
ਸਿੱਖਜ਼ ਆਫ਼ ਯੂ.ਐਸ.ਏ. ਦੇ ਨਿਊਯਾਰਕ ਚੈਪਟਰ ਦੇ ਉਪਰਾਲੇ ਸਦਕਾ ਦੋਸ਼ੀ ਗਿ੍ਫ਼ਤਾਰ
ਸਿੱਖ ਟੈਕਸੀ ਡਰਾਈਵਰ ਨਾਲ ਕੁੱਟਮਾਰ ਦਾ ਮਾਮਲਾ
ਵਸ਼ਿੰਗਟਨ ਡੀਸੀ, 20 ਜਨਵਰੀ (ਸੁਰਿੰਦਰ ਗਿੱਲ) : ਜੇ ਐਫ਼ ਕੇ ਏਅਰਪੋਰਟ ਤੇ ਸਿੱਖ ਟੈਕਸੀ ਡਰਾਈਵਰ ਨਾਲ ਮਾਰ ਕੁੱਟ ਕਰਨ ਵਾਲਾ ਫੜਿਆ ਗਿਆ | ਅਜਿਹਾ ਸਿੱਖਜ਼ ਆਫ਼ ਯੂ.ਐਸ.ਏ. ਚੈਪਟਰ ਦੇ ਨਿਊਯਾਰਕ ਯੂਨਿਟ ਦੇ ਕੁਆਰਡੀਨੇਟਰ ਜਪਨੀਤ ਸਿੰਘ ਮੁਲਤਾਨੀ ਸਦਕਾ ਸੰਭਵ ਹੋਇਆ ਹੈ | ਜਿਸ ਨੇ ਸਾਰੀ ਕਹਾਣੀ ਮੰਗਤ ਸਿੰਘ ਡਰਾਈਵਰ ਦੇ ਘਰ ਜਾ ਕੇ ਜਾਣੀ | ਜਿਸ ਉਪਰੰਤ ਪੁਲਿਸ ਮੁਖੀ ਤੇ ਲਗਾਤਾਰ ਦਬਾਅ ਬਣਾਈ ਰਖਿਆ | ਸ਼ਿਕਾਇਤ ਵਿਚ ਕਿਹਾ ਗਿਆ ਸੀ ਕਿ ਇਸ ਮਹੀਨੇ ਦੇ ਸ਼ੁਰੂ ਵਿਚ ਨਿਊਯਾਰਕ ਸਿਟੀ ਦੇ ਜੌਨ ਐਫ਼.ਕੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਮੁਕੰਦ ਸਿੰਘ ਟੈਕਸੀ ਡਰਾਈਵਰ 'ਤੇ ਕਥਿਤ ਹਮਲੇ ਤੋਂ ਬਾਅਦ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ ਉਸ 'ਤੇ ਨਫ਼ਰਤੀ ਅਪਰਾਧ ਦਾ ਦੋਸ਼ ਲਗਾਇਆ ਗਿਆ ਹੈ |
ਕਵੀਨ ਡਿਸਟਿ੍ਕਟ ਅਟਾਰਨੀ ਦਫ਼ਤਰ ਦੁਆਰਾ ਦਾਇਰ ਅਪਰਾਧਿਕ ਸ਼ਿਕਾਇਤ ਅਨੁਸਾਰ, ਡਰਾਈਵਰ 3 ਜਨਵਰੀ ਨੂੰ ਹਵਾਈ ਅੱਡੇ ਦੇ ਟਰਮੀਨਲ 4 ਦੇ ਬਾਹਰ ਇਕ ਟੈਕਸੀ ਸਟੈਂਡ 'ਤੇ ਖੜਾ ਸੀ, ਉਸ ਸਮੇਂ 21 ਸਾਲਾ ਮੁਹੰਮਦ ਹਸਨੈਨ ਨੇ ਉਸ ਨਾਲ ਕੁੱਟਮਾਰ ਕੀਤੀ ਸੀ | ਹਸਨੈਨ ਨੇ ਕਥਿਤ ਤੌਰ 'ਤੇ ਪੀੜਤ ਦੇ ਚਿਹਰੇ ਅਤੇ ਸਰੀਰ 'ਤੇ ਕਈ ਵਾਰ ਕੀਤੇ | ਹਸਨੈਨ ਨੇ ਜਾਂਚਕਰਤਾਵਾਂ ਨੂੰ ਦਸਿਆ ਕਿ ਉਹ ਅਪਣੀ ਪ੍ਰੇਮਿਕਾ ਨੂੰ ਲੈਣ ਲਈ ਹਵਾਈ ਅੱਡੇ 'ਤੇ ਗਿਆ ਸੀ | ਉਸ ਨੇ ਕਿਹਾ, Tਮੈਂ ਉੱਥੇ ਇਕ ਕੈਬ ਡਰਾਈਵਰ ਨੂੰ ਦੇਖਿਆ ਜੋ ਮੈਨੂੰ ਗਾਲ੍ਹਾਂ ਕੱਢ ਰਿਹਾ ਸੀ ਜਿਸ ਦੇ ਬਾਅਦ ਮੈਂ ਉਸ 'ਤੇ ਹਮਲਾ ਕਰ ਦਿਤਾ ਅਤੇ ਉਸ ਨੂੰ ਗਾਲ੍ਹਾਂ ਕੱਢੀਆਂ |'' ਇਸ ਮਾਮਲੇ 'ਚ ਸਿੱਖ ਡਰਾਈਵਰ ਦਾ ਕਹਿਣਾ ਹੈ ਕਿ ਹਸਨੈਨ ਨੇ ਉਸ ਨੂੰ ਕਿਹਾ, Tਤੂੰ ਪਗੜੀ ਵਾਲਾ ਮੁੰਡਾ, ਅਪਣੇ ਦੇਸ਼ ਵਾਪਸ ਚਲਾ ਜਾ |
ਕਥਿਤ ਹਮਲੇ ਦੌਰਾਨ ਡਰਾਈਵਰ ਦੀ ਪੱਗ ਉਤਰ ਗਈ ਅਤੇ ਹਮਲੇ ਦੌਰਾਨ ਉਸਦੀ ਛਾਤੀ ਅਤੇ ਬਾਹਾਂ ਵਿਚ ਸੱਟਾਂ ਲਗੀਆਂ | ਸਿੱਖ ਆਫ਼ ਯੂ.ਐਸ.ਏ. ਨੇ ਕਿਹਾ ਸਿੱਖ ਦੀ ਪੱਗ ਉਸੀ ਦੀ ਜਾਨ ਨਾਲੋਂ ਵੱਧ ਪਿਆਰੀ ਹੈ | ਜਿਸਦੇ ਬਦਲੇ ਸਿੱਖ ਜਾਨ ਵੀ ਦੇ ਸਕਦਾ ਹੈ | ਇਸ ਲਈ ਦੋਸ਼ੀ ਦਾ ਫੜਨਾ ਜ਼ਰੂਰੀ ਸੀ | ਹੁਣ ਕੋਰਟ ਬਣ ਦੀ ਸਜ਼ਾ ਦੇ ਕੇ ਇਨਸਾਫ਼ ਦੇਵੇਗੀ | ਜਿਸ ਦੀ ਇੰਤਜ਼ਾਰ ਪੂਰਾ ਸਿੱਖ ਭਾਈਚਾਰਾ ਕਰ ਰਿਹਾ ਹੈ |
ਨਿਊਯਾਰਕ ਸਿਟੀ ਪੁਲਿਸ ਵਿਭਾਗ ਨੇ ਹਸਨੈਨ ਨੂੰ ਸ਼ੁਕਰਵਾਰ ਨੂੰ ਕਵੀਨ ਕਾਉਂਟੀ ਕਿ੍ਮੀਨਲ ਕੋਰਟ ਵਿਚ ਪੇਸ਼ ਕੀਤਾ | ਜਿਸ ਵਿਰੁਧ ਨਫ਼ਰਤੀ ਅਪਰਾਧ ਵਜੋਂ ਹਮਲਾ, ਪਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਹਨ |