
ਜੇਲ੍ਹ 'ਚ ਬੰਦ ਬਰਖ਼ਾਸਤ ਇੰਸਪੈਕਟਰ ਨੌਰੰਗ ਸਿੰਘ ਦਾ ਨਾਮ ਆਇਆ ਸਾਹਮਣੇ
ਚੋਰ ਪਵਨ ਕੁਮਾਰ ਦੀ ਨਿਸ਼ਾਨਦੇਹੀ 'ਤੇ ਹੋਈ ਬਰਾਮਦਗੀ
ਬਟਾਲਾ : ਬਟਾਲਾ ਪੁਲਿਸ ਨੇ ਕਾਰਵਾਈ ਕਰਦਿਆਂ ਇੱਕ ਪਵਨ ਕੁਮਾਰ ਨਾਮ ਦੇ ਚੋਰ ਕੋਲੋ ਇੱਕ ਏਕੇ 56 ਰਾਈਫਲ ਬਰਾਮਦ ਕੀਤੀ ਹੈ। ਦਰਅਸਲ ਬਟਾਲਾ ਪੁਲਿਸ ਵੱਲੋਂ ਇਕ ਪਵਨ ਨਾਮ ਦੇ ਚੋਰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦ ਪੁਲਸ ਉਸ ਦੇ ਕੋਲੋਂ ਚੋਰੀ ਦੇ ਮਾਮਲੇ ਵਿਚ ਪੁਛਗਿੱਛ ਕਰ ਰਹੀ ਸੀ ਤਾਂ ਉਸ ਨੇ ਦੱਸਿਆ ਕਿ ਉਸ ਦੇ ਕੋਲ ਇੱਕ Ak 56 ਰਾਈਫਲ ਪਈ ਹੋਈ ਹੈ।
ਪੁਲਿਸ ਨੇ ਜਦ ਸਖ਼ਤੀ ਦੇ ਨਾਲ ਚੋਰ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਨੇ ਇਹ ਰਾਈਫਲ ਕਾਰ ਵਾਸ਼ਿੰਗ ਸੇਂਟਰ ਦੇ ਮਾਲਕ ਦੀਪ ਰਾਜ ਦੇ ਘਰ ਤੋਂ ਚੋਰੀ ਕੀਤੀ ਹੈ। ਪੁਲਿਸ ਵੱਲੋਂ ਪਵਨ ਕੁਮਾਰ ਵੱਲੋਂ ਲੁਕਾ ਕੇ ਰਖੀ ਗਈ Ak 56 ਰਾਈਫਲ ਬਰਾਮਦ ਕਰ ਲਈ। ਇਸ ਮਾਮਲੇ ਵਿਚ ਜਦ ਪੁਲਿਸ ਨੇ ਕਾਰ ਵਾਸ਼ਿੰਗ ਸੇਂਟਰ ਦੇ ਮਾਲਕ ਦੀਪ ਰਾਜ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਪੁੱਛਗਿਛ ਦੌਰਾਨ ਦੱਸਿਆ ਕਿ ਇਹ ਰਾਈਫ਼ਲ ਉਸ ਨੂੰ ਪੁਲਿਸ ਨੌਕਰੀ ਤੋਂ ਡਿਸਮਿਸ ਅਤੇ ਇਸ ਵਕਤ ਜੇਲ੍ਹ ਵਿੱਚ ਬੰਦ ਇੰਸਪੈਕਟਰ ਨੌਰੰਗ ਸਿੰਘ ਨੇ ਰੱਖਣ ਲਈ ਦਿੱਤੀ ਸੀ।
ਪੁਲਿਸ ਨੇ ਦੀਪ ਰਾਜ ਨੂੰ ਗ੍ਰਿਫਤਾਰ ਕਰ ਲਿਆ ਹੈ। ਹੁਣ ਪੁਲਿਸ ਅਦਾਲਤ ਰਾਹੀਂ ਜੇਲ੍ਹ ਵਿਚ ਬੰਦ ਇੰਸਪੈਕਟਰ ਨਰੰਗ ਸਿੰਘ ਦੇ ਕੋਲੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ। ਇਥੇ ਇਹ ਦੱਸਣਾ ਬਣਦਾ ਹੈ ਕਿ ਇੰਸਪੈਕਟਰ ਨੌਰੰਗ ਸਿੰਘ ਨੂੰ ਅਦਾਲਤ ਵੱਲੋਂ 2018 ਦੇ ਵਿਚ ਪੁਲਿਸ ਹਿਰਾਸਤ ਦੌਰਾਨ ਹੋਈਆਂ ਮੌਤਾਂ ਲਈ ਸਜ਼ਾ ਸੁਣਾਈ ਸੀ, ਜੋ ਇਸ ਵਕਤ ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ।