪ੍ਰਦਰਸ਼ਨਾਂ ਤੇ ਹਥਿਆਰਾਂ ਦੀ ਵਡਿਆਈ ਕਰਨ ਵਾਲੇ ਗੀਤਾਂ ਨੂੰ ਜਾਰੀ ਰੱਖਣ ਵਿਰੁੱਧ ਸਖ਼ਤ ਕਾਰਵਾਈ ਦੇ ਆਦੇਸ਼ ਜਾਰੀ ਕੀਤੇ ਹਨ।