Khanuri Border News : ਕਿਸਾਨ ਆਗੂ ਅਭਿਮਨਿਊ ਕੋਹਾੜ ਦਾ ਬਿਆਨ, ਕਿਹਾ -ਡੱਲੇਵਾਲ ਨੇ ਸਭ ਤੋਂ ਵੱਡਾ ਅਤੇ ਇਤਿਹਾਸਕ ਸੱਤਿਆਗ੍ਰਹਿ ਕੀਤਾ 

By : BALJINDERK

Published : Jan 21, 2025, 7:00 pm IST
Updated : Jan 21, 2025, 7:05 pm IST
SHARE ARTICLE
ਕਿਸਾਨ ਆਗੂ ਅਭਿਮਨਿਊ ਕੋਹਾੜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ
ਕਿਸਾਨ ਆਗੂ ਅਭਿਮਨਿਊ ਕੋਹਾੜ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ

Khanuri Border News : ਡੱਲੇਵਾਲ ਦੇ ਸਮਰਥਨ ’ਚ ਮਹਾਂਹਾਰਾਸ਼ਟਰ ’ਚ ਕਿਸਾਨ ਆਗੂਆਂ ਵਲੋਂ ਇੱਕ ਦਿਨ ਦੀ ਕੀਤੀ ਗਈ ਭੁੱਖ ਹੜਤਾਲ

Khanuri Border News in Punjabi : ਖਨੌਰੀ ਬਾਰਡਰ ਤੋਂ ਹਰਿਆਣੇ ਦੇ ਕਿਸਾਨ ਆਗੂ ਅਭਿਮਾਨਿਊ ਕੋਹਾੜ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕ ਅਕਸਰ ਕਹਿੰਦੇ ਸਨ ਕਿ ਸਰਕਾਰ ਕਿਸੇ ਦੀ ਨਹੀਂ ਸੁਣਦੀ,ਪਰ ਡੱਲੇਵਾਲ ਜੀ ਨੇ ਸਭ ਤੋਂ ਲੰਬਾ ਅਤੇ ਇਤਿਹਾਸਕ ਸੱਤਿਆਗ੍ਰਹਿ ਕਰ ਸਾਬਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੋਰਚਿਆਂ ਦੇ ਆਗੂਆਂ ਅਤੇ ਕਿਸਾਨਾਂ ਨੇ ਦਿਨ ਰਾਤ ਮਿਹਨਤ ਕਰ ਕੇ ਕੇਂਦਰ ਸਰਕਾਰ ਨੂੰ ਗੱਲਬਾਤ ਕਰਨ ਲਈ ਮਜ਼ਬੂਰ ਕੀਤਾ ਹੈ। ਇਸ ਲਈ ਸਾਨੂੰ ਜਿੱਤ ਤੱਕ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਕਰਨੀ ਪਵੇਗੀ।

ਸਾਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਗਿਣਤੀ ’ਚ ਮੋਰਚਿਆਂ 'ਤੇ ਮੌਜੂਦ ਰਹਿਣਾ ਪਵੇਗਾ। ਇਸ ਲਈ, ਅਸੀਂ ਪੂਰੇ ਦੇਸ਼ ਦੇ ਕਿਸਾਨਾਂ, ਖਾਸ ਕਰ ਕੇ ਪੰਜਾਬ, ਹਰਿਆਣਾ ਦੇ ਕਿਸਾਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹ ਸਮਾਂ ਦੋਵਾਂ ਮੋਰਚਿਆਂ ਦੁਆਰਾ ਐਲਾਨੇ ਗਏ ਆਉਣ ਵਾਲੇ ਪ੍ਰੋਗਰਾਮਾਂ ਨੂੰ ਹੋਰ ਵੀ ਮਜ਼ਬੂਤੀ ਨਾਲ ਲਾਗੂ ਕਰਨ ਦਾ ਹੈ। ਇਹ ਸਮਾਂ ਮੋਰਚਿਆਂ ਨੂੰ ਹੋਰ ਵੀ ਮਜ਼ਬੂਤ ​​ਰੱਖਣ ਦਾ ਹੈ ਤਾਂ ਕਿ ਅਸੀਂ ਇੱਕ ਪੜਾਅ ਤਾਂ ਪਾਰ ਕਰ ਲਿਆ ਹੈ ਅਤੇ ਹੋਰ ਵੀ ਪੜਾਅ ਪਾਰ ਕਰਨੇ ਬਾਕੀ ਹੈ।

ਕੋਹਾੜ ਨੇ ਕਿਹਾ ਕਿ ਮੋਰਚੇ ਨੂੰ ਜਿੱਤ ਵੱਲ ਲੈ ਜਾ ਸਕੀਏ, ਇਸ ਲਈ ਮਹਾਰਾਸ਼ਟਰ ਦੇ ਜਿਲ੍ਹੇ ਅੰਦਰ ਇੱਕ ਦਿਨ ਲਈ ਭੁੱਖ ਹੜਤਾਲ ਕੀਤੀ ਗਈ ਅਤੇ ਭੁੱਖ ਹੜਤਾਲ ਤੋਂ ਬਾਅਦ, ਜ਼ਿਲ੍ਹਾ ਅਧਿਕਾਰੀ ਰਾਹੀਂ ਕੇਂਦਰ ਸਰਕਾਰ ਨੂੰ ਐਮਐਸਪੀ ਗਰੰਟੀ ਐਕਟ ਦੇ ਹੱਕ ’ਚ ਆਪਣਾ ਮੰਗ ਪੱਤਰ ਵੀ ਭੇਜਿਆ ਹੈ। ਇਸ ਅੰਦੋਲਨ ਦੀਆਂ ਜੋ 13 ਮੰਗਾਂ ਹਨ ਉਹੀ ਭੇਜੀਆਂ ਗਈਆਂ ਹਨ।

1

ਕਿਸਾਨ ਆਗੂ ਕੋਹਾੜ ਨੇ ਕਿਹਾ ਕਿ ਕੱਲ ਡੱਲੇਵਾਲ ਦੀ ਸਮਰਥਨ ’ਚ ਤਮਿਲਨਾਡੂ ’ਚ ਕਿਸਾਨ ਨੇਤਾ ਪੀ ਆਰ ਪਾਡੂ ਦੇ ਨਾਲ 1000 ਕਿਸਾਨ  ਇੱਕ ਦਿਨ ਦੀ ਭੁੱਖ ਹੜਤਾਲ ਕਰਨਗੇ। ਰਾਜਸਥਾਨ ਦੇ ਹਨੂਮਾਨ ਗੜ੍ਹ ’ਚ ਕਿਸਾਨ ਨਹਿਰੀ ਪਾਣੀ ਦੇ ਸਥਾਨਕ ਮੁੱਦੇ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਉਥੇ ਜਦੋਂ ਕਿਸਾਨਾਂ ਦਾ ਸਮਝੌਤਾ ਹੋ ਗਿਆ, ਤਾਂ ਕਿਸਾਨ ਉਸ ਤੋਂ ਬਾਅਦ ਵਾਪਸ ਜਾ ਰਹੇ ਸਨ, ਉਸ ਸਮੇਂ ਕੁਝ ਕਿਸਾਨਾਂ 'ਤੇ ਲਾਠੀਚਾਰਜ ਕੀਤਾ ਗਿਆ ਜਿਸ ’ਚ ਕਈ ਕਿਸਾਨ ਜ਼ਖ਼ਮੀ ਹੋ ਗਏ। ਅਸੀਂ ਦੋਵੇਂ ਇਸ ਤਰ੍ਹਾਂ ਦੀ ਪੁਲਿਸ ਕਾਰਵਾਈ ਦੀ ਸਖ਼ਤ ਆਲੋਚਨਾ ਕਰਦੇ ਹਾਂ।  

1

ਅੰਤ ਵਿੱਚ ਕੋਹਾੜ ਨੇ ਦੱਸਿਆ ਕਿ ਕੱਲ੍ਹ ਦੁਪਹਿਰ ਜਗਜੀਤ ਸਿੰਘ ਡੱਲੇਵਾਲ ਆਪਣੀ ਟਰਾਲੀ ਲੈ ਕੇ ਆਉਣਗੇ। ਉਹ ਬਾਹਰ ਆਉਣਗੇ ਅਤੇ ਕੁਝ ਸਮੇਂ ਲਈ ਉਨ੍ਹਾਂ ਨੂੰ ਸ਼ਿਫਟ ਕਰ ਦਿੱਤਾ ਜਾਵੇਗਾ।ਡਾਕਟਰ ਵਾਰ-ਵਾਰ ਕਹਿੰਦੇ ਹਨ ਕਿ ਡੱਲੇਵਾਲ ਜੀ ਨੂੰ ਕੁਦਰਤੀ ਰੌਸ਼ਨੀ ਅਤੇ ਕੁਦਰਤੀ ਹਵਾ ਦੀ ਸਭ ਤੋਂ ਵੱਧ ਲੋੜ ਹੈ।

(For more news apart from  Statement farmer leader Abhimanyu Kohar from Khanuri border, Said, Jagjit Dallewal biggest and historical satyagraha News in Punjabi, stay tuned to Rozana Spokesman)

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement