ਨਵਜੋਤ ਸਿੱਧੂ ਦੇ ਹੱਕ ਵਿਚ ਆਏ ਸੁਖਪਾਲ ਖਹਿਰਾ, ਰਾਣਾ ਗੁਰਜੀਤ ਨੂੰ ਸੁਣਾਈਆਂ ਖਰੀਆਂ 
Published : Dec 20, 2021, 1:04 pm IST
Updated : Dec 20, 2021, 1:04 pm IST
SHARE ARTICLE
Navjot Sidhu, sukhpal Khaira
Navjot Sidhu, sukhpal Khaira

ਨਵਜੋਤ ਸਿੰਘ ਸਿੱਧੂ ਜੋ ਕਿ ਇਕ ਬੇਦਾਗ਼ ਅਤੇ ਇਮਾਨਦਾਰ ਲੀਡਰ ਹੈ ਉਹਨਾਂ ’ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਰਾਣਾ ਗੁਰਜੀਤ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ।

 

 

ਚੰਡੀਗੜ੍ਹ : ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਬੀਤੇ ਦਿਨੀਂ ਨਵਜੋਤ ਸਿੱਧੂ ’ਤੇ ਕੀਤੇ ਹਮਲੇ ਤੋਂ ਬਾਅਦ ਅੱਜ ਸੁਖਪਾਲ ਸਿੰਘ ਖਹਿਰਾ ਨਵਜੋਤ ਸਿੱਧੂ ਦੇ ਹੱਕ ਵਿਚ ਆਏ ਹਨ। ਸੁਖਪਾਲ ਖਹਿਰਾ ਨੇ ਰਾਣਾ ਗੁਰਜੀਤ ’ਤੇ ਹਮਲਾ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਜੋ ਕਿ ਇਕ ਬੇਦਾਗ਼ ਅਤੇ ਇਮਾਨਦਾਰ ਲੀਡਰ ਹੈ ਉਹਨਾਂ ’ਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਰਾਣਾ ਗੁਰਜੀਤ ਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ।

file photo

ਖਹਿਰਾ ਨੇ ਕਿਹਾ ਕਿ ਰਾਣਾ ਗੁਰਜੀਤ ਭ੍ਰਿਸ਼ਟ ਅਤੇ ਦਾਗ਼ੀ ਆਗੂ ਹੈ ਤੇ ਰਾਜਨੀਤੀ ਵਿਚ ਇਕ ‘ਦਲਾਲ’ ਦਾ ਕੰਮ ਕਰ ਰਿਹਾ ਹੈ ਜੋ ਕਿ ਲੋਕਾਂ ਦੇ ਦਿੱਤੇ ਫ਼ਤਵੇ ਨੂੰ ਵੇਚ ਕੇ ਸ਼ਰਾਬ ਅਤੇ ਖੰਡ ਦੀਆਂ ਮਿੱਲਾਂ ਲਗਾਉਂਦਾ ਹੈ ਅਤੇ ਸਰਕਾਰ ਦੀ ਆੜ ਵਿਚ ਰੱਜ ਕੇ ਟੈਕਸ ਚੋਰੀ ਕਰਦਾ ਹੈ। ਖਹਿਰਾ ਨੇ ਕਿਹਾ ਕਿ ਯੂ. ਪੀ. ਦੀਆਂ ਆਪਣੀਆਂ ਚਾਰ ਖੰਡ ਮਿੱਲਾਂ ਅਤੇ ਕਾਰੋਬਾਰ ਨੂੰ ਬਚਾਉਣ ਲਈ ਇਹ ਕਾਂਗਰਸ ਵਿਚ ਰਹਿ ਕੇ ਭਾਜਪਾ ਦੇ ਟਾਊਟ ਵਜੋਂ ਕੰਮ ਕਰਦਾ ਹੈ। ਨਵਜੋਤ ਸਿੱਧੂ ਨੇ ਤਾਂ ਐੱਮ. ਪੀ. ਰਾਜ ਸਭਾ ਵੀ ਛੱਡੀ ਹੈ ਜਦ ਕਿ ਇਹ ਦਾਗ਼ੀ ਰਾਣਾ ਗੁਰਜੀਤ ਅਮਿਤ ਬਹਾਦੁਰ ਵਰਗੇ ਆਪਣੇ ਰੋਟੀ ਬਣਾਉਣ ਵਾਲੇ ਕਰਿੰਦਿਆਂ ਨੂੰ ਵਰਤ ਕੇ ਬੇਨਾਮੀ ਰੇਤ ਮਾਫੀਆ ਦਾ ਕੰਮ ਕਰਦਾ ਹੈ।

Sukhpal Singh KhairaSukhpal Singh Khaira

ਉਹਨਾਂ ਕਿਹਾ ਕਿ ਅੱਜ ਵੀ ਰਾਣਾ ਗੁਰਜੀਤ ਦੀ ਉਸ ਬੇਨਾਮੀ ਫ਼ਰਮ ਦਾ 25 ਕਰੋੜ ਪੰਜਾਬ ਸਰਕਾਰ ਨੇ ਜ਼ਬਤ ਕੀਤਾ ਹੋਇਆ ਹੈ, ਇਸ ਲਈ ਇਸ ਨੂੰ ਮੰਤਰੀ ਬਣਾਉਣਾ ਹੀ ਸਿਧਾਂਤਿਕ ਤੌਰ ’ਤੇ ਗਲ਼ਤ ਸੀ। ਖਹਿਰਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਇਸ ਦਾਗ਼ੀ ਆਗੂ ਨੂੰ ਹੀ ਮੰਤਰੀ ਬਣਾਉਣਾ ਸੀ ਤਾਂ ਫਿਰ ਹੋਰਨਾਂ ਕਾਂਗਰਸੀ ਮੰਤਰੀਆਂ ਨੂੰ ਕੱਢਣ ਦੀ ਕੀ ਲੋੜ ਸੀ ਜਦਕਿ ਉਨ੍ਹਾਂ ਖ਼ਿਲਾਫ਼ ਸਿਰਫ਼ ਇਲਜ਼ਾਮ ਸਨ ਪਰੰਤੂ ਇਸ ਦਾਗ਼ੀ ਮੰਤਰੀ ਖ਼ਿਲਾਫ਼ ਤੱਥਾਂ ਦੇ ਆਧਾਰ ’ਤੇ ਸਬੂਤ ਅੱਜ ਵੀ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM
Advertisement