ਰਿਸ਼ਤੇਦਾਰ ਕੋਲੋਂ ਕਰੋੜਾਂ ਰੁਪਏ ਦੀ ਬਰਾਮਦਗੀ ਨੇ ਚੰਨੀ ਦਾ ਆਮ ਆਦਮੀ ਹੋਣ ਦਾ ਮਖੌਟਾ ਉਤਾਰਿਆ :ਢੀਂਡਸਾ
Published : Jan 21, 2022, 7:34 am IST
Updated : Jan 21, 2022, 7:34 am IST
SHARE ARTICLE
image
image

ਰਿਸ਼ਤੇਦਾਰ ਕੋਲੋਂ ਕਰੋੜਾਂ ਰੁਪਏ ਦੀ ਬਰਾਮਦਗੀ ਨੇ ਚੰਨੀ ਦਾ ਆਮ ਆਦਮੀ ਹੋਣ ਦਾ ਮਖੌਟਾ ਉਤਾਰਿਆ : ਢੀਂਡਸਾ


ਚੰਡੀਗੜ੍ਹ , 20 ਜਨਵਰੀ (ਪਪ) : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਆਗੂ, ਵਿਧਾਇਕ ਅਤੇ ਸਾਬਕਾ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਬੀਤੇ ਦਿਨੀ ਈ.ਡੀ ਦੀ ਛਾਪੇਮਾਰੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਘਰੋਂ ਮਿਲੇ 10 ਕਰੋੜ ਰੁਪਏ ਦੀ ਵਡੀ ਰਕਮ, 21 ਲੱਖ ਰੁਪਏ ਦਾ ਸੋਨਾ ਅਤੇ 12 ਲੱਖ ਰੁਪਏ ਦੀ ਰੋਲੈਕਸ ਘੜੀ ਨੇ ਆਮ ਆਦਮੀ ਦਾ ਮਖੌਟਾ ਪਾ ਕੇ ਘੁੰਮ ਰਹੇ ਚਰਨਜੀਤ ਸਿੰਘ ਚੰਨੀ ਦੇ ਨਾਟਕਾਂ ਦੀ ਪੋਲ ਖੋਲ੍ਹ ਕੇ ਰੱਖ ਦਿਤੀ ਹੈ | ਪਰਮਿੰਦਰ ਸਿੰਘ ਢੀਂਡਸਾ ਨੇ ਦੋਸ਼ ਲਾਇਆ ਕਿ ਚਰਨਜੀਤ ਸਿੰਘ ਚੰਨੀ ਦੇ ਕਰੀਬੀ ਰਿਸ਼ਤੇਦਾਰ ਦੇ ਘਰ ਤੋਂ ਮਿਲੇ ਕਰੋੜਾਂ ਰੁਪਏ ਨੇ ਕਾਂਗਰਸ ਸਰਕਾਰ ਅਤੇ ਰੇਤ ਮਾਫ਼ੀਆ ਦਰਮਿਆਨ ਚੱਲ ਰਹੀ ਮਿਲੀਭੂਗਤ ਨੂੰ  ਵੀ ਉਜਾਗਰ ਕਰ ਦਿਤਾ ਹੈ | ਉਨ੍ਹਾਂ ਕਿਹਾ ਕਿ ਵਡੇ ਪੱਧਰ 'ਤੇ ਗ਼ੈਰ-ਕਾਨੂੰਨੀ ਢੰਗ ਨਾਲ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵਲੋਂ ਇਕੱਠਾ ਕੀਤਾ ਗਿਆ ਇਹ ਪੈਸਾ ਚੋਣਾਂ ਵਿਚ ਖ਼ਰਚ ਕੀਤਾ ਜਾ ਰਿਹਾ ਹੈ ਅਤੇ ਈ.ਡੀ ਦੀ ਛਾਪੇਮਾਰੀ ਦੌਰਾਨ ਬਰਾਮਦ 10 ਕਰੋੜ ਰੁਪਏ ਤਾਂ ਕੇਵਲ ਇਕ ਟਰੇਲਰ ਹੈ ਕਾਂਗਰਸ ਵਲੋਂ ਇਨ੍ਹਾਂ ਚੋਣਾਂ ਵਿਚ ਸੱਤਾ ਹਾਸਲ ਕਰਨ ਲਈ ਕਈ ਕਰੋੜ ਰੁਪਏ ਪਾਣੀ ਦੀ ਤਰ੍ਹਾਂ ਬਹਾਏ ਜਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਦੇ ਹੋਰ ਕਈ ਉਮੀਦਵਾਰਾਂ ਤੋਂ ਵੀ ਕਰੋੜਾਂ ਰੁਪਏ ਬਰਾਮਦ ਹੋਣ ਦੀ ਉਮੀਦ ਹੈ | ਉਨ੍ਹਾਂ ਕਿਹਾ ਕਿ ਕਰੀਬੀ ਰਿਸ਼ਤੇਦਾਰ ਦੇ ਘਰ ਤੋਂ ਬਰਾਮਦ ਹੋਏ ਕਰੋੜਾਂ ਰੁਪਏ ਦੇ ਮਾਮਲੇ ਵਿਚ ਚਰਨਜੀਤ ਸਿੰਘ ਚੰਨੀ ਕੇਂਦਰ ਸਰਕਾਰ ਅਤੇ ਈ.ਡੀ ਕਾਰਗੁਜ਼ਾਰੀ 'ਤੇ ਸਵਾਲ ਚੁੱਕ ਰਹੇ ਹਨ ਜਦਕਿ ਉਹ ਸੂਬੇ ਦੇ ਲੋਕਾਂ ਨੂੰ  ਇਹ ਸਾਫ਼ ਕਰਨ ਕੀ ਇਨੀ ਵਡੀ ਰਕਮ ਉਨ੍ਹਾਂ ਦੇ ਰਿਸ਼ਤੇਦਾਰ ਦੇ ਘਰ ਆਈ ਕਿਵੇਂ?
  ਢੀਂਡਸਾ ਨੇ ਦੋਸ਼ ਲਾਇਆ ਕਿ ਚਰਨਜੀਤ ਸਿੰਘ ਚੰਨੀ ਆਏ ਦਿਨ ਪੰਜਾਬ ਦੇ ਲੋਕਾਂ ਨੂੰ  ਆਮ ਆਦਮੀ ਹੋਣ ਦਾ ਡਰਾਮਾ ਕਰਕੇ ਗੁੰਮਰਾਹ ਕਰਦੇ ਰਹੇ ਹਨ ਅਤੇ ਅਸਲੀਅਤ ਵਿਚ ਪਿਛਲੇ ਤਿੰਨ ਮਹੀਨਿਆਂ ਦੌਰਾਨ ਬਤੌਰ ਮੁੱਖ ਮੰਤਰੀ ਉਨ੍ਹਾਂ ਵਲੋਂ ਕਰੋੜਾਂ ਰੁਪਏ ਇੱਕਠੇ ਕੀਤੇ ਗਏ ਹਨ ਅਤੇ ਇਹ ਸਾਰਾ ਪੈਸੇ ਅਪਣੇ ਰਿਸ਼ਤੇਦਾਰਾਂ ਕੋਲ ਸੰਭਾਲ ਲਈ ਦਿਤਾ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਗੱਲ ਵੀ ਹੁਣ ਸਪਸ਼ੱਟ ਹੋ ਚੁੱਕੀ ਹੈ ਕਿ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਵਿਚ ਪੈਸੇ ਦੇ ਜ਼ੋਰ 'ਤੇ ਸੱਤਾ ਹਾਸਲ ਕਰਨਾ ਚਾਹੁੰਦੀ ਹੈ | ਪਰਮਿੰਦਰ ਸਿੰਘ ਢੀਂਡਸਾ ਨੇ ਭਾਰਤੀ ਚੋਣ ਕਮਿਸ਼ਨ ਨੂੰ  ਵੀ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਇਸ ਪੈਸੇ ਦੀ ਵਰਤੋਂ ਬਾਰੇ ਵੀ ਪਤਾ ਲੱਗ ਸਕੇ |
ਐਸਏਐਸ-ਨਰਿੰਦਰ-20-1

 

SHARE ARTICLE

ਏਜੰਸੀ

Advertisement

ਦੇਖੋ ਚੋਣ ਅਧਿਕਾਰੀ ਕਿਵੇਂ ਸਿਆਸੀ ਇਸ਼ਤਿਹਾਰਬਾਜ਼ੀ ਅਤੇ Paid ਖ਼ਬਰਾਂ ਉੱਤੇ ਰੱਖ ਰਿਹਾ ਹੈ ਨਜ਼ਰ, ਕਹਿੰਦਾ- ਝੂਠੀਆਂ....

29 Mar 2024 1:14 PM

Mohali ਦੇ Pind 'ਚ ਹਾਲੇ ਗਲੀਆਂ ਤੇ ਛੱਪੜਾਂ ਦੇ ਮਸਲੇ ਹੱਲ ਨਹੀਂ ਹੋਏ, ਜਾਤ-ਪਾਤ ਦੇਖ ਕੇ ਹੁੰਦੇ ਸਾਰੇ ਕੰਮ !

29 Mar 2024 11:58 AM

'ਚੋਰ ਵੀ ਕਹਿੰਦਾ ਮੈਂ ਚੋਰੀ ਨਹੀਂ ਕੀਤੀ, ਜੇ Kejriwal ਬੇਕਸੂਰ ਨੇ ਤਾਂ ਸਬੂਤ ਪੇਸ਼ ਕਰਨ'

29 Mar 2024 11:53 AM

Punjab-Delhi 'ਚ ਤੋੜੇਗੀ BJP GOVT ! ਕੌਰ ਗਰੁੱਪ ਦੀ ਮੀਟਿੰਗ ਤੋਂ ਪਹਿਲਾ ਬੋਲਿਆ ਆਗੂ, ਕੋਈ ਸਾਡੇ ਕੋਲ ਆਉਂਦਾ ਹੈ...

29 Mar 2024 11:34 AM

Mukhtar Ansari ਦੀ ਹੋਈ ਮੌਤ, Jail 'ਚ ਪਿਆ ਦਿਲ ਦਾ ਦੌਰਾ, UP ਦੇ ਕਈ ਜ਼ਿਲ੍ਹਿਆਂ 'ਚ High Alert

29 Mar 2024 9:33 AM
Advertisement