Balwant Singh Rajoana News : ਭਰਾ ਦੇ ਭੋਗ ’ਤੇ ਪਹੁੰਚੇ ਬਲਵੰਤ ਸਿੰਘ ਰਾਜੋਆਣਾ, ਅੰਤਿਮ ਅਰਦਾਸ ਦੀ ਰਸਮ ਲਈ ਮਿਲੀ ਸੀ ਪੈਰੋਲ

By : BALJINDERK

Published : Nov 20, 2024, 5:15 pm IST
Updated : Nov 20, 2024, 5:15 pm IST
SHARE ARTICLE
Balwant Singh Rajoana
Balwant Singh Rajoana

Balwant Singh Rajoana News : ਰਾਜੋਆਣਾ ਨੇ ਕਿਹਾ ਕਿ ਸਾਡੇ ਨਾਲ ਜੋ ਵੀ ਹੋ ਰਿਹਾ ਹੈ ਉਹ ਮਿੱਥ ਕੇ ਹੋ ਰਿਹਾ ਹੈ, ਅੱਜ ਸਿੱਖਾਂ ਨੂੰ ਇੱਕਜੁਟ ਹੋਣ ਦੀ ਲੋੜ ਹੈ

Balwant Singh Rajoana News : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਤੋਂ ਪੈਰੋਲ ਮਿਲਣ ਮਗਰੋਂ ਉਹ ਪਟਿਆਲਾ ਜੇਲ੍ਹ ਤੋਂ ਬਾਹਰ ਆ ਗਏ ਹਨ। ਹਾਈਕੋਰਟ ਨੇ ਬਲਵੰਤ ਸਿੰਘ ਰਾਜੋਆਣਾ ਨੂੰ ਤਿੰਨ ਘੰਟੇ ਦੀ ਪੈਰੋਲ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਿਕ ਬਲਵੰਤ ਸਿੰਘ ਰਾਜੋਆਣਾ ਦੇ ਭਰਾ ਦਾ ਭੋਗ ਪੈ ਗਿਆ ਹੈ। ਇਸ ਦੌਰਾਨ ਜਿੱਥੇ ਬਲਵੰਤ ਸਿੰਘ ਰਾਜੋਆਣਾ ਆਪਣੇ ਪਿੰਡ ਪਹੁੰਚੇ। ਉੱਥੇ ਹੀ ਦੂਜੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਵੀ ਉੱਥੇ ਪਹੁੰਚੇ ਹਨ। ਇਨ੍ਹਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਐਸਜੀਪੀਸੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਵੀ ਸ਼ਿਰਕਤ ਕੀਤੀ ਹੈ। ਇਸ ਦੌਰਾਨ ਇਨ੍ਹਾਂ ਸਾਰਿਆਂ ਨੇ ਬਲਵੰਤ ਸਿੰਘ ਰਾਜੋਆਣਾ ਦੇ ਨਾਲ ਵੀ ਮੁਲਾਕਾਤ ਕੀਤੀ।

ਦੱਸ ਦਈਏ ਕਿ ਬਲਵੰਤ ਸਿੰਘ ਰਾਜੋਆਣਾ ਦੇ ਭਰਾ ਕੁਲਵੰਤ ਸਿੰਘ ਰਾਜੋਆਣਾ ਦੀ ਮੌਤ ਤੋਂ ਬਾਅਦ ਬੁੱਧਵਾਰ ਯਾਨੀ ਅੱਜ ਪਿੰਡ ਵਿੱਚ ਪੈ ਰਹੇ ਭੋਗ ਅਤੇ ਅੰਤਿਮ ਅਰਦਾਸ ਦੀ ਰਸਮ ਲਈ ਪੈਰੋਲ ਮਿਲੀ ਹੈ। ਭਾਰੀ ਸੁਰੱਖਿਆ ਬਲਾਂ ’ਚ ਬਲਵੰਤ ਸਿੰਘ ਰਾਜੋਆਣਾ ਨੂੰ ਪਟਿਆਲਾ ਜੇਲ੍ਹ ਤੋਂ ਬਾਹਰ ਕੱਢਿਆ ਗਿਆ ਹੈ। ਉਨ੍ਹਾਂ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਲਈ ਪੈਰੋਲ ਮਿਲੀ ਹੈ।

ਭੋਗ ਸਮਾਗਮ ਮੌਕੇ ਰਾਜੋਆਣਾ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰਾ ਤੇ ਮੇਰੇ ਭਰਾ ਦਾ ਜਨਮ ਇਸ ਧਰਤੀ ’ਤੇ ਹੋਇਆ ਅਸੀਂ ਖੇਤਾਂ ਵਿਚ ਇੱਕਠਿਆਂ ਖੇਤੀ ਵੀ ਕਰਦੇ ਹੁੰਦੇ ਸੀ । ਇਹ ਧਰਤੀ ਦਸਮੇਸ਼ ਪਿਤਾ ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਦੇ ਛੋਹ ਪ੍ਰਾਪਤ ਧਰਤੀ ਹੈ। ਮੈਂ ਹਮੇਸ਼ਾ ਇਹੀ ਮਹਿਸੂਸ ਕਰਦਾ ਹਾਂ ਕਿ ਖੇਤੀ ਕਰਦੇ- ਕਰਦੇ ਪਤਾ ਨਹੀਂ ਕਦੋਂ ਕਿਹੜਾ ਕਣ ਮੇਰੇ ਮੱਥੇ ਨੂੰ ਲੱਗ ਗਿਆ। ਅਸੀਂ ਕੁਝ ਨਹੀਂ ਕੀਤਾ ਜੋ ਕਰਵਾਇਆ ਗੁਰੂ ਸਾਹਿਬਾਨ ਨੇ ਆਪ ਕਰਵਾਇਆ ਹੈ। ਦਿੱਲੀ ਵਾਲਿਆਂ ਨੇ ਸਾਡੇ ’ਤੇ ਮੁੱਢ ਤੋਂ ਬੇਇਨਸਾਫੀਆਂ ਕੀਤੀਆਂ ਹਨ , ਸਾਡੇ ਅਕਾਲ ਤਖਤ ਸਾਹਿਬ ਨੂੰ ਢਾਹਿਆ ਉਹ ਵੀ ਲਿਖ ਕੇ ਢਾਹਿਆ ਗਿਆ। ਸਾਡੇ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਉਹ ਵੀ ਲਿਖ ਕੇ ਕੀਤਾ ਗਿਆ।

ਜਦੋਂ ਮੈਨੂੰ ਮੌਤ ਦੀ ਸਜਾ ਸੁਣਾਈ ਗਈ ਮੈਂ ਉਸੇ ਸਮੇਂ ਜੱਜ ਸਾਹਿਬਾਨ ਨੂੰ ਕਿਹਾ ਤੁਸੀਂ ਅੱਗੇ ਦੀ ਕਾਰਵਾਈ ਕਰੋ ਮੈਂ ਕੋਈ ਅਪੀਲ ਨਹੀਂ ਪਾਉਣਾ ਚਾਹੁੰਦਾ।

ਬਲਵੰਤ ਸਿੰਘ ਰਾਜੋਆਣਾ ਨੇ ਸੰਗਤ ਨੂੰ ਸਬੋਧਨ ਕਰਦੇ ਕਿਹਾ ਕਿ ਸਾਡੇ ਨਾਲ ਜੋ ਵੀ ਹੋ ਰਿਹਾ ਹੈ ਉਹ ਮਿੱਥ ਕੇ ਹੋ ਰਿਹਾ ਹੈ, ਅੱਜ ਸਿੱਖਾਂ ਨੂੰ ਇੱਕਜੁਟ ਹੋਣ ਦੀ ਲੋੜ ਹੈ। ਆਪਸੀ ਝਗੜਿਆਂ ਕਰਕੇ ਸਿੱਖ ਸੰਸਥਾਵਾਂ ਕਮਜ਼ੋਰ ਹੋਈਆਂ ਹਨ। ਅੱਜ ਜੇਕਰ ਸ਼੍ਰੋਮਣੀ ਅਕਾਲੀ ਦਲ ਨਾ ਹੁੰਦਾ ਤਾਂ ਮੈਂ ਵੀ ਨਹੀਂ ਹੋਣਾ ਸੀ।

ਭੋਗ ਸਮਾਗਮ ਦੌਰਾਨ ਉਨ੍ਹਾਂ ਦੇ ਪਾਰਿਵਾਰਿਕ ਮੈਂਬਰ ਨੇ ਕਿਹਾ ਕਿ ਇੱਕ ਭਾਈ ਨੂੰ ਭਾਈ ਦੀ ਹਮੇਸ਼ਾਂ ਲੋੜ ਹੁੰਦੀ ਹੈ। ਉਨ੍ਹਾਂ ਨੂੰ ਤੜਫ਼ ਸੀ ਕਿ ਮੈਂ ਆਪਣੇ ਭਰਾ ਨੂੰ ਦੇਖ ਸਕਾਂ ਹਾਂ, ਉਨ੍ਹਾਂ ਦੀ ਇੱਛਾ ਪੂਰੀ ਹੋਈ ਹੈ। ਸਾਨੂੰ ਖੁਸ਼ੀ ਤੇ ਵੈਰਾਗ ਵੀ ਹੈ ਅਤੇ ਸਭ ਦਾ ਧੰਨਵਾਦ ਵੀ ਹੈ।

ਸਾਡੀ ਹਿੰਮਤ ਹੀ ਰਾਜੋਆਣਾ ਜੀ ਸੀ। ਜੇਕਰ ਉਹ ਨਾ ਹੁੰਦੇ ਜਿਨ੍ਹਾਂ ਸਾਡੀਆਂ ਪਰਿਵਾਰ ’ਤੇ ਜਿੰਨੀਆਂ ਭੀੜਾਂ ਪਈਆਂ ਹਨ ਅਸੀਂ ਕਦੋਂ ਦੇ ਡੋਲ ਜਾਂਦੇ। ਉਨ੍ਹਾਂ ਦਾ ਇੱਕ ਬੋਲ ਨਾਲ ਕਹਿਣਾ ਕਿ ਬੇਟਾ ਪਾਤਸ਼ਾਹ ’ਤੇ ਯਕੀਨ ਰੱਖੋ ਉਹ ਸਾਡੇ ਲਈ ਬਹੁਤ ਹੈ।

ਜ਼ਿਕਰਯੋਗ ਹੈ ਕਿ ਜਨਵਰੀ 2022 ਵਿੱਚ ਹਾਈ ਕੋਰਟ ਨੇ ਉਨ੍ਹਾਂ ਨੂੰ ਪਿਤਾ ਦੀ ਮੌਤ ਤੋਂ ਬਾਅਦ ਪੁਲਿਸ ਹਿਰਾਸਤ ਵਿੱਚ ਭੋਗ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਸੀ। ਇਸ ਆਧਾਰ 'ਤੇ ਰਾਜੋਆਣਾ ਨੇ ਹੁਣ ਮੁੜ ਆਪਣੇ ਭਰਾ ਦੀ ਅਰਦਾਸ ਅਤੇ ਅੰਤਿਮ ਅਰਦਾਸ 'ਚ ਸ਼ਾਮਲ ਹੋਣ ਲਈ ਆਰਜ਼ੀ ਪੈਰੋਲ ਦੇਣ ਦੀ ਮੰਗ ਕੀਤੀ ਸੀ।

(For more news apart from Balwant Singh Rajoana, who arrived at his brother's feast,Parole was received for the funeral ceremony News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM
Advertisement