ਸਕੂਲ ਵਿਦਿਆਰਥੀ ਨਾਲ ਹੋ ਗਈ ਸੀ ਲੜਾਈ
ਪਟਿਆਲਾ: ਪਟਿਆਲਾ ਦੇ ਇੱਕ ਨਿਜੀ ਸਕੂਲ ਦੇ ਵਿਦਿਆਰਥੀ ਨੇ ਜ਼ਹਿਰ ਨਿਗਲ ਲਿਆ। ਵਿਦਿਆਰਥੀ ਰਹਿਮਾਨ ਖਾਨ ਦੀ ਆਪਣੇ ਹੀ ਸਕੂਲ ਵਿਦਿਆਰਥੀ ਨਾਲ ਲੜਾਈ ਹੋ ਗਈ ਸੀ। ਇਸ ਦੌਰਾਨ ਟੈਨਸ਼ਨ ਵਿਚ ਆ ਕੇ ਰਹਿਮਾਨ ਖਾਨ ਨੇ ਜ਼ਹਿਰ ਨਿਗਲ ਲਿਆ ਅਤੇ ਇਸ ਦੌਰਾਨ ਅੱਜ ਉਸ ਦੀ ਮੌਤ ਹੋ ਗਈ। ਇਸ ਦੌਰਾਨ ਪਰਿਵਾਰਕ ਮੈਂਬਰਾਂ ਵਿੱਚੋਂ ਰਹਿਮਾਨ ਖਾਨ ਦੇ ਪਿਤਾ ਦਾ ਕਹਿਣਾ ਹੈ ਕਿ 15 ਤਰੀਕ ਨੂੰ ਰਹਿਮਾਨ ਦੇ ਆਪਣੇ ਹੀ ਸਕੂਲ ਦੇ ਵਿਦਿਆਰਥੀ ਨਾਲ ਲੜਾਈ ਹੋਈ ਤੇ ਸ਼ਾਮ ਨੂੰ ਆ ਕੇ ਉਸ ਨੇ ਜ਼ਹਿਰ ਖਾ ਲਿਆ। ਅਸੀਂ ਉਸ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਪਹੁੰਚੇ, ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਦੌਰਾਨ ਪੁਲਿਸ ਦਾ ਕਹਿਣਾ ਹੈ ਕਿ ਰਹਿਮਾਨ ਖਾਨ ਦੇ ਪਿਤਾ ਦੇ ਕਹਿਣ ਤੇ ਅਸੀਂ ਮਾਮਲਾ ਦਰਜ ਕਰ ਲਿਆ ਹੈ। ਪੋਸਟਮਾਰਟਮ ਤੋਂ ਬਾਅਦ ਕਾਰਵਾਈ ਕਰ ਦਿੱਤੀ ਜਾਵੇਗੀ।
