ਔਰਤਾਂ ਇਕਜੁਟ ਹੋ ਕੇ ਇਸ ਦੇਸ਼ ਦੀ ਰਾਜਨੀਤੀ ਨੂੰ ਬਦਲ ਸਕਦੀਆਂ ਹਨ : ਪਿ੍ਰਯੰਕਾ ਗਾਂਧੀ
Published : Dec 20, 2021, 12:10 am IST
Updated : Dec 20, 2021, 12:10 am IST
SHARE ARTICLE
image
image

ਔਰਤਾਂ ਇਕਜੁਟ ਹੋ ਕੇ ਇਸ ਦੇਸ਼ ਦੀ ਰਾਜਨੀਤੀ ਨੂੰ ਬਦਲ ਸਕਦੀਆਂ ਹਨ : ਪਿ੍ਰਯੰਕਾ ਗਾਂਧੀ

ਰਾਏਬਰੇਲੀ, 19 ਦਸੰਬਰ : ਕਾਂਗਰਸ ਦੀ ਰਾਸ਼ਟਰੀ ਜਨਰਲ ਸਕਤਰ ਅਤੇ ਉੱਤਰ ਪ੍ਰਦੇਸ਼ ਮਾਮਲਿਆਂ ਦੀ ਮੁਖੀ ਪਿ੍ਰਯੰਕਾ ਗਾਂਧੀ ਵਾਡਰਾ ਨੇ ਐਤਵਾਰ ਨੂੰ ਫ਼ਿਰਕਾਪ੍ਰਸਤੀ ਅਤੇ ਜਾਤੀਵਾਦ ਦੀ ਰਾਜਨੀਤੀ ’ਤੇ ਹਮਲਾ ਕਰਦੇ ਹੋਏ ਔਰਤਾਂ ਨੂੰ ਉਨ੍ਹਾਂ ਦੀ ਤਾਕਤ ਦਾ ਅਹਿਸਾਸ ਕਰਵਾਇਆ। ਉਨ੍ਹਾਂ ਨੇ ਔਰਤਾਂ ਨੂੰ ਉਨ੍ਹਾਂ ਦੇ ਵੋਟ ਦੀ ਤਾਕਤ ਨਾਲ ਬਦਲਾਅ ਲਿਆਉਣ ਦੀ ਅਪੀਲ ਕੀਤੀ। ਨਾਲ ਹੀ ਵਾਡਰਾ ਨੇ ਕਿਹਾ ਕਿ ਔਰਤਾਂ ਇਕਜੁਟ ਹੋ ਕੇ ਇਸ ਦੇਸ਼ ਦੀ ਰਾਜਨੀਤੀ ਨੂੰ ਬਦਲ ਸਕਦੀਆਂ ਹਨ। 
 ਪਿ੍ਰਯੰਕਾ ਨੇ ਕਿਹਾ ਕਿ,‘‘ਜੇਕਰ ਸਾਰੀਆਂ ਔਰਤਾਂ ਇਕਜੁਟ ਹੋ ਜਾਣ ਤਾਂ ਅਸੀਂ ਦੇਸ਼ ਦੀ ਸਿਆਸਤ ਬਦਲਾਂਗੇ, ਇਹ ਅਸੰਭਵ ਨਹੀਂ ਹੈ। ਤੁਸੀਂ ਸਾਨੂੰ ਸ਼ਕਤੀ ਦਿਉ, ਅਸੀਂ ਤੁਹਾਨੂੰ ਸ਼ਕਤੀ ਦੇਵਾਂਗੇ, ਜਦੋਂ ਅਸੀਂ ਮਿਲ ਕੇ ਲੜਨ ਲਈ ਖੜੇ ਹੋ ਜਾਵਾਂਗੇ ਤਾਂ ਕੋਈ ਸਾਨੂੰ ਰੋਕ ਨਹੀਂ ਸਕਦਾ।’’ ਉਨ੍ਹਾਂ ਕਿਹਾ ਕਿ,‘‘ਸਾਨੂੰ ਚੁਣਾਵੀ ਮੰਚਾਂ ਤੋਂ ਫਿਰਕਾਪ੍ਰਸਤੀ, ਜਾਤੀਵਾਦ ਸਿਖਾਇਆ ਜਾਂਦਾ ਹੈ। ਇਹ ਸਿਆਸਤ ਸਾਨੂੰ ਬੰਦ ਕਰਨੀ ਹੈ। ਸਾਨੂੰ ਚਾਹੀਦਾ ਹੈ ਕਿ ਅਪਣੇ ਭਵਿਖ ਦੀ ਸਿਆਸਤ, ਵਿਕਾਸ ਦੀ ਰਾਜਨੀਤੀ।’’ ਉਨ੍ਹਾਂ ਨੇ ਔਰਤਾਂ ਨੂੰ ਉਨ੍ਹਾਂ ਦੇ ਭਵਿਖ ਦਾ ਗੁਰ ਦਿੰਦੇ ਹੋਏ ਕਿਹਾ ਕਿ,‘‘ਇਸ ਦੇਸ਼ ਦੀਆਂ ਸਾਰੀਆਂ ਔਰਤਾਂ ਇਕਜੁਟ ਹੋ ਕੇ ਕਹਿਣ ਕਿ ਸਾਨੂੰ ਤੁਸੀਂ ਅਜਿਹੀ ਰਾਜਨੀਤੀ ਦਿਉ, ਨਹੀਂ ਤਾਂ ਅਸੀਂ ਤੁਹਾਨੂੰ ਵੋਟ ਨਹੀਂ ਦੇਵਾਂਗੇ, ਤਾਂ ਤੁਸੀਂ ਦੱਸੋ ਕਿ ਕਿਵੇਂ ਨਹੀਂ ਬਦਲੇਗੀ ਇਸ ਦੇਸ਼ ਦੀ ਰਾਜਨੀਤੀ।’’  ‘ਕੁੜੀ ਹਾਂ, ਲੜ ਸਕਦੀ ਹਾਂ’, ਨਾਹਰੇ ਨਾਲ ਪਿ੍ਰਯੰਕਾ ਨੇ ਔਰਤਾਂ ਨੂੰ ਰਾਜਨੀਤੀ ਵਿਚ ਅੱਗੇ ਆ ਕੇ ਅਪਣੀ ਲੜਾਈ ਖ਼ੁਦ ਲੜਨ ਦੀ ਪ੍ਰੇਰਨਾ ਦਿੰਦੇ ਹੋਏ ਕਿਹਾ ਕਿ ਹਰ ਪਾਸੇ ਔਰਤ ਦਾ ਸ਼ੋਸ਼ਣ ਹੋ ਰਿਹਾ ਹੈ, ਉਸ ਦਾ ਅਧਿਕਾਰ, ਉਸ ਦਾ ਹੱਕ ਨਹੀਂ ਮਿਲ ਰਿਹਾ। ਤੁਸੀਂ ਅਪਣੀ ਸ਼ਕਤੀ ਨੂੰ ਪਛਾਣੋ। ਪ੍ਰਿਯੰਕਾ ਨੇ ਉੱਨਾਵ ਅਤੇ ਹਾਥਰਸ ਬਲਾਤਕਾਰ ਮਾਮਲਿਆਂ ਦੀ ਚਰਚਾ ਕਰਦੇ ਹੋਏ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਔਤਰਾਂ ਦਾ ਸੋਸ਼ਣ ਹੋਣ ਦਾ ਦੋਸ਼ ਲਗਾਇਆ। (ਪੀਟੀਆਈ)

SHARE ARTICLE

ਏਜੰਸੀ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement