
ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਨਾਲ ਐੇਫ਼ਿਲੀਏਟਿਡ ਸਕੂਲਾਂ ਵਿਚ ਦਸਵੀਂ ਤੇ ਬਾਰ੍ਹਵੀਂ.........
ਐਸ.ਐਸ.ਨਗਰ : ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਨਾਲ ਐੇਫ਼ਿਲੀਏਟਿਡ ਸਕੂਲਾਂ ਵਿਚ ਦਸਵੀਂ ਤੇ ਬਾਰ੍ਹਵੀਂ ਜਮਾਤਾਂ ਅੰਦਰ ਪੜ੍ਹ ਰਹੇ ਪੜ੍ਹਾਈ ਵਿਚ ਕਮਜ਼ੋਰ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਵਲੋਂ ਅੱਖੋਂ-ਪਰੋਖੇ ਕਰ ਕੇ ਉਨ੍ਹਾਂ ਦਾ ਨਾਮ ਕੱਟਦੇ ਹੋਏ ਵਿਦਿਆਰਥੀਆਂ ਨੂੰ ਸਾਲਾਨਾ ਬੋਰਡ ਦੀਆਂ ਪ੍ਰੀਖਿਆਵਾਂ ਵਿਚ ਪ੍ਰਾਈਵਟ ਤੌਰ 'ਤੇ ਇਮਤਿਹਾਨ ਦੇਣ ਦੀ ਪ੍ਰਵਿਰਤੀ ਦੀਆਂ ਗੱਲਾਂ ਅੱਜਕਲ ਸਾਹਮਣ ਆ ਰਹੀਆਂ ਹਨ। ਸਕੂਲ ਸਿਖਿਆ ਵਿਭਾਗ ਪੰਜਾਬ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਪ੍ਰਾਪਤ ਫ਼ੀਡਬੈਕ ਅਨੁਸਾਰ ਸਮੂਹ ਜ਼ਿਲ੍ਹਾ ਸਿਖਿਆ ਅਫ਼ਸਰਾਂ ਨਾਲ ਇਕ ਮੀਟਿੰਗ ਦੌਰਾਨ ਪ੍ਰਗਟਾਵਾ ਕੀਤਾ
ਕਿ ਬਹੁਤ ਸਾਰ ਨਿਜੀ ਤੇ ਸਰਕਾਰੀ ਮਾਨਤਾ ਪ੍ਰਾਪਤ ਸਕੂਲ ਜੋ ਕਿ ਪੰਜਾਬ ਸਕੂਲ ਸਿਖਿਆ ਬੋਰਡ ਨਾਲ ਸਬੰਧਤ ਹਨ ਪੜ੍ਹਾਈ ਵਿਚ ਕਮਜ਼ੋਰ ਬੱਚਿਆਂ ਨੂੰ ਅਪਣੇ ਸਕੂਲ ਵਲੋਂ ਸਲਾਨਾ ਪ੍ਰੀਖਿਆਵਾਂ ਵਿਚ ਅਪੀਅਰ ਨਾ ਕਰਾ ਕੇ ਉਨ੍ਹਾਂ ਦਾ ਇਮਤਿਹਾਨ ਪੰਜਾਬ ਸਕੂਲ ਸਿਖਿਆ ਬੋਰਡ ਤੋਂ ਪ੍ਰਾਈਵਟ ਤੌਰ ਤੇ ਕਰਵਾਉਣ ਲਈ ਅਪੀਅਰ ਕਰਵਾਉਣ ਲੱਗੇ ਹਨ ਤਾਂ ਜੋ ਸਕੂਲਾਂ ਵਿਚੋਂ ਉਨ੍ਹਾਂ ਦੇ ਨਾਮ ਕੱਟ ਜਾਣ ਉਪਰੰਤ ਸਕੂਲਾਂ ਦਾ ਨਤੀਜਾ ਬਿਹਤਰ ਬਣ ਸਕੇ। ਜ਼ਿਕਰਯੋਗ ਹੈ ਕਿ ਨਿਜੀ ਸਕੂਲ ਜਿਥੇ ਭਾਰੀ ਭਰਕਮ ਫ਼ੀਸਾਂ ਲੈਂਦੇ ਹਨ ਉਥੇ ਵਿਦਿਆਰਥੀ ਦੇ ਗੁਣਾਤਮਕ ਪੱਧਰ ਵਿਚ ਸੁਧਾਰ ਨਾ ਹੋਣ 'ਤੇ ਵਿਦਿਆਰਥੀ ਦੇ ਫ਼ੇਲ੍ਹ ਹੋਣ ਦਾ ਖ਼ਦਸ਼ਾ ਪੈਦਾ ਹੋ ਜਾਂਦਾ ਹੈ
ਅਤੇ ਵਿਦਿਆਰਥੀ ਦੇ ਮਾਪਿਆਂ ਜਾਂ ਸਰਪ੍ਰਸਤਾਂ ਨੂੰ ਧੋਖੇ ਆਦਿ ਵਿਚ ਰੱਖ ਕੇ ਜਾਂ ਗਰੰਟੀ ਪਾਸ ਕਰਵਾਉਣ ਦੇ ਲਾਲਚ ਸਦਕਾ ਸੈਂਟਰ ਬਦਲਣ ਆਦਿ ਲਈ ਉਕਸਾ ਕੇ ਸਕੂਲ ਵਿਚੋਂ ਵਿਦਿਆਰਥੀ ਦਾ ਨਾਮ ਕੱਟ ਦਿੰਦੇ ਹਨ। ਇਸ ਸਬੰਧੀ ਡਿਪਟੀ ਡਾਇਰੈਕਟਰ ਪਵਨ ਕੁਮਾਰ ਨੇ ਦਸਿਆ ਕਿ ਸਿਖਿਆ ਮੰਤਰੀ ਓ. ਪੀ ਸੋਨੀ ਪੰਜਾਬ ਦੇ ਵਿਦਿਆਰਥੀਆਂ ਦੀ ਮਿਆਰੀ ਸਿਖਿਆ ਤੇ ਵਧੀਆ ਨਤੀਜਿਆਂ ਲਈ ਸਮਂੇਂ ਸਮੇਂ 'ਤੇ ਦਿਸ਼ਾ ਨਿਰਦੇਸ਼ ਜਾਰੀ ਕਰਦੇ ਹਨ ਤਾਂ ਜੋ ਪੰਜਾਬ ਸਿਖਿਆ ਦੇ ਖੇਤਰ ਵਿਚ ਪ੍ਰਾਪਤੀਆਂ ਕਰਦਾ ਰਹ।
ਇਸ ਲਈ ਪੰਜਾਬ ਦੇ ਸਮੂਹ ਮਾਨਤਾ ਪ੍ਰਾਪਤ ਸਕੂਲਾਂ ਤੇ ਬੋਰਡ ਨਾਲ ਐਫ਼ੀਲੇਟਿਡ ਸਕੂਲਾਂ ਦੇ ਦਸਵੀਂ ਜਮਾਤਾਂ ਦੇ ਐਨਰੋਲ ਬੱਚਿਆਂ ਦੀ ਰੀਕਾਰਡ ਜਾਂਚ ਲਈ ਸਿਖਿਆ ਵਿਭਾਗ ਪੰਜਾਬ ਵਲੋਂ ਟੀਮਾਂ ਬਣਾ ਦਿਤੀਆਂ ਗਈਆਂ ਹਨ ਤੇ ਸਕੂਲਾਂ ਵਿਚ ਰੀਕਾਰਡ ਘੋਖਣਗੀਆਂ ਤੇ ਇਸ ਉਪਰੰਤ ਇਕ ਵਾਰ ਫਿਰ ਸਕੂਲਾਂ ਦਾ ਰੀਕਾਰਡ ਦੇਖਿਆ ਜਾਵਗਾ। ਜੇਕਰ ਸਕੂਲਾਂ ਵਿਚ ਕਿਸ ਰੀਕਾਰਡ ਵਿਚ ਛੇੜ-ਛਾੜ ਜਾਂ ਨਾਮ ਕੱਟਣ ਦੀ ਪ੍ਰਵਿਰਤੀ ਪਾਈ ਗਈ ਤਾਂ ਪੰਜਾਬ ਸਕੂਲ ਸਿਖਿਆ ਬੋਰਡ ਨੂੰ ਅਜਿਹੇ ਸਕੂਲਾਂ 'ਤੇ ਫੌਰੀ ਕਾਰਵਾਈ ਕਰਨ ਲਈ ਲਿਖਿਆ ਜਾਵੇਗਾ ਅਤੇ ਐਫ਼ੀਲੀਏਸ਼ਨ ਰੱਦ ਕਰਨ ਦੀ ਸਿਫ਼ਾਰਸ਼ ਕੀਤੀ ਜਾਵਗੀ
ਤਾਂ ਜੋ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਾ ਕੀਤਾ ਜਾ ਸਕੇ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦਸਿਆ ਕਿ ਸਕੂਲ ਸਿਖਿਆ ਵਿਭਾਗ ਵਲੋਂ ਅਜਿਹੀਆਂ ਕਾਰਵਾਈਆਂ ਨੂੰ ਠੱਲ੍ਹ ਪਾਉਣ ਲਈ ਮੁੱਖ ਦਫ਼ਤਰ ਐਸ.ਏ.ਐਸ. ਨਗਰ (ਮੋਹਾਲੀ) ਵਿਖੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ ਜਿਸ 'ਤੇ ਅਜਿਹੀ ਗ਼ਲਤ ਪ੍ਰਵਿਰਤੀ ਸਬੰਧੀ ਯੋਗ ਕਾਰਵਾਈ ਲਈ ਸੂਚਨਾ ਦਿਤੇ ਗਏ ਫ਼ੋਨ ਨੰਬਰ 9464952698 ਤੇ ਵਟਸਐਪ ਜਾਂ ਟੈਕਸਟ ਮੈਸਜ ਅਤੇ ਇਸ ਤੋਂ ਇਲਾਵਾ ਈਮਲ ਆਈ.ਡੀ. ਰਾਹੀਂ ਦਿਤੀ ਜਾ ਸਕਦੀ ਹੈ ਤਾਂ ਜੋ ਵਿਭਾਗ ਸਮਾਂ ਰਹਿੰਦੇ ਬਣਦੀ ਕਾਰਵਾਈ ਕਰ ਸਕੇ।