
ਇਸ ਆਰਡੀਐਕਸ ਨੂੰ ਬਰਾਮਦ ਕਰਕੇ ਪੁਲਿਸ ਨੇ ਵਿਦੇਸ਼ਾਂ 'ਚ ਬੈਠੇ ਅੱਤਵਾਦੀਆਂ ਵੱਲੋਂ ਦਹਿਸ਼ਤ ਫੈਲਾਉਣ ਦੀ ਦੂਜੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ।
ਗੁਰਦਾਸਪੁਰ - ਸ਼ੁੱਕਰਵਾਰ ਨੂੰ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ 'ਚ 2 ਕਿਲੋ ਆਰ.ਡੀ.ਐਕਸ. ਮਿਲਿਆ। ਪੁਲਿਸ ਨੇ ਇਹ ਵਿਸਫੋਟਕ ਦੀਨਾਨਗਰ ਕਸਬੇ ਦੇ ਬਾਹਰੀ ਇਲਾਕੇ ਤੋਂ ਬਰਾਮਦ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਵਿਸਫੋਟਕਾਂ ਦੀ ਵਰਤੋਂ ਦਹਿਸ਼ਤ ਫੈਲਾਉਣ ਲਈ ਕੀਤੀ ਜਾਣੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ ਇੱਕ ਸੂਚਨਾ ਤੋਂ ਬਾਅਦ ਦੀਨਾਨਗਰ ਦੇ ਬਾਹਰਵਾਰ ਤੋਂ 2 ਕਿਲੋ ਆਰਡੀਐਕਸ ਬਰਾਮਦ ਕੀਤਾ ਹੈ। ਇਸ ਆਰਡੀਐਕਸ ਦੀ ਵਰਤੋਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿਚ ਦਹਿਸ਼ਤ ਫੈਲਾਉਣ ਲਈ ਕੀਤੀ ਜਾਣੀ ਸੀ।
ਇਸ ਆਰਡੀਐਕਸ ਨੂੰ ਬਰਾਮਦ ਕਰਕੇ ਪੁਲਿਸ ਨੇ ਵਿਦੇਸ਼ਾਂ 'ਚ ਬੈਠੇ ਅੱਤਵਾਦੀਆਂ ਵੱਲੋਂ ਦਹਿਸ਼ਤ ਫੈਲਾਉਣ ਦੀ ਦੂਜੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ 7 ਦਿਨ ਪਹਿਲਾਂ ਪੁਲਿਸ ਨੇ ਅੰਮ੍ਰਿਤਸਰ ਦੇ ਅਟਾਰੀ ਬਾਰਡਰ ਨੇੜੇ ਪਿੰਡ ਧਨੋਆ ਖੁਰਦ ਤੋਂ 5 ਕਿਲੋ ਦਾ ਬੰਬ ਬਰਾਮਦ ਕੀਤਾ ਸੀ, ਜਿਸ ਵਿਚ 2.5 ਕਿਲੋ ਆਰਡੀਐਕਸ ਦੀ ਵਰਤੋਂ ਕੀਤੀ ਗਈ ਸੀ।