ਪੰਥ ਅਤੇ ਪੰਜਾਬ ਹਿਤੈਸ਼ੀ ਕਈ ਸਾਬਕਾ ਮੰਤਰੀ ਅਤੇ ਵਿਧਾਇਕ ਸਾਡੇ ਸੰਪਰਕ 'ਚ : ਪਰਮਿੰਦਰ ਢੀਂਡਸਾ
Published : Jan 21, 2020, 8:31 am IST
Updated : Apr 9, 2020, 9:13 pm IST
SHARE ARTICLE
Photo
Photo

ਵਕਤ ਆਉਣ 'ਤੇ ਸਪਸ਼ਟ ਹੋ ਜਾਵੇਗੀ ਤਸਵੀਰ

ਸੁਨਾਮ ਊਧਮ ਸਿੰਘ ਵਾਲਾ (ਦਰਸ਼ਨ ਸਿੰਘ ਚੌਹਾਨ): ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਹਲਕਾ ਲਹਿਰਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਦਾਅਵਾ ਕੀਤਾ ਕਿ ਪੰਥ ਅਤੇ ਪੰਜਾਬ ਹਿਤੈਸ਼ੀ ਸੂਬੇ ਦੇ ਕਈ ਸਾਬਕਾ ਮੰਤਰੀ ਅਤੇ ਵਿਧਾਇਕ ਉਨ੍ਹਾਂ ਦੇ ਸੰਪਰਕ ਵਿਚ ਹਨ। ਉਨ੍ਹਾਂ ਕਿਹਾ ਕਿ ਅਜਿਹੇ ਦਿੱਗਜ ਆਗੂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਸ਼੍ਰੋਮਣੀ ਅਕਾਲੀ ਦਲ ਅੰਦਰ ਵਿੱਢੇ ਮਿਸ਼ਨ ਸਿਧਾਂਤ ਨਾਲ ਹਿੱਕ ਠੋਕਵੀ ਹਾਮੀਂ ਭਰ ਰਹੇ ਹਨ।

ਇਥੇ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਸੋਹਣ ਸਿੰਘ ਭੰਗੂ ਦੇ ਘਰ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੂਲ ਸਿਧਾਤਾਂ, ਰਵਾਇਤਾਂ ਅਤੇ ਪ੍ਰੰਪਰਾਵਾਂ ਨੂੰ ਪ੍ਰਪੱਕ ਕਰਨ ਲਈ ਵਿੱਢੇ ਮਿਸ਼ਨ ਸਿਧਾਂਤ ਦੀ ਮਜ਼ਬੂਤੀ ਲਈ ਸ਼ੁਰੂ ਕੀਤੀ ਮੁਹਿੰਮ ਜ਼ੋਰ ਫੜਦੀ ਜਾ ਰਹੀ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਕਈ ਵੱਡੇ ਆਗੂ ਮਿਸ਼ਨ ਸਿਧਾਂਤ ਦੇ ਮੰਚ ਉਪਰ ਸਾਂਝੇ ਤੌਰ 'ਤੇ ਇਕੱਠੇ  ਦਿਖਾਈ ਦੇਣਗੇ। ਉਨ੍ਹਾਂ ਕਿਹਾ ਕਿ ਆਗੂਆਂ ਦੇ ਨਾਮ ਸਮੇਂ ਤੋਂ ਪਹਿਲਾਂ ਜਨਤਕ ਕਰਨੇ ਦਰੁਸਤ ਨਹੀਂ ਹਨ, ਵਕਤ ਆਉਣ 'ਤੇ ਸੱਭ ਕੁੱਝ ਸਪਸ਼ਟ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਗ਼ਲਤ ਨੀਤੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਲੋਕਾਂ ਦੇ ਮਨਾਂ ਤੋਂ ਉਤਰ ਗਿਆ ਹੈ ਜਿਸ ਨੂੰ ਮੁੜ ਸਿਧਾਂਤਕ ਤੌਰ 'ਤੇ ਮਜ਼ਬੂਤ ਕਰਨ ਲਈ ਪਾਰਟੀ ਅੰਦਰ ਕਈ ਵਾਰ ਚਰਚਾ ਹੋਈ ਲੇਕਿਨ ਕੋਈ ਅਸਰ ਨਾ ਹੋਇਆ।

ਨੌਜਵਾਨ ਆਗੂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਬਹੁਤ ਕਹਿਣ ਦੇ ਬਾਵਜੂਦ ਵੀ ਨੀਤੀਆਂ ਨਹੀਂ ਬਦਲੀਆਂ ਗਈਆਂ ਜਿਸ ਤੋਂ ਮਜਬੂਰ ਹੋ ਕੇ ਸੀਨੀਅਰ ਢੀਂਡਸਾ ਨੂੰ ਅਕਾਲੀ ਦਲ ਨੂੰ ਮੂਲ ਸਿਧਾਂਤਾਂ 'ਤੇ ਲਿਆਉਣ ਲਈ ਇਹ ਕਦਮ ਚੁੱਕਣਾ ਪਿਆ ਹੈ।

ਇਕ ਸਵਾਲ ਦੇ ਜਵਾਬ ਵਿਚ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਾਬਕਾ ਲੋਕ ਸਭਾ ਮੈਂਬਰ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਅਕਾਲੀ ਦਲ ਦੇ ਕਦ ਵਰ ਆਗੂ ਹਨ ਅਤੇ ਪੰਥ ਦੇ ਹਿਤਾਂ ਦੀ ਗੱਲ ਪੂਰੀ ਦ੍ਰਿੜਤਾ ਨਾਲ ਕਰਦੇ ਹਨ ਲੇਕਿਨ ਪਾਰਟੀ ਦੇ ਅੰਦਰ ਸਹਿਜਤਾ ਅਤੇ ਅਸਹਿਜਤਾ ਦਾ ਫ਼ੈਸਲਾ ਪ੍ਰਫ਼ੈਸਰ ਚੰਦੂਮਾਜਰਾ ਖੁਦ ਹੀ ਕਰ ਸਕਦੇ ਹਨ ਉਂਜ ਉਨ੍ਹਾਂ ਕਿਹਾ ਕਿ ਖ਼ੁਸ਼ੀ ਹੋਵੇਗੀ ਜਦੋਂ ਪ੍ਰੋਫ਼ੈਸਰ ਚੰਦੂਮਾਜਰਾ ਵਰਗੇ ਪੰਥਕ ਆਗੂ ਪੰਥ ਦੇ ਵਡੇਰੇ ਹਿੱਤਾਂ ਲਈ ਮਿਸ਼ਨ ਸਿਧਾਤ ਵਿਚ ਸ਼ਾਮਲ ਹੋਣਗੇ।

ਪਰਮਿੰਦਰ ਸਿੰਘ ਢੀਂਡਸਾ ਨੇ ਬਾਦਲ ਪਰਵਾਰ ਦਾ ਨਾਮ ਲਏ ਬਗੈਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪੰਥ ਅਤੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰਨ ਵਾਲੀ ਪਾਰਟੀ ਗ਼ਲਤ ਨੀਤੀਆਂ ਅਤੇ ਫ਼ੈਸਲਿਆਂ ਕਾਰਨ ਹਾਸ਼ੀਏ 'ਤੇ ਆ ਚੁੱਕੀ ਹੈ।

ਇਸ ਮੌਕੇ ਸੁਖਵੰਤ ਸਿੰਘ ਸਰਾਓ, ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਸਤਗੁਰ ਸਿੰਘ ਨਮੋਲ, ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਚਮਕੌਰ ਸਿੰਘ ਮੋਰਾਂਵਾਲੀ, ਸੋਹਣ ਸਿੰਘ ਭੰਗੂ, ਕੌਂਸਲਰ ਯਾਦਵਿੰਦਰ ਸਿੰਘ ਨਿਰਮਾਣ, ਐਡਵੋਕੇਟ ਕ੍ਰਿਸ਼ਨ ਸਿੰਘ ਭੁਟਾਲ, ਦਿਲਾਵਰ ਸਿੰਘ, ਦਰਸ਼ਨ ਸਿੰਘ ਭੰਗੂ, ਸੁਖਦੇਵ ਸਿੰਘ ਅਮਰੂ ਕੋਟੜਾ, ਸਰਬਜੀਤ ਸਿੰਘ ਬਿਸ਼ਨਪੁਰਾ, ਸੁਸ਼ੀਲ ਗੋਇਲ ਅਤੇ ਰਵਿੰਦਰ ਗੋਰਖਾ ਆਦਿ ਹਾਜ਼ਰ ਸਨ।

ਦਰਜਨਾਂ ਨੌਜਵਾਨਾਂ ਨੇ ਢੀਂਡਸਾ ਪਿਉ-ਪੁੱਤਰ ਨਾਲ ਡਟਣ ਦਾ ਲਿਆ ਅਹਿਦ
ਸੁਨਾਮ ਊਧਮ ਸਿੰਘ ਵਾਲਾ(ਦਰਸ਼ਨ ਸਿੰਘ ਚੌਹਾਨ): ਇਥੋਂ ਦੇ ਦਰਜਨਾਂ ਨੌਜਵਾਨਾਂ ਨੇ ਦਹਾਕਿਆਂ ਤੋਂ ਰਾਜਨੀਤੀ ਵਿਚ ਸਰਗਰਮ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਪਿਉ-ਪੁੱਤਰ ਦੀ ਬੇਦਾਗ਼ ਰਾਜਨੀਤੀ ਨੂੰ ਸਮਰਪਤ ਹੁੰਦਿਆਂ ਨੌਜਵਾਨ ਅਕਾਲੀ ਆਗੂ ਜਸਪਾਲ ਸਿੰਘ ਥਿੰਦ ਦੀ ਅਗਵਾਈ ਹੇਠ ਇਕੱਤਰ ਹੋ ਕੇ ਢੀਂਡਸਾ ਪਰਵਾਰ ਨਾਲ ਡਟਣ ਦਾ ਅਹਿਦ ਲਿਆ ਹੈ।

ਇਸ ਮੌਕੇ ਗੁਰਪ੍ਰੀਤ ਸਿੰਘ ਚੀਮਾ, ਜਸਪਾਲ ਸਿੰਘ, ਐਡਵੋਕੇਟ ਗਗਨਦੀਪ ਸਿੰਘ ਅਤੇ ਅਮਨਦੀਪ ਸਿੰਘ ਅਬਦਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਮੂਲ ਸਿਧਾਤਾਂ 'ਤੇ ਲਿਆਉਣ ਲਈ ਸੀਨੀਅਰ ਅਕਾਲੀ ਆਗੂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਵਲੋਂ ਵਿੱਢੇ ਮਿਸ਼ਨ ਸਿਧਾਂਤ 'ਤੇ ਪਹਿਰਾ ਦੇਣ ਲਈ ਨੌਜਵਾਨ ਵਰਗ ਅੰਦਰ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

ਇਕੱਤਰ ਹੋਏ ਨੌਜਵਾਨਾਂ ਨੇ ਕਿਹਾ ਕਿ ਅਸੀਂ ਬੇਹੱਦ ਖ਼ੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਅਸੀਂ ਉਸ ਸਿਆਸੀ ਪਰਵਾਰ ਨਾਲ ਖੜੇ ਹੋਣ ਦਾ ਫ਼ਸਲਾ ਕੀਤਾ ਹੈ ਜਿਸ ਪਰਵਾਰ ਉੱਪਰ ਦਹਾਕਿਆਂ ਬੱਧੀ ਸਿਖਰਲੇ ਅਹੁਦਿਆਂ ਉੱਪਰ ਰਾਜਨੀਤੀ ਕਰਨ ਦੇ ਬਾਵਜੂਦ ਢੀਂਡਸਾ ਪਰਵਾਰ ਦੇ ਸਿਆਸੀ ਵਕਾਰ ਤੇ ਕਦੇ ਵੀ ਕੋਈ ਦਾਗ਼ ਨਹੀਂ ਲੱਗਾ ਜਦਕਿ ਦੂਜੇ ਬੰਨ੍ਹੇ ਸਿਰਲੱਥ ਯੋਧਿਆਂ ਦੀਆਂ ਅਨੇਕਾਂ ਘਾਲਣਾ ਤੋਂ ਬਾਅਦ ਹੋਂਦ ਵਿਚ ਆਏ ਸ਼੍ਰੋਮਣੀ ਅਕਾਲੀ ਦਲ ਨੂੰ ਅਪਣੀ ਨਿੱਜੀ ਜਾਗੀਰ ਸਮਝਣ ਵਾਲਿਆਂ ਦੇ ਚਾਪਲੂਸ ਲੋਕਾਂ ਤੇ ਅਨੇਕਾਂ ਕਿਸਮ ਦੇ ਮਾਫੀਆ ਕਾਰੋਬਾਰ ਦੇ ਦੋਸ਼ ਲੱਗ ਰਹੇ ਹਨ।

ਬੁਲਾਰਿਆਂ ਨੇ ਕਿਹਾ ਕਿ ਲਿਆਕਤ ਅਤੇ ਸ਼ਰਾਫ਼ਤ ਵਿਚ ਪ੍ਰਪੱਕ ਨੌਜਵਾਨ ਆਗੂ ਪਰਮਿੰਦਰ ਸਿੰਘ ਢੀਂਡਸਾ ਨੌਜਵਾਨਾਂ ਲਈ ਆਦਰਸ਼ ਬਣ ਚੁੱਕਾ ਹੈ, ਢੀਂਡਸਾ ਪਰਵਾਰ ਵਲੋਂ ਪਾਰਟੀ ਅੰਦਰ ਸੁਧਾਰਾਂ ਲਈ ਚੁੱਕੇ ਕਦਮ ਭਵਿੱਖ ਵਿਚ ਇਤਿਹਾਸ ਬਣ ਜਾਣ ਤੋਂ ਕੋਈ ਨਹੀਂ ਰੋਕ ਸਕਦਾ। ਇਸ ਮੌਕੇ ਸੁਖਵਿੰਦਰ ਸਿੰਘ ਜਵੰਧਾ, ਜਗਦੀਸ਼ ਦੀਸ਼ਾ, ਗਗਨਦੀਪ ਸਿੰਘ ਹਾਂਡਾ ਸਮੇਤ ਦਰਜ਼ਨਾਂ ਨੌਜਵਾਨਾਂ ਨੇ ਇੱਕਮੱਤ ਹੁੰਦਿਆਂ ਢੀਂਡਸਾ ਪਰਵਾਰ ਦੇ ਸਮਰਥਨ ਦਾ ਐਲਾਨ ਕੀਤਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement