ਬਾਦਲਾਂ ਤੇ ਮਜੀਠੀਆ ਪਰਵਾਰ ਨੇ ਅਕਾਲੀ ਦਲ ਨੂੰ 'ਖ਼ਾਲੀ ਦਲ' ਬਣਾ ਕੇ ਹਾਲਤ ਪਤਲੀ ਕਰਵਾਈ
Published : Jan 21, 2020, 8:03 am IST
Updated : Jan 21, 2020, 8:09 am IST
SHARE ARTICLE
Photo
Photo

ਰੰਧਾਵਾ ਦੀ ਅਗਵਾਈ 'ਚ ਕਾਂਗਰਸੀ ਐਮ.ਪੀ. ਤੇ ਐਮ.ਐਲ.ਏਜ਼ ਨੇ ਅਕਾਲੀ ਦਲ ਘੇਰਿਆ

ਨਹੁੰ-ਮਾਸ ਦੇ ਰਿਸ਼ਤੇ ਦਾ ਅਲਾਪ ਕਰਨ ਵਾਲੇ ਵੱਡੇ ਬਾਦਲ ਹੁਣ ਚੁੱਪੀ ਤੋੜਨ : ਰੰਧਾਵਾ
ਹਰਿਆਣਾ ਤੋਂ ਬਾਅਦ ਦਿੱਲੀ ਚੋਣਾਂ ਵਿਚ ਅਕਾਲੀ ਦਲ ਨੂੰ ਭਾਜਪਾ ਨੇ ਔਕਾਤ ਦਿਖਾਈ

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਵਲੋਂ ਅਪਣੇ ਭਾਈਵਾਲ ਅਕਾਲੀ ਦਲ ਨੂੰ ਇਕ ਵੀ ਸੀਟ ਨਾ ਦੇਣ ਤੋਂ ਬਾਅਦ ਅਪਣੀ ਕਿਰਕਿਰੀ ਦੇ ਡਰੋਂ ਚੋਣਾਂ ਨਾ ਲੜਨ ਦੇ ਅਕਾਲੀ ਦਲ ਦੇ ਫ਼ੈਸਲੇ 'ਤੇ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਕਾਂਗਰਸੀ ਆਗੂਆਂ ਨੇ ਕਿਹਾ ਕਿ ਬਾਦਲਾਂ ਤੇ ਮਜੀਠੀਆ ਪਰਵਾਰ ਨੇ ਅਕਾਲੀ ਦਲ ਨੂੰ 'ਖ਼ਾਲੀ ਦਲ' ਬਣਾ ਦਿਤਾ।

Sukhjinder RandhawaPhoto

ਇਥੇ ਜਾਰੀ ਸਾਂਝੇ ਪ੍ਰੈਸ ਬਿਆਨ ਵਿੱਚ ਸ. ਰੰਧਾਵਾ, ਸੰਸਦ ਮੈਂਬਰ ਮੁਹੰਮਦ ਸਦੀਕ ਕਾਂਗਰਸੀ ਵਿਧਾਇਕਾਂ ਦਰਸ਼ਨ ਸਿੰਘ ਬਰਾੜ, ਪਰਗਟ ਸਿੰਘ, ਨੱਥੂ ਰਾਮ, ਕੁਲਬੀਰ ਸਿੰਘ ਜ਼ੀਰਾ, ਪ੍ਰੀਤਮ ਸਿੰਘ ਕੋਟਭਾਈ, ਬਰਿੰਦਰਮੀਤ ਸਿੰਘ ਪਾਹੜਾ, ਫ਼ਤਿਹਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ, ਅਵਤਾਰ ਸਿੰਘ ਹੈਨਰੀ ਜੂਨੀਅਰ  ਨੇ ਕਿਹਾ ਕਿ ਪੰਜਾਬ ਵਿਚ ਕਰਾਰੀ ਹਾਰ ਤੋਂ ਬਾਅਦ ਅਕਾਲੀ ਦਲ ਨੂੰ ਭਾਜਪਾ ਨੇ ਪਹਿਲਾਂ ਹਰਿਆਣਾ ਅਤੇ ਹੁਣ ਦਿੱਲੀ ਵਿਚ ਕੋਈ ਸੀਟ ਨਾ ਦੇ ਕੇ ਉਸ ਦੀ ਔਕਾਤ ਵਿਖਾ ਦਿਤੀ ਹੈ।

Shiromani Akali DalPhoto

ਉਨ੍ਹਾਂ ਕਿਹਾ ਕਿ ਹੁਣ ਅਕਾਲੀ ਦਲ ਵਲੋਂ ਬਾਦਲ ਪਰਵਾਰ ਦੀ ਨੂੰਹ ਹਰਸਿਮਰਤ ਕੌਰ ਦੀ ਕੇਂਦਰੀ ਮੰਤਰੀ ਦੇ ਪਦ ਨੂੰ ਬਚਾਉਣ ਲਈ ਦਿੱਲੀ ਚੋਣਾਂ ਨਾ ਲੜਨ ਦੇ ਫ਼ੈਸਲੇ ਨਾਲ ਅਕਾਲੀ ਦਲ ਪਾਰਟੀ ਅਤੇ ਇਸ ਦੇ ਵਰਕਰਾਂ ਨੂੰ ਭਾਜਪਾ ਕੋਲ ਗਹਿਣੇ ਰੱਖ ਦਿਤਾ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਸਾਰੀ ਉਮਰ ਅਕਾਲੀ ਦਲ ਤੇ ਭਾਜਪਾ ਦੇ 'ਨਹੁੰ-ਮਾਸ' ਦਾ ਅਲਾਪ ਰਾਗਣ ਵਾਲੇ ਵੱਡੇ ਬਾਦਲ ਹੁਣ ਮੌਜੂਦਾ ਸਥਿਤੀ ਉਪਰ ਆਪਣੀ ਚੁੱਪੀ ਤੋੜਨ।

Harsimrat Kaur BadalPhoto

ਉਨ੍ਹਾਂ ਕਿਹਾ ਕਿ ਮਜੀਠੀਆ ਪਰਵਾਰ ਦੇ ਅਕਾਲੀ ਦਲ ਉਪਰ ਕਬਜ਼ੇ ਨੂੰ ਲੈ ਕੇ ਪਹਿਲਾਂ ਹੀ ਵੱਡੇ ਬਾਦਲ ਢੀਂਡਸਾ, ਬ੍ਰਹਮਪੁਰਾ, ਅਜਨਾਲਾ, ਸੇਖਵਾ, ਜੀ.ਕੇ. ਜਿਹੇ ਵੱਡੇ ਕੱਦਾਵਾਰ ਆਗੂਆਂ ਦਾ ਸਾਥ ਗੁਆ ਚੁੱਕੇ ਹਨ ਅਤੇ ਹੁਣ ਭਾਜਪਾ ਨੇ ਵੀ ਅਕਾਲੀ ਦਲ ਨੂੰ ਉਸ ਦੀ ਔਕਾਤ ਦਿਖਾ ਦਿੱਤੀ ਹੈ। ਕਾਂਗਰਸੀ ਆਗੂਆਂ ਨੇ ਕਿਹਾ ਕਿ ਸੀਟ ਨਾ ਮਿਲਣ ਤੋਂ ਬਾਅਦ ਹੁਣ ਅਕਾਲੀ ਦਲ ਸੀ.ਏ.ਏ. ਦੀ ਆੜ ਵਿੱਚ ਚੋਣਾਂ ਨਾ ਲੜਨ ਦਾ ਡਰਾਮਾ ਕਰ ਕੇ ਚੀਚੀ ਨੂੰ ਖ਼ੂਨ ਲਗਾ ਕੇ ਸ਼ਹੀਦ ਨਹੀਂ ਬਣ ਸਕਦਾ।

Bikram Singh MajithiaPhoto

ਉਨ੍ਹਾਂ ਕਿਹਾ ਕਿ ਸੰਸਦ ਵਿਚ ਸੀ.ਏ.ਏ. ਦੇ ਹੱਕ ਵਿਚ ਵੋਟ ਪਾਉਣ ਅਤੇ ਫੇਰ ਪੰਜਾਬ ਵਿਧਾਨ ਸਭਾ ਵਿਚ ਸੀ.ਏ.ਏ. ਵਿਰੁਧ ਕਾਂਗਰਸ ਸਰਕਾਰ ਵਲੋਂ ਲਿਆਂਦੇ ਮਤੇ ਵਿਰੁਧ ਭੁਗਤ ਕੇ ਅਕਾਲੀ ਦਲ ਨੂੰ ਦੁਨੀਆਂ ਭਰ ਦੇ ਸਿੱਖਾਂ ਨੇ ਲਾਹਨਤਾਂ ਪਾਈਆਂ। ਹੁਣ ਅਕਾਲੀ ਦਲ ਅਪਣੀ ਸ਼ਾਖ ਬਚਾਉਣ ਲਈ ਝੂਠਾ ਡਰਾਮਾ ਕਰ ਰਿਹਾ ਹੈ ਜਿਸ ਦੀਆਂ ਗੱਲਾਂ ਵਿਚ ਲੋਕ ਨਹੀਂ ਆਉਣਗੇ।

Sukhbir Singh Badal Photo

ਕਾਂਗਰਸੀ ਆਗੂਆਂ ਨੇ ਸੁਖਬੀਰ ਬਾਦਲ ਦੇ ਅਕਾਲੀ ਦਲ ਨੂੰ ਕੌਮੀ ਪਾਰਟੀ ਬਣਾਉਣ ਦੇ ਦਾਅਵਿਆਂ ਉਤੇ ਚੁਟਕੀ ਲੈਂਦਿਆਂ ਕਿਹਾ ਕਿ ਅਕਾਲੀ ਦਲ ਦਾ ਜੋ ਹਸ਼ਰ ਪੰਜਾਬ, ਹਰਿਆਣਾ ਤੇ ਹੁਣ ਦਿੱਲੀ ਵਿੱਚ ਜੋ ਹਾਲ ਹੋਇਆ ਹੈ, ਉਸ ਲਿਹਾਜ਼ ਨਾਲ ਲੱਗਦਾ ਹੈ ਕਿ ਇਸ ਪਾਰਟੀ ਦਾ ਕੋਈ ਭਵਿੱਖ ਨਹੀਂ ਹੈ ਅਤੇ ਅਕਾਲੀ ਦਲ ਸਿਰਫ ਬਾਦਲ-ਮਜੀਠੀਆ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕੇ ਰਹਿ ਜਾਵੇਗਾ ਜਿਸ ਵਿਚੋਂ ਸਾਰੇ ਟਕਸਾਲੀ ਲੀਡਰ ਇਕ-ਇਕ ਕਰ ਕੇ ਬਾਹਰ ਹੋ ਗਏ।  

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Weather Update: ਪੈ ਗਏ ਗੜ੍ਹੇ, ਭਾਰੀ ਮੀਂਹ ਨੇ ਮੌਸਮ ਕੀਤਾ ਠੰਢਾ, ਤੁਸੀਂ ਵੀ ਦੱਸੋ ਆਪਣੇ ਇਲਾਕੇ ਦਾ ਹਾਲ |

19 Apr 2024 4:31 PM

Barnala News: ਪੰਜਾਬ 'ਚ ਬਹੁਤ ਵੱਡਾ ਸਕੂਲੀ ਵੈਨ ਨਾਲ ਹਾਦਸਾ,14 ਜਵਾਕ ਹੋਏ ਜਖ਼ਮੀ, ਮਾਪੇ ਵੀ ਪਹੁੰਚ ਗਏ | LIVE

19 Apr 2024 4:12 PM

Chandigarh News: ਰੱਬਾ ਆਹ ਕਹਿਰ ਕਿਸੇ 'ਤੇ ਨਾਂਹ ਕਰੀਂ, ਸੁੱਤੇ ਪਰਿਵਾਰ ਤੇ ਡਿੱਗਿਆ ਲੈਂਟਰ, ਮਾਂ ਤਾਂ ਤੋੜ ਗਈ ਦਮ,

19 Apr 2024 3:52 PM

Ludhiana News: ਦਿਲ ਰੋ ਪੈਂਦਾ ਦਿਲਰੋਜ਼ ਦੇ ਮਾਪੇ ਦੇਖ ਕੇ..ਦਫ਼ਨ ਵਾਲੀ ਥਾਂ ਤੇ ਪਹੁੰਚ ਕੇ ਰੋ ਪਏ ਸਾਰੇ,ਤੁਸੀ ਵੀ....

19 Apr 2024 3:32 PM

Big Breaking: 'ਨਾ ਮਜੀਠੀਆ ਫੋਨ ਚੁਕਦੇ ਨਾ ਬਾਦਲ.. ਮੈਂ ਕਿਹੜਾ ਤਨਖਾਹ ਲੈਂਦਾ ਹਾਂ' ਤਲਬੀਰ ਗਿੱਲ ਨੇ ਫਿਰ ਦਿਖਾਏ....

19 Apr 2024 2:26 PM
Advertisement