ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ 22,23,24,25 ਨਵੰਬਰ ਨੂੰ ਚੱਲੇਗੀ ਸਪੈਸ਼ਲ ਟਰੇਨ
ਨਵੀਂ ਦਿੱਲੀ: ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸ਼ਹੀਦੀ ਸਮਾਗਮਾਂ ਨੂੰ ਲੈ ਕੇ ਵਿਸ਼ੇਸ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਲਈ ਵਿਸ਼ੇਸ਼ ਟਰੇਨ ਦਾ ਪ੍ਰਬੰਧ ਕੀਤਾ ਗਿਆ ਹੈ।ਉਨਾਂ ਨੇ ਦੱਸਿਆ ਹੈ ਕਿ 22 ਨਵੰਬਰ ਤੋਂ ਲੈ ਕੇ 25 ਨਵੰਬਰ ਲਈ ਵਿਸ਼ੇਸ਼ ਟਰੇਨ ਦਾ ਪ੍ਰਬੰਧ ਕੀਤਾ ਹੈ।ਇਹ ਟਰੇਨ ਪੁਰਾਣੀ ਦਿੱਲੀ ਦੇ ਸਟੇਸ਼ਨ ਤੋਂ ਸਵੇਰੇ 7 ਵਜੇ ਚੱਲੇਗੀ ਤੇ ਤਕਰੀਬਨ ਦੁਪਹਿਰ 1.45 ਮਿੰਟ ਉੱਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਜਾਵੇਗੀ। ਇਸ ਰੇਲ ਵਿੱਚ 17 ਕੋਚ ਹਨ ਤੇ ਸਾਰੇ ਏਸੀ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਇਹੀ ਟਰੇਨ ਰਾਤ ਨੂੰ 8.30 ਵਜੇ ਵਾਪਸ ਦਿੱਲੀ ਲਈ ਰਵਾਨਾ ਹੋਵੇਗੀ । ਉਨ੍ਹਾਂ ਨੇ ਕਿਹਾ ਹੈ ਕਿ 23 ਨਵੰਬਰ ਪਟਨਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਲਈ ਟਰੇਨ ਚੱਲੇਗੀ ਤੇ 22 ਕੋਚ ਹਨ। ਇਸ ਰੇਲ ਦੇ ਸਾਰੇ ਕੋਚ ਏਸੀ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸੰਗਤ ਦੀ ਸਹੂਲਤਾਂ ਵੱਖ ਵੱਖ ਥਾਵਾਂ ਤੋਂ ਵਿਸ਼ੇਸ਼ ਟਰੇਨਾਂ ਚਲਾਈਆਂ ਗਈਆ ਹਨ।
