Jagraon News : ਮੈਰਿਜ ਪੈਲੇਸ 'ਚ ਪੈਸਿਆਂ ਨਾਲ ਭਰਿਆ ਬੈਗ ਹੋਇਆ ਚੋਰੀ, ਪਰਿਵਾਰ ਪਾਉਂਦਾ ਰਹਿ ਗਿਆ ਭੰਗੜੇ
Published : Jan 21, 2024, 3:03 pm IST
Updated : Jan 21, 2024, 3:03 pm IST
SHARE ARTICLE
A bag full of money was stolen in the marriage palace Jagraon News in punjabi
A bag full of money was stolen in the marriage palace Jagraon News in punjabi

Jagraon News : ਪੁਲਿਸ ਸੀਸੀਟੀਵੀ ਦੀ ਕਰ ਰਹੀ ਜਾਂਚ

A bag full of money was stolen in the marriage palace Jagraon News in punjabi: ਜਗਰਾਉਂ ਦੇ ਫ਼ਿਰੋਜ਼ਪੁਰ ਰੋਡ 'ਤੇ ਸਥਿਤ ਮੈਰਿਜ ਪੈਲੇਸ 'ਚ ਬੇਟੇ ਦੇ ਵਿਆਹ ਲਈ ਰੱਖੀ ਪਾਰਟੀ 'ਚੋਂ ਪੈਸਿਆਂ ਨਾਲ ਭਰਿਆ ਬੈਗ ਗਾਇਬ ਹੋਣ 'ਤੇ ਹਫੜਾ-ਦਫੜੀ ਮਚ ਗਈ। ਕਾਫੀ ਦੇਰ ਤੱਕ ਭਾਲ ਕਰਨ ਤੋਂ ਬਾਅਦ ਬੈਗ ਨਹੀਂ ਮਿਲਿਆ। ਇਸ ਲਈ ਪੀੜਤ ਨੇ ਇਸ ਮਾਮਲੇ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪੈਲੇਸ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੇ ਨਾਲ ਪਾਰਟੀ ਵਿਚ ਆਏ ਫੋਟੋਗ੍ਰਾਫਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਬੈਗ ਚੋਰੀ ਕਰਨ ਵਾਲੇ ਵਿਅਕਤੀ ਬਾਰੇ ਕੋਈ ਸੁਰਾਗ ਮਿਲ ਸਕੇ।

ਇਹ ਵੀ ਪੜ੍ਹੋ: Goa News: ਗੋਆ ਦੇ ਹੋਟਲ ਮੈਨੇਜਰ ਨੇ ਪਤਨੀ ਨੂੰ ਸਮੁੰਦਰ 'ਚ ਡੋਬ ਕੇ ਮਾਰਿਆ, ਸੈਲਾਨੀ ਨੇ ਵੀਡੀਓ ਵਿਚ ਕੀਤਾ ਸਭ ਕੈਦ  

ਥਾਣਾ ਦਾਖਾ ਦੇ ਏਐਸਆਈ ਰਾਜ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਜਗਰਾਉਂ ਦੀ ਬੀਕੇ ਗੈਸ ਏਜੰਸੀ ਦੇ ਮਾਲਕ ਡਾ. ਨਰਿੰਦਰ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੇ ਲੜਕੇ ਦੇ ਵਿਆਹ ਲਈ ਮੈਰਿਜ ਪੈਲੇਸ ਵਿਚ ਪਾਰਟੀ ਰੱਖੀ ਗਈ ਸੀ। ਜਿਸ ਵਿਚ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਦੋਸਤਾਂ ਸਮੇਤ ਸ਼ਹਿਰ ਦੇ ਕਈ ਲੋਕਾਂ ਨੇ ਸ਼ਿਰਕਤ ਕੀਤੀ।

ਇਹ ਵੀ ਪੜ੍ਹੋ: Uttar Pradesh News: ਖੇਤਾਂ ਵਿਚ ਕੰਮ ਕਰ ਰਹੇ ਦੋ ਕਿਸਾਨਾਂ ਨੂੰ ਲੱਗਿਆ ਕਰੰਟ, ਮੌਕੇ 'ਤੇ ਹੀ ਹੋਈ ਮੌਤ 

ਇਸ ਦੌਰਾਨ ਉਸ ਨੇ ਜੋ ਵੀ ਸ਼ਗਨ ਆਦਿ ਮਿਲਿਆ, ਉਹ ਆਪਣੇ ਬੈਗ ਵਿਚ ਰੱਖ ਲਿਆ। ਉਸ ਨੇ ਪਾਰਟੀ ਵਿਚ ਰਿਸ਼ਤੇਦਾਰਾਂ ਦੇ ਬੈਠਣ ਲਈ ਰੱਖੇ ਸੋਫੇ ’ਤੇ ਬੈਗ ਰੱਖ ਦਿੱਤਾ ਤੇ ਰਿਸ਼ਤੇਦਾਰਾਂ ਨਾਲ ਗੱਲਾਂ ਕਰਨ ਲੱਗ ਪਿਆ। ਇਸ ਦੌਰਾਨ ਕੁਝ ਹੀ ਪਲਾਂ ਵਿੱਚ ਕੋਈ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਭੱਜ ਗਿਆ। ਇਸ ਸਬੰਧੀ ਜਦੋਂ ਉਸ ਨੇ ਪੈਲੇਸ ਵਿਚ ਕਾਫੀ ਦੇਰ ਤੱਕ ਬੈਗ ਦੀ ਭਾਲ ਕੀਤੀ ਪਰ ਉਹ ਬੈਗ ਨਹੀਂ ਮਿਲਿਆ। ਜਿਸ ਤੋਂ ਬਾਅਦ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਆਪਣੇ ਬੇਟੇ ਦੇ ਵਿਆਹ ਲਈ ਆਯੋਜਿਤ ਪਾਰਟੀ 'ਚ ਪੂਰਾ ਪਰਿਵਾਰ ਖ਼ੁਸ਼ੀ ਨਾਲ ਨੱਚ ਰਿਹਾ ਸੀ। ਹਰ ਕੋਈ ਪਾਰਟੀ ਦਾ ਆਨੰਦ ਲੈ ਰਿਹਾ ਸੀ। ਇਸ ਦੌਰਾਨ ਪੈਸਿਆਂ ਨਾਲ ਭਰਿਆ ਬੈਗ ਗਾਇਬ ਹੋਣ ਕਾਰਨ ਪੂਰੀ ਪਾਰਟੀ ਦਾ ਮਜ਼ਾ ਹੀ ਵਿਗੜ ਗਿਆ। ਬੈਗ ਵਿੱਚ ਕਰੀਬ 5 ਤੋਂ 6 ਲੱਖ ਰੁਪਏ ਹੋਣ ਦੀ ਸੰਭਾਵਨਾ ਹੈ।
ਇੰਨਾ ਹੀ ਨਹੀਂ ਗਹਿਣਿਆਂ ਨਾਲ ਭਰਿਆ ਬੈਗ ਬਚ ਜਾਣ ਕਾਰਨ ਪ੍ਰਵਾਰ ਖੁਸ਼ ਸੀ।

ਪੁਲਿਸ ਪੈਲੇਸ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਸਕੈਨਿੰਗ ਕਰ ਰਹੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਚੋਰ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਅਜਿਹੇ ਗਰੋਹ ਦਾ ਕੰਮ ਜਾਪਦਾ ਹੈ ਜੋ ਮੈਰਿਜ ਪੈਲੇਸ ਵਿੱਚ ਹੋ ਰਹੇ ਸਮਾਗਮ ਵਿੱਚ ਦਾਖਲ ਹੁੰਦਾ ਹੈ ਅਤੇ ਮੌਕਾ ਮਿਲਦੇ ਹੀ ਲੜਕੇ ਅਤੇ ਲੜਕੀ ਦੇ ਬੈਗ ਚੁੱਕ ਕੇ ਚਲਾ ਜਾਂਦਾ ਹੈ।

 (For more Punjabi news apart from A bag full of money was stolen in the marriage palace Jagraon News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement