
ਸਾਲ 2007 ਤੋਂ 2012 ਦੌਰਾਨ ਰਹੇ ਸਨ ਐਮਐਲਏ
ਦੀਨਾਨਗਰ : ਵਿਧਾਨ ਸਭਾ ਹਲਕਾ ਦੀਨਾਨਗਰ ਤੋਂ ਸਾਬਕਾ ਵਿਧਾਇਕ ਅਤੇ ਭਾਜਪਾ ਦੇ ਸੀਨੀਅਰ ਆਗੂ ਸੀਤਾ ਰਾਮ ਕਸ਼ਿਅਪ ਅੱਜ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ।
ਜਾਣਕਾਰੀ ਅਨੁਸਾਰ ਉਹ 84 ਦੇ ਸਨ। ਸੀਤਾ ਰਾਮ ਕਸ਼ਿਅਪ 2007 ਤੋਂ 2012 ਤੱਕ ਦੀਨਾਨਗਰ ਵਿਧਾਨ ਸਭਾ ਖੇਤਰ ਤੋਂ ਜੇਤੂ ਰਹੇ ਸਨ ਤੇ ਵਿਧਾਇਕ ਬਣੇ ਸਨ। ਉਨ੍ਹਾਂ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਦੀਨਾਨਗਰ ਖੇਤਰ ਦੇ ਭਾਜਪਾ ਆਗੂਆਂ ਤੇ ਹੋਰ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਦੁੱਖ ਪ੍ਰਗਟ ਕੀਤਾ ਹੈ।