ਅੱਜ ਬਰਨਾਲਾ ’ਚ ਹੋਵੇਗੀ ਕਿਸਾਨ ਮਜ਼ਦੂਰ ਏਕਤਾ ਦੀ ਮਹਾਂ ਰੈਲੀ
Published : Feb 21, 2021, 9:17 am IST
Updated : Feb 21, 2021, 9:17 am IST
SHARE ARTICLE
mahapanchayat
mahapanchayat

ਮੋਦੀ ਸਰਕਾਰ ਵਲੋਂ ਲਿਆਂਦੇ ਲੋਕ ਮਾਰੂ ਕਾਨੂੰਨ ਦੇਸ਼ ਦੀ 85 ਫੀਸਦੀ ਅਬਾਦੀ ਤੋਂ ਵੱਧ ਲੋਕਾਂ ਨੂੰ ਆਰਥਿਕ ਵਿਵਸਥਾ ਜੋ ਕਰੋਨਾ ਕਾਲ ਸਮੇਂ ਪਹਿਲਾਂ ਹੀ ਗਿਰਾਵਟ ਚ ਚਲ ਰਹੀ ਹੈ

ਲਹਿਰਾਗਾਗਾ (ਗਗਨ ਕਲੇਰ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾ ਦੇ ਪ੍ਰਧਾਨ ਧਰਮਿੰਦਰ ਸਿੰਘ ਪਿਸ਼ੌਰ ਦੀ ਅਗਵਾਹੀ ਹੇਠ ਲਹਿਰਾਗਾਗਾ ਰਿਲਾਇੰਸ ਦੇ ਪੈਟਰੋਲ ਪੰਪ ਤੇ ਧਰਨਾ 143 ਵੇ ਦਿਨ ਵੀ ਜਾਰੀ ਰਿਹਾ। ਧਰਮਿੰਦਰ ਸਿੰਘ ਪਿਸੋਰ ਨੇ ਦੱਸਿਆ ਕਿ 21 ਫਰਵਰੀ ਨੂੰ ਬਰਨਾਲਾ ਵਿਖੇ ਹੋਣ ਜਾ ਰਹੀ ਕਿਸਾਨ ਮਜ਼ਦੂਰ ਏਕਤਾ ਦੀ ਮਹਾਂ ਰੈਲੀ ਵਿੱਚ ਬਲਾਕ ਲਹਿਰਾ ਦੇ ਪਿੰਡਾਂ ਵਿਚੋਂ ਟਰੱਕ, ਗੱਡੀਆਂ, ਸਕੂਲ ਵੈਨਾਂ,ਕੈਟਰਾਂ ਤੋਂ ਇਲਾਵਾ 150 ਤੋਂ ਵੱਧ ਵੱਡੀਆਂ ਬੱਸਾਂ ਵਿੱਚ ਹਜ਼ਾਰਾਂ ਦੀ ਤਾਦਾਦ ਚ ਨੌਜਵਾਨ, ਵਿਦਿਆਰਥੀ,ਮਰਦ ਔਰਤਾ ਸ਼ਾਮਲ ਹੋਣਗੇ।

Farmers Farmers

ਮੋਦੀ ਸਰਕਾਰ ਵਲੋਂ ਲਿਆਂਦੇ ਲੋਕ ਮਾਰੂ ਕਾਨੂੰਨ ਦੇਸ਼ ਦੀ 85 ਫੀਸਦੀ ਅਬਾਦੀ ਤੋਂ ਵੱਧ ਲੋਕਾਂ ਨੂੰ ਆਰਥਿਕ ਵਿਵਸਥਾ ਜੋ ਕਰੋਨਾ ਕਾਲ ਸਮੇਂ ਪਹਿਲਾਂ ਹੀ ਗਿਰਾਵਟ ਚ ਚਲ ਰਹੀ ਹੈ ਨੂੰ ਹੋਰ ਹੇਠਾਂ ਸੁੱਟ ਕੇ ਘਰੋਂ ਬੇ ਘਰ ਕਰ ਦੇਣਗੇ। ਹੱਦੋ ਵਧ ਰਹੀ ਮਹਿੰਗਾਈ ਨੇ ਪਹਿਲਾਂ ਹੀ ਆਮ ਇਨਸਾਨ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਜੇਕਰ ਕਾਲੇ ਕਾਨੂੰਨ ਗਰਾਉਂਡ ਲੈਵਲ ਤੇ ਲਾਗੂ ਹੋ ਗਏ ਤਾਂ ਮੰਡੀਆਂ ਖਤਮ ਹੋਣ ਦੇ ਨਾਲ-ਨਾਲ ਸਾਰਾ ਪ੍ਰਬੰਧ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿਚ ਚਲਾਜਾਵੇਗਾ। ਜਿਸ ਨਾਲ ਜ਼ਖੀਰੇਬਾਜ਼ੀ ਵਧੇਗੀ ਅਤੇ ਨਕਲੀ ਥੁੜ ਪੈਦਾ ਕਰਕੇ ਰੋਜ ਮਰਰਾ ਦੀਆਂ ਚੀਜ਼ਾਂ ਪਹੁੰਚ ਤੋਂ ਬਾਹਰ ਹੋ ਜਾਣਗੀਆਂ। ਜਿਸ ਨਾਲ ਭੁਖਮਰੀ ਸਿਖਰਾਂ ਨੂੰ ਛੋਹੇਗੀ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਫਾਸੀ ਵਾਦੀ ਸਰਕਾਰ ਅਤੇ ਹੜ੍ਹ ਵਾਂਗ ਵੱਧ ਰਹੇ ਸਾਮਰਾਜਵਾਦ ਤੋਂ ਛੁਟਕਾਰਾ ਪਾਉਣ ਲਈ ਕਿਸਾਨ ਮਜ਼ਦੂਰ ਏਕਤਾ ਦੀ ਜੋਟੀ ਪਾਉਣ ਅਤੇ ਚਲ ਰਹੇ ਮੋਜੂਦਾ ਸੰਘਰਸ਼ ਵਿਚ ਸ਼ਾਮਿਲ ਹੋਕੇ ਇਕਜੁਟਤਾ ਦੀ ਮਿਸਾਲ ਕਾਇਮ ਕਰਨ।

farmerfarmer

ਇਸ ਮੌਕੇ ਸੂਬਾ ਸਿੰਘ ਸੰਗਤਪੁਰਾ, ਬਹਾਦਰ ਸਿੰਘ ਭੁਟਾਲ ਖੁਰਦ, ਬਲਵਿੰਦਰ ਸਿੰਘ ਮਨਿਆਣਾ, ਹਰਜਿੰਦਰ ਸਿੰਘ ਨੰਗਲਾ, ਬਿੰਦਰ ਸਿੰਘ ਖੋਖਰ, ਰਿੰਕੂ ਮੂਣਕ, ਜਗਦੀਪ ਸਿੰਘ ਲਹਿਲ ਖੁਰਦ, ਸਿੰਘ ਗੁਰਨੇ, ਜਗਸੀਰ ਸਿੰਘ ਖੰਡੇਬਾਦ, ਰਾਮਚੰਦ ਸਿੰਘ ਚੋਟੀਆਂ, ਬਲਜੀਤ ਸਿੰਘ ਗੋਬਿੰਦਗੜ੍ਹ ਜੇਜੀਆ,ਰਾਮ ਸਿੰਘ ਨੰਗਲਾ, ਮੱਖਣ ਸਿੰਘ ਪਾਪੜਾ, ਸੁਖਦੇਵ ਸਿੰਘ ਕੜੈਲ, ਸੁਖਦੇਵ ਸ਼ਰਮਾਂ , ਲੀਲਾ ਚੋਟੀਆਂ, ਰਾਮਾ ਸਿੰਘ ਢੀਂਡਸਾ, ਗੁਰਚਰਨ ਸਿੰਘ ਮਾਸਟਰ, ਜਸਵਿੰਦਰ ਕੌਰ ਗਾਗਾ, ਜਸ਼ਨਦੀਪ ਕੌਰ ਪਿਸੋਰ, ਰੁਪਿੰਦਰ ਕੌਰ ਭੁਟਾਲ ਕਲਾਂ , ਬਲਜੀਤ ਕੌਰ ਲਹਿਲ ਕਲਾਂ  ਅਤੇ ਹੋਰ ਆਗੂ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM

ਸਰਪੰਚ ਜਰਮਨ ਸਿੰਘ ਨੂੰ ਫਿਰੌਤੀ ਲਈ ਮਿਲ ਰਹੀਆਂ ਸਨ ਧਮਕੀਆਂ : ਦੋਸਤ

05 Jan 2026 3:05 PM

"ਓ ਤੈਨੂੰ ਸ਼ਰਮ ਨਾ ਆਈ"Tarn Taran court complex ਦੇ ਬਾਹਰ ਹੰਗਾਮਾ |Absconding Pathanmajra Murdabad slogans

04 Jan 2026 3:26 PM

'CA ਸਤਿੰਦਰ ਕੋਹਲੀ ਤੋਂ ਚੰਗੀ ਤਰ੍ਹਾਂ ਪੁੱਛਗਿੱਛ ਹੋਵੇ, ਫਿਰ ਹੀ ਸੱਚ ਸਿੱਖ ਕੌਮ ਦੇ ਸਾਹਮਣੇ ਆਏਗਾ'

03 Jan 2026 1:55 PM
Advertisement