ਹਿਮਾਚਲ ਦੇ ਕਿਸਾਨਾਂ ਨੇ ਖੋਲ੍ਹੀਆਂ ਸਰਕਾਰ ਦੀਆਂ ਪੋਲਾਂ, ਦਸਿਆ ਹਿਮਾਚਲ ਦੀ ਖੇਤੀ ਦਾ ਹਾਲ!
Published : Dec 20, 2020, 1:25 am IST
Updated : Dec 20, 2020, 1:25 am IST
SHARE ARTICLE
image
image

ਹਿਮਾਚਲ ਦੇ ਕਿਸਾਨਾਂ ਨੇ ਖੋਲ੍ਹੀਆਂ ਸਰਕਾਰ ਦੀਆਂ ਪੋਲਾਂ, ਦਸਿਆ ਹਿਮਾਚਲ ਦੀ ਖੇਤੀ ਦਾ ਹਾਲ!

ਨਵੀਂ ਦਿੱਲੀ, 19 ਦਸੰਬਰ (ਅਰਪਣ ਕੌਰ) : ਖੇਤੀ ਕਾਨੂੰਨਾਂ ਵਿਰੁਧ ਸ਼ੁਰੂ ਹੋਇਆ ਸੰਘਰਸ਼ ਹੁਣ ਕਈ ਸੱਭਿਆਚਾਰਾਂ ਦੀ ਸਾਂਝ ਬਣ ਚੁੱਕਿਆ ਹੈ | ਕਿਸਾਨਾਂ ਦੀ ਇਸ ਲੜਾਈ ਨੂੰ ਦੇਸ਼ ਦੇ ਵੱਖ-ਵੱਖ ਸਭਿਆਚਾਰਾਂ ਦਾ ਸਮਰਥਨ ਮਿਲ ਰਿਹਾ ਹੈ | 
ਇਸ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਨੌਜਵਾਨ ਦਿੱਲੀ ਮੋਰਚੇ ਵਿਚ ਪਹੁੰਚ ਰਹੇ ਹਨ | ਹਿਮਾਚਲ ਪ੍ਰਦੇਸ਼ ਤੋਂ ਆਏ ਨੌਜਵਾਨਾਂ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਖੇਤੀਬਾੜੀ ਨਾਲ ਜੁੜੇ ਹੋਏ ਹਨ ਤੇ ਉਹ ਸੇਬ ਦੀ ਖੇਤੀ ਕਰਦੇ ਹਨ | ਇਹਨਾਂ ਕਿਸਾਨਾਂ ਨੇ ਦਸਿਆ ਕਿ ਦੇਸ਼ ਦਾ ਕਿਸਾਨ ਪੂਰੇ ਸਾਲ ਸਾਡਾ ਢਿੱਡ ਭਰਦਾ ਹੈ ਤੇ ਅਸੀਂ ਉਨ੍ਹਾਂ ਦੀ ਲੜਾਈ ਵਿਚ ਯੋਗਦਾਨ ਦੇਣ ਆਏ ਹਾਂ | ਕਿਸਾਨਾਂ ਨੇ ਦਸਿਆ ਕਿ ਉਹ ਅਪਣੀ ਸਮਰਥਾ ਅਨੁਸਾਰ ਪ੍ਰਦਰਸ਼ਨਕਾਰੀ ਕਿਸਾਨਾਂ ਲਈ ਸਮਾਨ ਲੈ ਕੇ ਆਏ ਹਨ, ਜਿਨ੍ਹਾਂ ਵਿਚ ਦਵਾਈਆਂ, ਰਾਸ਼ਨ ਤੇ ਫਲ ਆਦਿ ਸ਼ਾਮਲ ਹਨ | ਉਨ੍ਹਾਂ ਕਿਹਾ ਕਿ ਹਿਮਾਚਲ ਦੇ ਕਿਸਾਨ ਵੀ ਸੇਬ ਲਈ ਐਮਐਸਪੀ ਦੀ ਮੰਗ ਕਰਦੇ ਹਨ ਪਰ ਉਹ ਸਾਹਮਣੇ ਆ ਕੇ ਮੰਗ ਨਹੀਂ ਕਰਦੇ | ਉਨ੍ਹਾਂ ਹਿਮਾਚਲ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਾਹਮਣੇ ਆ ਕੇ ਇਸ ਮੁੱਦੇ ਨੂੰ ਚੁੱਕਣ | 
ਸਰਕਾਰ ਦੇ ਰਵਈਏ 'ਤੇ ਹਿਮਾਚਲ ਦੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਦਾ ਰਵਈਆ ਬੜਾ ਸਖ਼ਤ ਹੈ | ਸਰਕਾਰ ਕਿਸਾਨ ਤੇ ਮਜ਼ਦੂਰ ਦੀ ਤਾਕਤ ਨੂੰ ਘੱਟ ਮੰਨ ਰਹੀ ਹੈ | ਉਨ੍ਹਾਂ ਕਿਹਾ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਦੀ ਲੋੜ ਨਹੀਂ ਹੈ ਤੇ ਇਹ ਤੁਰਤ ਰੱਦ ਕੀਤੇ ਜਾਣੇ ਚਾਹੀਦੇ ਹਨ |
ਹਿਮਾਚਲ ਤੋਂ ਆਏ ਇਕ ਹੋਰ ਨੌਜਵਾਨ ਨੇ ਕਿਹਾ ਕਿ ਉਸ ਨੂੰ ਇਥੇ ਇਨਕਲਾਬ ਦਿਖ ਰਿਹਾ ਹੈ | ਉਨ੍ਹਾਂ ਕਿਹਾ ਕਿ ਇਹ ਰਾਸ਼ਟਰੀ ਮੁੱਦਾ ਬਣ ਚੁੱਕਾ ਹੈ ਤੇ ਹਰ ਕਿਸੇ ਨੂੰ ਇਸ 'ਚ ਅਪਣਾ ਯੋਗਦਾਨ ਦੇਣਾ ਚਾਹੀਦਾ ਹੈ |
ਕਿਸਾਨਾਂ ਨੇ ਕਿਹਾ ਕਿ ਉਹ ਵਾਪਸ ਜਾ ਕੇ ਅਪਣੇ ਸੂਬੇ ਵਿਚ ਇਸ ਮੋਰਚੇ ਦੀ ਜ਼ਮੀਨੀ ਸਚਾਈ  ਲੋਕਾਂ ਨੂੰ ਦਸਣਗੇ ਕਿਉਂਕਿ ਰਾਸ਼ਟਰੀ ਮੀਡੀਆ ਜ਼ਮੀਨੀ ਹਕੀਕਤ ਨਹੀਂ ਦਿਖਾ ਰਿਹਾ | ਉਨ੍ਹਾਂ ਦਸਿਆ ਕਿ ਇਥੇ ਉਹਨਾਂ ਨੂੰ ਕੋਈ ਅਤਿਵਾਦੀ ਜਾਂ ਖ਼ਾਲਿਸਤਾਨੀ ਨਹੀਂ ਦਿਖਾਈ ਦੇ ਰਹੇ ਬਲਕਿ ਇਥੇ ਪਿਆਰ ਤੇ ਏਕਤਾ ਦਿਖਾਈ ਦੇ ਰਹੀ ਹੈ | ਸਰਕਾਰ ਇਸ ਏਕਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਅਸਫ਼ਲ ਹੈ¢
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement