ਮੋਦੀ ਹੰਕਾਰੀ ਰਾਜੇ ਦੀ ਤਰ੍ਹਾਂ, ਕਿਸਾਨਾਂ ਨੂੰ  ਦੇਸ਼ਧੋ੍ਰਹੀ ਅਤੇ ਅੰਦੋਲਨਜੀਵੀ ਦਸਦੇ ਹਨ : ਪਿ੍ਯੰਕਾ
Published : Feb 21, 2021, 1:03 am IST
Updated : Feb 21, 2021, 1:03 am IST
SHARE ARTICLE
image
image

ਮੋਦੀ ਹੰਕਾਰੀ ਰਾਜੇ ਦੀ ਤਰ੍ਹਾਂ, ਕਿਸਾਨਾਂ ਨੂੰ  ਦੇਸ਼ਧੋ੍ਰਹੀ ਅਤੇ ਅੰਦੋਲਨਜੀਵੀ ਦਸਦੇ ਹਨ : ਪਿ੍ਯੰਕਾ


ਕਿਸਾਨਾਂ ਦਾ ਦਰਦ ਸੁਣਨ ਨੂੰ  ਤਿਆਰ ਨਹੀਂ ਮੋਦੀ, ਦੁਨੀਆਂ ਦੀ ਸੈਰ ਲਈ ਖ਼ਰੀਦੇ ਜਹਾਜ਼

ਮੁਜ਼ੱਫਰਨਗਰ, 20 ਫ਼ਰਵਰੀ : ਕਾਂਗਰਸ ਜਨਰਲ ਸਕੱਤਰ ਪਿ੍ਯੰਕਾ ਗਾਂਧੀ ਵਾਡਰਾ ਨੇ ਸਨਿਚਰਵਾਰ ਨੂੰ  ਕਿਹਾ ਕਿ ਪੂੰਜੀਪਤੀ ਦੋਸਤਾਂ ਨੂੰ  ਫ਼ਾਇਦਾ ਪਹੁੰਚਾਉਣ ਲਈ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਪਿਛਲੇ 90 ਦਿਨਾਂ ਤੋਂ ਧਰਨੇ 'ਤੇ ਬੈਠੇ ਕਿਸਾਨਾਂ ਦਾ ਦਰਦ ਸੁਣਨ ਨੂੰ  ਤਿਆਰ ਨਹੀਂ ਹੋ ਰਹੀ | ਪਿ੍ਯੰਕਾ ਨੇ ਬਘਰਾ 'ਚ ਕਿਸਾਨ ਪੰਚਾਇਤ ਨੂੰ  ਸੰਬੋਧਤ ਕੀਤਾ | ਇਸ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ  'ਹੰਕਾਰੀ ਬਾਦਸ਼ਾਹ' ਦਸਿਆ | ਉਨ੍ਹਾਂ ਕਿਹਾ ਸਰਕਾਰ ਖੇਤੀਬਾੜੀ ਕਾਨੂੰਨ ਵਾਪਸ ਨਾ ਲੈ ਕੇ ਕਿਸਾਨਾਂ ਦਾ ਅਪਮਾਨ ਕਰ ਰਹੀ ਹੈ | ਇਹ ਐਮਐਸਪੀ ਅਤੇ ਮੰਡੀਆਂ ਨੂੰ  ਖ਼ਤਮ ਕਰ ਦੇਵੇਗਾ |   
ਉਨ੍ਹਾਂ ਕਿਹਾ ਕਿ ਅੱਜ ਕਿਸਾਨ ਦੀ ਲੁੱਟ ਹੋ ਰਹੀ ਹੈ ਅਤੇ ਪ੍ਰਧਾਨ ਮੰਤਰੀ ਦੇ ਦੋ ਪੂੰਜੀਪਤੀ ਦੋਸਤਾਂ ਨੂੰ  ਖੁਲ੍ਹੀ ਛੁੱਟੀ ਦਿਤੀ ਗਈ ਹੈ | 90 ਦਿਨਾਂ ਤੋਂ ਲੱਖਾਂ ਕਿਸਾਨ ਇਸ ਦੇਸ਼ ਦੀ ਰਾਜਧਾਨੀ ਦਿੱਲੀ ਦੇ ਬਾਹਰ ਬੈਠੇ ਹੋਏ ਹਨ, ਸੰਘਰਸ਼ ਕਰ ਰਹੇ ਹਨ, ਅੰਦੋਲਨ ਕਰ ਰਹੇ ਹਨ | ਇਸ ਅੰਦੋਲਨ 'ਚ 215 ਕਿਸਾਨ ਸ਼ਹੀਦ ਹੋ ਗਏ ਹਨ | ਬਿਜਲੀ ਕੱਟੀ ਗਈ, ਪਾਣੀ ਰੋਕਿਆ ਗਿਆ, ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ | ਉਹ ਸ਼ਾਂਤੀ ਨਾਲ ਬੈਠੇ ਸਨ | ਦੇਸ਼ ਦੀ ਰਾਜਧਾਨੀ ਦੀ ਸਰਹੱਦ ਨੂੰ  ਇਸ ਤਰ੍ਹਾਂ ਬਣਾਇਆ ਗਿਆ, ਜਿਵੇਂ ਦੇਸ਼ ਦੀ ਸਰਹੱਦ ਨਾ ਹੋਵੇ, ਤਮਾਮ ਪੁਲਿਸ ਫੋਰਸ ਲਾਈ ਗਈ ਹੈ | 
ਪਿ੍ਯੰਕਾ ਨੇ ਕਿਹਾ ਕਿ ਕਿਸਾਨਾਂ ਦੀ ਬੇਇੱਜ਼ਤੀ ਕੀਤੀ ਗਈ | ਉਨ੍ਹਾਂ ਨੂੰ  ਦੇਸ਼ ਧਰੋਹੀ ਅਤੇ ਅਤਿਵਾਦੀ ਕਿਹਾ | ਪ੍ਰਧਾਨ ਮੰਤਰੀ ਨੇ ਕਿਸਾਨ ਦਾ ਮਜ਼ਾਕ ਉਡਾਇਆ ਅਤੇ ਉਸ ਨੂੰ  'ਪਰਜੀਵੀ' ਅਤੇ 'ਅੰਦੋਲਨਜੀਵੀ' ਕਿਹਾ | ਮੇਰਾ ਮੰਨਣਾ ਹੈ ਕਿ ਸਾਡੇ ਦੇਸ਼ ਦਾ ਦਿਲ ਕਿਸਾਨ ਹੈ, ਜੋ ਜ਼ਮੀਨ ਨਾਲ ਜੁੜਿਆ ਹੈ | ਜ਼ਮੀਨ 'ਤੇ ਸਿੰਜਾਈ ਕਰਦਾ ਹੈ ਅਤੇ ਉਸ ਨੂੰ  ਉਪਜਾਊ ਬਣਾਉਂਦਾ ਹੈ | ਇਸ ਦੇਸ਼ ਦਾ ਅੰਨਦਾਤਾ ਦੇਸ਼ ਨੂੰ  ਜੀਵੰਤ 
ਕਰਦਾ ਹੈ ਪਰ ਅੱਜ ਜਦੋਂ ਚੌਧਰੀ ਟਿਕੈਤ ਦੀਆਂ ਅੱਖਾਂ 'ਚ ਹੰਝੂ ਆਉਂਦੇ ਹਨ ਤਾਂ ਪ੍ਰਧਾਨ ਮੰਤਰੀ ਦੇ ਬੁੱਲ੍ਹਾਂ 'ਤੇ ਮੁਸਕਰਾਹਟ ਆਉਂਦੀ ਹੈ, ਉਨ੍ਹਾਂ ਨੂੰ  ਮਜ਼ਾਕ ਸੁੱਝਦਾ ਹੈ | 
ਪਿ੍ਯੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਰ ਚੋਣਾਂ ਵਿਚ ਇਹ ਵਾਅਦਾ ਕੀਤਾ ਸੀ ਕਿ ਗੰਨੇ ਦਾ ਭੁਗਤਾਨ ਤੁਹਾਨੂੰ ਦਿਤਾ ਜਾਵੇਗਾ | ਕਿਸਾਨ ਨੂੰ  ਗੰਨੇ ਦਾ ਭੁਗਤਾਨ ਹੁਣ ਤਕ ਨਹੀਂ ਮਿਲਿਆ | ਸਰਕਾਰ ਕਹਿੰਦੀ ਹੈ ਕਿ ਕਿਸਾਨ ਦੀ ਆਮਦਨੀ ਦੁਗਣੀ ਹੋਵੇਗੀ ਪਰ ਨਹੀਂ ਹੋਈ | ਪੂਰੇ ਦੇਸ਼ ਵਿਚ ਗੰਨੇ ਦਾ ਬਕਾਇਆ ਭੁਗਤਾਨ 15 ਹਜ਼ਾਰ ਕਰੋੜ ਰੁਪਏ ਹੈ, ਜਦਕਿ ਦੁਨੀਆ ਦੀ ਸੈਰ ਲਈ ਪ੍ਰਧਾਨ ਮੰਤਰੀ ਨੇ ਦੋ ਹਵਾਈ ਜਹਾਜ਼ ਖਰੀਦੇ ਅਤੇ ਉਨ੍ਹਾਂ ਦੀ ਕੀਮਤ 16 ਹਜ਼ਾਰ ਕਰੋੜ ਰੁਪਏ ਹੈ | ਤੁਹਾਡੇ (ਕਿਸਾਨਾਂ) ਦੇ ਗੰਨੇ ਦੇ ਭੁਗਤਾਨ ਤੋਂ ਵਧੇਰੇ ਉਨ੍ਹਾਂ ਦੇ ਹਵਾਈ ਜਹਾਜ਼ ਦੀ ਕੀਮਤ ਹੈ, ਉਨ੍ਹਾਂ ਕੋਲ ਜਹਾਜ਼ ਖਰੀਦਣ ਲਈ ਪੈਸੇ ਹਨ ਪਰ ਕਿਸਾਨ ਦੇ ਗੰਨਾ ਭੁਗਤਾਨ ਦੇ ਪੈਸੇ ਨਹੀਂ ਹਨ | ਇਹ ਸਥਿਤੀ ਅੱਜ ਦੇਸ਼ ਦੀ ਹੈ |      (ਪੀਟੀਆਈ)
 

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement