
ਨਿਆਂ ਪ੍ਰਣਾਲੀ ਨੂੰ ਛੇਤੀ ਫ਼ੈਸਲੇ ਕਰਨੇ ਚਾਹੀਦੇ ਹਨ, ਧਾਰਾ-295ਏ ਬੇਹੱਦ ਕਮਜ਼ੋਰ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਕੌਮਾਂਤਰੀ ਪ੍ਰਸਿੱਧ ਸਚਖੰਡ ਹਰਿਮੰਦਰ ਸਾਹਿਬ ਵਾਪਰੀ ਘਟਨਾ ਨੇ ਕੌਮ ਦੇ ਹਿਰਦੇ ਵਲੂੰਧਰ ਦਿਤੇ ਹਨ ਜਿਥੇ ਦੇਸ਼ ਵਿਦੇਸ਼ ਤੋਂ ਘੱਟੋ-ਘੱਟ ਲੱਖ ਸ਼ਰਧਾਲੂ ਮਨ ਦੀਆਂ ਮੁਰਾਦਾਂ ਪੂਰਨੀਆਂ ਕਰਨ ਤੇ ਸ਼ੁਕਰਾਨੇ ਵਜੋਂ ਪੁੱਜਦੇ ਹਨ। ਇਸ ਮੰਦਭਾਗੀ ਘਟਨਾ ਦੀ ਚਰਚਾ ਅੱਜ ਸਾਰਾ ਦਿਨ ਰਹੀ। ਭਵਿੱਖ ਵਿਚ ਅਜਿਹੀਆਂ ਘਟਨਾਵਾਂ ਰੋਕਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਅੰਦਰ ਤੇ ਬਾਹਰ ਸੁਰੱਖਿਆ ਪ੍ਰਬੰਧ ਕਰੜੇ ਕਰ ਦਿਤੇ ਹਨ ਤਾਂ ਜੋ ਗੁਰੂ ਘਰ ਮੱਥਾ ਟੇਕਣ ਆਉਂਦੀ ਸੰਗਤ ਅਰਾਮ ਨਾਲ ਮੱਥਾ ਟੇਕ ਸਕੇ।
ਸਿੱਖ ਮਸਲਿਆਂ ਤੇ ਗੰਭੀਰ ਨਜ਼ਰ ਰੱਖਣ ਵਾਲੇ ਮਾਹਰਾਂ ਨੇ ਕਿਹਾ ਕਿ 2015 ਵਿਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਵੰਗਾਰ ਕੇ ਸੌਦਾ ਸਾਧ ਨੇ ਕੀਤੀਆਂ ਤੇ ਘਟੀਆਂ ਸ਼ਬਦਾਵਲੀ ਉਸ ਦੇ ਪੈਰੋਕਾਰਾਂ ਵਲੋਂ ਵਰਤੀ ਗਈ ਪਰ ਉਸ ਸਮੇਂ ਦੀ ਬਾਦਲ ਸਰਕਾਰ ਨੇ ਇਨਸਾਫ਼ ਦੀ ਥਾਂ ਸਿਆਸਤ ਨੂੰ ਤਰਜੀਹ ਦਿਤੀ, ਸਿਟ ਤੇ ਸਿਟ ਬਣਾਈਆਂ ਗਈਆਂ ਤਾਂ ਜੋ ਕੇਸ ਲਮਕਾਇਆ ਜਾ ਸਕੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਉਸ ਵੇਲੇ ਦੇ ਜਥੇਦਾਰ ਨੇ ਕੌਮ ਦੀ ਥਾਂ ਵਿਅਕਤੀ ਵਿਸ਼ੇਸ਼ ਨੂੰ ਪਹਿਲ ਦਿਤੀ
ਜਿਸ ਦਾ ਨਤੀਜਾ ਅੱਜ ਕੌਮ ਭੁਗਤ ਰਹੀ ਤੇ ਸਿੱਖ ਵਿਰੋਧੀ ਤਾਕਤਾਂ ਦਾ ਦਿਲ ਵਧ ਜਾਣ ਕਰ ਕੇ, ਉਨ੍ਹਾਂ ਸੱਚਖੰਡ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬੀਤੀ ਰਾਤ ਬਣਾਇਆ ਜਦ ਗ਼ੈਰ-ਪੰਜਾਬੀ ਨੇ ਸ਼ਰਧਾਲੂ ਦੇ ਰੂਪ ਵਿਚ ਨੀਚ ਕਾਰਾ ਕੀਤਾ, ਸਰਕਾਰਾਂ ਤੇ ਸਿੱਟ ਦੀਆਂ ਬੇਇਨਸਾਫ਼ੀਆਂ ਤੋਂ ਅੱਕੀ ਸੰਗਤ ਨੇ ਗੁਨਾਹਗਾਰ ਨੂੰ ਸੋਧ ਦਿਤਾ। ਸਰਕਾਰਾਂ ਪੁਲਿਸ ਅਤੇ ਨਿਆਂ ਪ੍ਰਣਾਲੀਆਂ ਦੀ ਕੇਸ ਲਟਕਾਉ ਸੋਚ ਵਿਰੁਧ ਸਿੱਖ ਸੰਗਤ ਨੇ ਅਪਣੇ ਗੁਰੂ ਸਾਹਿਬ ਦੀ ਹਿਫ਼ਾਜਤ ਤੇ ਬੇਅਦਬੀਆਂ ਵਿਰੁਧ ਝੰਡਾ ਚੁੱ ਲਿਆ ਹੈ
ਜਿਸ ਤਰ੍ਹਾਂ ਮੱਸੇ ਰੰਘੜ, ਅਹਿਮਦ ਸ਼ਾਹ ਅਬਦਾਲੀ, ਇੰਦਰਾ ਗਾਂਧੀ ਵਿਰੁਧ ਚੁੱਕਆ ਸੀ। ਸਿੱਖ ਬੁੱਧੀਜੀਵੀਆਂ ਤੇ ਪੰਥਕ ਸਫਾਂ ਮੁਤਾਬਕ ਸੋਧਾ ਭਾਵੇਂ ਗ਼ੈਰ-ਕਾਨੂੰਨੀ ਕਿਹਾ ਜਾ ਸਕਦਾ ਹੈ ਪਰ ਸਿੱਖ ਕੌਮ ਨੇ ਹੁਕਮਰਾਨਾ, ਨਿਆਂ ਪ੍ਰਣਾਲੀ, ਪੁਲਿਸ ਪ੍ਰਸ਼ਾਸਨ ਦੀ ਪੱਖਪਾਤੀ ਨੀਤੀਆਂ ਦੀ ਸੋਚ ਨੂੰ ਮੱਦੇਨਜ਼ਰ ਰਖਦਿਆਂ ਲਿਆ ਹੈ ।
ਮਿਲੇ ਵੇਰਵਿਆਂ ਮੁਤਾਬਕ, ਸਿਆਸਤਦਾਨਾਂ ਪੁਲਿਸ ਦੀ ਮਿਲੀ ਭੁਗਤ ਕਾਰਨ, ਸੰਗੀਨ ਮਸਲੇ ਨਜਿੱਠਣ ਪ੍ਰਤੀ ਰਾਜਨੀਤੀ ਕੀਤੀ ਜਾਂਦੀ ਹੈ। ਇਹ ਮਿਸਾਲ ਸੱਭ ਦੇ ਸਾਹਮਣੇ ਹੈ ਕਿ ਕੈਪਟਨ ਸਾਹਿਬ ਦੀ ਸਰਕਾਰ ਬੇਅਦਬੀਆਂ ਦਾ ਇਨਸਾਫ਼ ਲੈਣ ਲਈ ਲੋਕਾਂ ਬਣਾਈ
ਪਰ ਉਨ੍ਹਾਂ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵੀ ਸਾਢੇ ਚਾਰ ਸਾਲ ਕੁੱਝ ਨਾ ਕੀਤਾ । ਜੇਕਰ ਉਹ ਹੀ ਤਾਕਤਵਾਰ ਦੋਸ਼ੀ ਬੇਪਰੱਦ ਕਰ ਦਿੰਦੇ ਤਾਂ ਜਨਤਾ ਦਾ ਸਰਕਾਰਾਂ ਤੇ ਭਰੋਸਾ ਮੁੜ ਹੋ ਜਾਣਾ ਸੀ। ਇਸ ਘਟਨਾ ਦੀ ਉੱਚ ਪੜਤਾਲ ਕਰਵਾਉਣ ਲਈ ਸਿੱਖ ਆਗੂਆਂ ਰਘਬੀਰ ਸਿੰਘ ਰਾਜਾਸਾਂਸੀ, ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਰਵੀਇੰਦਰ ਸਿੰਘ ਸਾਬਕਾ ਸਪੀਕਰ, ਗੁਰਪ੍ਰੀਤ ਸਿੰਘ ਕਲਕੱਤਾ, ਕੁਲਵੰਤ ਸਿੰਘ ਰੰਧਾਵਾ ਸਾਬਕਾ ਸਕੱਤਰ ਐਸ ਜੀ ਪੀ ਸੀ, ਭਗਵੰਤਪਾਲ ਸਿੰਘ ਸੱਚਰ ਆਦਿ ਨੇ ਵੱਖ ਵੱਖ ਜਾਰੀ ਬਿਆਨਾਂ ਵਿਚ ਕੀਤੀ।