
ਜਿਮਨੀ ਚੋਣਾਂ ਲਈ 63 ਫੀਸਦ ਵੋਟਿੰਗ ਹੋਈ।
ਚੰਡੀਗੜ੍ਹ: ਪੰਜਾਬ ਵਿੱਚ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਈ। ਡੇਰਾ ਬਾਬਾ ਨਾਨਕ, ਚੱਬੇਵਾਲ, ਬਰਨਾਲਾ ਅਤੇ ਗਿੱਦੜਬਾਹਾ ਵਿੱਚ ਵੋਟਿੰਗ ਹੋਈ ਹੈ। ਇਸ ਮੌਕੇ ਸਪੋਕਸਮੈਨ ਦੀ ਟੀਮ ਨੇ ਗਰਾਊਂਡ ਜ਼ੀਰੋ ਤੋਂ ਇਕ ਰਿਪੋਰਟ ਲੈ ਕੇ ਆਏ ਹਨ। ਜਿਮਨੀ ਚੋਣਾਂ ਲਈ 63 ਫੀਸਦ ਵੋਟਿੰਗ ਹੋਈ।
ਗਿੱਦੜਬਾਹਾ ਪੰਜਾਬ ਦੀ ਉਹ ਸੀਟ ਹੈ ਜਿਸ ਉੱਤੇ ਹਰ ਪੰਜਾਬੀ ਦੀ ਨਜ਼ਰ ਹੈ। ਇਸ ਸੀਟ ਉੱਤੇ ਮਨਪ੍ਰੀਤ ਬਾਦਲ ਅਤੇ ਡਿੰਪੀ ਢਿੱਲੋਂ ਅਕਾਲੀ ਦਲ ਦੇ ਪੁਰਾਣੇ ਲੀਡਰ ਸਨ ਪਰ ਹੁਣ ਨਵੇ ਝੰਡਿਆ ਉੱਤੇ ਚੋਣ ਲੜ ਰਹੇ ਸਨ। ਚਾਰਾਂ ਸੀਟਾਂ ਉੱਤੇ ਗਰਾਊਡ ਜ਼ੀਰੋ ਦੀ ਰਿਪੋਰਟ ਤੋਂ ਬਾਅਦ ਸਪੋਕਸਮੈਨ ਨੇ EXIT POLL ਦਿੱਤਾ ਹੈ।
ਸਪੋਕਸਮੈਨ ਦੇ EXIT POLL ਮੁਤਾਬਿਕ ਆਮ ਆਦਮੀ ਪਾਰਟੀ 2-3 ਸੀਟਾਂ ਕੱਢ ਰਹੀ ਹੈ। ਉਥੇ ਹੀ ਬੀਜੇਪੀ ਇਕ ਸੀਟ ਜਿੱਤਣ ਦੀ ਸੰਭਾਵਨਾ ਬਣ ਰਹੀ ਹੈ।
ਕਾਂਗਰਸ ਪਾਰਟੀ ਵੀ 1-2 ਸੀਟਾਂ ਕੱਢਦੀ ਹੋਈ ਨਜ਼ਰ ਆ ਰਹੀ ਹੈ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿਸੇ ਵੀ ਸੀਟ ਜਿੱਤਦੀ ਹੋਈ ਨਜ਼ਰ ਨਹੀਂ ਆ ਰਹੀ ਹੈ।
ਉਥੇ ਹੀ ਸ਼੍ਰੋਮਣੀ ਅਕਾਲੀ ਦਲ ਉਹ ਪਾਰਟੀ ਹੈ ਜੋ ਹਾਸ਼ੀਆ ਦੇ ਕਿਨਾਰੇ ਉੱਤੇ ਪਹੁੰਚ ਰਹੀ ਹੈ। ਪਾਰਟੀ ਦੇ ਸੀਨੀਅਰ ਆਗੂ ਡਿੰਪੀ ਢਿੱਲੋ ਖੁਦ ਆਮ ਆਦਮੀ ਪਾਰਟੀ ਦੇ ਨਿਸ਼ਾਨ ਉੱਤੇ ਚੋਣ ਲੜ ਰਹੀ ਹੈ। ਪਾਰਟੀ ਤਾਂ ਹੀ ਬਚ ਸਕਦੀ ਹੈ ਜੇਕਰ ਪਾਰਟੀ ਵਿੱਚ ਨਵੇਂ ਚਿਹਰੇ ਆਉਣਗੇ ਜੋ ਪੰਜਾਬ ਦੇ ਮੁੱਦਿਆ ਬਾਰੇ ਗੱਲ ਕਰਨ।