Tarn Taran News : ਤਰਨ ਤਾਰਨ ਪੁਲਿਸ ਅਤੇ ਬੀ.ਐਸ.ਐਫ ਨੇ ਸਾਂਝੇ ਸਰਚ ਅਪਰੇਸ਼ਨ ਦੌਰਾਨ 2 ਡਰੋਨ ਕੀਤੇ ਬਰਾਮਦ

By : BALJINDERK

Published : Nov 20, 2024, 6:17 pm IST
Updated : Nov 20, 2024, 6:20 pm IST
SHARE ARTICLE
ਬਰਾਮਦ ਕੀਤੇ ਡਰੋਨ
ਬਰਾਮਦ ਕੀਤੇ ਡਰੋਨ

Tarn Taran News : ਪਿੰਡ ਨੋਸ਼ਿਹਰਾ ਢਾਲਾ ਦੇ ਖੇਤ ਅਤੇ ਪਿੰਡ ਵਾਂ ਤਾਰਾ ਸਿੰਘ ਦੇ ਖੇਤਾਂ ’ਚ ਮਿਲੇ ਡਰੋਨ 

 Tarn Taran News :ਤਰਨ ਤਾਰਨ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਕਾਰਵਾਈ ਕਰਦਿਆਂ ਸ੍ਰੀ ਅਜੇਰਾਜ ਸਿੰਘ ਪੀ.ਪੀ.ਐਸ/ ਐਸ.ਪੀ (ਡੀ) ਤਰਨ ਤਾਰਨ ਜੀ ਵੱਲੋਂ ਨਸ਼ੇ ਤੇ ਕਾਬੂ ਪਾਉਣ ਲਈ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ ਸਨ। ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਤਸਕਰਾਂ ਦੇ ਵਿਰੁੱਧ ਵਿਸ਼ੇਸ਼ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਤਰਨ ਤਾਰਨ ਪੁਲਿਸ ਅਤੇ ਬੀ.ਐਸ.ਐਫ ਨੇ ਇੱਕ ਸਾਂਝੇ ਸਰਚ ਅਪਰੇਸ਼ਨ ਦੌਰਾਨ ਪਿੰਡ ਨੋਸ਼ਿਹਰਾ ਢਾਲਾ ਦੇ ਖੇਤਾਂ ਵਿੱਚੋਂ 1 ਟੁੱਟੀ ਹੋਈ ਹਾਲਤ ਵਿੱਚ ਡਰੋਨ ਬਰਾਮਦ ਕੀਤਾ ਹੈ।

ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਨੋਸ਼ਿਹਰਾ ਢਾਲਾ ਦੇ ਖੇਤਾਂ ’ਚ ਇੱਕ ਡਰੋਨ ਪਿਆ ਹੈ। ਜਿਸ ’ਤੇ ਥਾਣਾ ਸਰਾਏ ਅਮਾਨਤ ਖਾਂ ਅਤੇ B.S.F ਨੇ ਮੌਕੇ ’ਤੇ ਪਹੁੰਚ ਕੇ ਸਾਂਝੇ ਸਰਚ ਅਪਰੇਸ਼ਨ ਵਿੱਚ ਇੱਕ ਡਰੋਨ ‘ਡੀ.ਜੇ.ਆਈ ਮੇਟਰਿਸ 300 ਆਰ.ਟੀ.ਕੇ’ ਨੂੰ ਆਪਣੇ ਕਬਜੇ ’ਚ ਲੈ ਕੇ ਮੁੱਕਦਮਾ ਏਅਰ ਕਰਾਫਟ ਐਕਟ ਥਾਣਾ ਸਰਾਏ ਅਮਾਨਤ ਖਾਂ ਦਰਜ਼ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਇਸ ਦੇ ਨਾਲ ਹੀ ਤਰਨ ਤਾਰਨ ਪੁਲਿਸ ਅਤੇ ਬੀ.ਐਸ.ਐਫ ਨੇ ਇੱਕ ਹੋਰ ਸਾਂਝੇ ਸਰਚ ਅਪਰੇਸ਼ਨ ਦੌਰਾਨ ਪਿੰਡ ਵਾਂ ਤਾਰਾ ਸਿੰਘ ਦੇ ਖੇਤਾਂ ਵਿੱਚੋਂ 1 ਟੁੱਟੀ ਹੋਈ ਹਾਲਤ ਵਿੱਚ ਡਰੋਨ ਬਰਾਮਦ ਕੀਤਾ ਹੈ। ਇਹ ਕਿ ਥਾਣਾ ਖਾਲੜਾ ਦੀ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਵਾਂ ਤਾਰਾ ਸਿੰਘ ਦੇ ਖੇਤਾਂ ਵਿੱਚ ਇੱਕ ਡਰੋਨ ਪਿਆ ਹੈ।ਥਾਣਾ ਖਾਲੜਾ ਅਤੇ ਬੀ.ਐਸ.ਐਫ ਨੇ ਮੌਕੇ ’ਤੇ ਪਹੁੰਚਕੇ ਸਾਂਝੇ ਸਰਚ ਅਪਰੇਸ਼ਨ ਵਿੱਚ ਇੱਕ ਡਰੋਨ ਨੂੰ ਆਪਣੇ ਕਬਜ਼ੇ ’ਚ ਲੈ ਕੇ ਮੁੱਕਦਮਾ ਏਅਰ ਕਰਾਫਟ ਐਕਟ ਥਾਣਾ ਖਾਲੜਾ ਦਰਜ਼ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਹੈ ਕਿ ਬਰਾਮਦ ਕੀਤਾ ਗਿਆ ਡਰੋਨ, ਜੋ ਕਥਿਤ ਤੌਰ ’ਤੇ ਪਾਕਿਸਤਾਨ ਪਾਸੋਂ ਭੇਜਿਆ ਗਿਆ ਹੈ। ਡਰੋਨ ਮੰਗਵਾਉਣ ਵਾਲੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਿਹਨਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

(For more news apart from Tarn Taran Police and BSF shot down 2 drones during a joint search operation News in Punjabi, stay tuned to Rozana Spokesman)

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement