
Jalandhar News: ਨੌਜਵਾਨ ਦੀ ਮਸਾਂ ਬਚੀ ਜਾਨ
Jalandhar Firing News in punjabi: ਜਲੰਧਰ ਦੇ ਮਕਸੂਦਾ ਵਿਚ ਕੁਝ ਹਮਲਾਵਰਾਂ ਨੇ ਇਕ ਨੌਜਵਾਨ 'ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ। ਖੁਸ਼ਕਿਸਮਤੀ ਰਹੀ ਕਿ ਹਮਲਾਵਰਾਂ ਦੀ ਬੰਦੂਕ ਤੋਂ ਗੋਲੀ ਨਹੀਂ ਚੱਲੀ, ਜਿਸ ਕਾਰਨ ਨੌਜਵਾਨ ਦਾ ਬਚਾਅ ਹੋ ਗਿਆ। ਜਦੋਂ ਤੱਕ ਪੀੜਤ ਨੌਜਵਾਨ ਨੇ ਆਪਣਾ ਲਾਇਸੰਸੀ ਹਥਿਆਰ ਕੱਢਿਆ, ਉਦੋਂ ਤੱਕ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਚੁੱਕੇ ਸਨ।
ਘਟਨਾ ਦੀ ਜਾਂਚ ਲਈ ਜਲੰਧਰ ਦਿਹਾਤੀ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਪੀੜਤ ਨੌਜਵਾਨ ਕਰਤਾਰਪੁਰ ਤੋਂ ਮਕਸੂਦਾ ਸਥਿਤ ਖਾਲਸਾ ਜਿੰਮ ਵਿਚ ਆਇਆ ਸੀ। ਇਸ ਦੌਰਾਨ ਉਸ ਨਾਲ ਇੱਕ ਘਟਨਾ ਵਾਪਰੀ। ਫਿਲਹਾਲ ਇਸ ਗੱਲ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਕਿ ਇਹ ਵਾਰਦਾਤ ਕਿਸ ਨੇ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਪੀੜਤਾ ਵਾਲਮੀਕਿ ਸੰਸਥਾ ਨਾਲ ਸਬੰਧਤ ਹੈ।
ਕਰਤਾਰਪੁਰ ਵਾਸੀ ਪੰਕਲ ਵਾਲਮੀਕਿ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਬੁੱਧਵਾਰ ਸਵੇਰੇ ਮਕਸੂਦਾ ਸਥਿਤ ਖਾਲਸਾ ਜਿੰਮ 'ਚ ਆਇਆ ਸੀ। ਸਵੇਰੇ ਕਰੀਬ ਸਾਢੇ 9 ਵਜੇ ਜਦੋਂ ਮੈਂ ਆਪਣੀ ਕਾਰ 'ਚੋਂ ਬਾਹਰ ਨਿਕਲਿਆ ਤਾਂ ਪਿੱਛੇ ਤੋਂ ਇਕ ਨੌਜਵਾਨ ਆਇਆ ਅਤੇ ਮੇਰੇ ਤੇ ਹਥਿਆਰ ਤਾਣ ਲਿਆ। ਜਦੋਂ ਮੁਲਜ਼ਮ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਗੋਲੀ ਨਹੀਂ ਲੱਗੀ। ਜਦੋਂ ਪੀੜਤ ਆਪਣਾ ਲਾਇਸੈਂਸੀ ਹਥਿਆਰ ਲੈਣ ਲਈ ਆਪਣੀ ਕਾਰ ਵੱਲ ਭੱਜਿਆ ਤਾਂ ਮੁਲਜ਼ਮ ਦੂਜੇ ਪਾਸੇ ਖੜ੍ਹੇ ਆਪਣੇ ਸਾਥੀ ਨਾਲ ਬਾਈਕ ’ਤੇ ਫ਼ਰਾਰ ਹੋ ਗਿਆ।
ਮਕਸੂਦਾ ਥਾਣੇ ਦੀ ਪੁਲਿਸ ਘਟਨਾ ਵਾਲੀ ਥਾਂ ’ਤੇ ਜਾਂਚ ਲਈ ਪੁੱਜੀ ਸੀ। ਪੀੜਤ ਪੰਕਜ ਨੇ ਦੱਸਿਆ ਉਸ ਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਖੁਸ਼ਕਿਸਮਤੀ ਇਹ ਰਹੀ ਕਿ ਉਕਤ ਮੁਲਜ਼ਮ ਦੇ ਹਥਿਆਰ ਦੀ ਗੋਲੀ ਨਹੀਂ ਚੱਲੀ। ਨਹੀਂ ਤਾਂ ਉਸ ਦੀ ਮੌਤ ਹੋ ਸਕਦੀ ਸੀ। ਪੰਕਜ ਨੇ ਕਿਹਾ- ਦੋਸ਼ੀ ਨੇ ਸ਼ਾਲ ਲਿਆ ਹੋਇਆ ਸੀ ਅਤੇ ਉਸ ਦਾ ਚਿਹਰਾ ਵੀ ਉਸ ਨਾਲ ਢੱਕਿਆ ਹੋਇਆ ਸੀ। ਜਿਸ ਕਾਰਨ ਉਹ ਮੁਲਜ਼ਮਾਂ ਦੀ ਪਛਾਣ ਨਹੀਂ ਕਰ ਸਕਿਆ।