ਸ਼ੋ੍ਰਮਣੀ ਕਮੇਟੀ ਇੰਜ ਮਨਾਉਂਦੀ ਹੈ ਨਨਕਾਣਾ ਸਾਹਿਬ ਦਾ ਸਾਕਾ
Published : Feb 21, 2021, 1:04 am IST
Updated : Feb 21, 2021, 1:04 am IST
SHARE ARTICLE
image
image

ਸ਼ੋ੍ਰਮਣੀ ਕਮੇਟੀ ਇੰਜ ਮਨਾਉਂਦੀ ਹੈ ਨਨਕਾਣਾ ਸਾਹਿਬ ਦਾ ਸਾਕਾ


ਸ਼ਹੀਦੀ ਸਾਕੇ ਦੀ ਗੋਲੀਆਂ ਵਿੰਨ੍ਹੀ ਪਾਵਨ ਬੀੜ ਦੀ ਇਤਿਹਾਸਕ ਗਵਾਹੀ ਮਿਟਾਉਣਾ ਚਿੰਤਾਜਨਕ : ਜਾਚਕ

ਕੋਟਕਪੂਰਾ, 20 ਫ਼ਰਵਰੀ (ਗੁਰਿੰਦਰ ਸਿੰਘ) : ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਦੇ ਹਵਾਲੇ ਨਾਲ ਕੁੱਝ ਅਖ਼ਬਾਰਾਂ ਨੇ ਵਿਸ਼ੇਸ਼ ਜ਼ਿਕਰ ਕੀਤਾ ਹੈ ਕਿ ਗੁਰਦਵਾਰਾ ਜਨਮ ਅਸਥਾਨ ਨਨਕਾਣਾ ਸਾਹਿਬ ਦੇ ਸਾਕੇ ਦੀ ਗਵਾਹੀ ਭਰਦੀ ਗੋਲੀਆਂ ਵਿੰਨ੍ਹੀ ਤੇ ਤੇਜ਼ ਹਥਿਆਰਾਂ ਨਾਲ ਕੱਟੀ ਹੋਈ ਪਾਵਨ ਬੀੜ, ਜਿਹੜੀ ਅਕਾਲ ਤਖ਼ਤ ਸਾਹਿਬ 'ਤੇ ਸੰਭਾਲ ਕੇ ਰੱਖੀ ਹੋਈ ਸੀ, ਸੇਵਾ ਤੇ ਮੁਰੰਮਤ ਦੇ ਬਹਾਨੇ, ਉਸ ਵਿਚੋਂ ਗੋਲੀਆਂ ਕੱਢ ਦਿਤੀਆਂ ਗਈਆਂ ਹਨ ਅਤੇ ਪਤਰਿਆਂ 'ਤੇ ਤੇਜ਼ ਹਥਿਆਰਾਂ ਦੇ ਫੱਟਾਂ ਦੇ ਨਿਸ਼ਾਨ ਮਿਟਾ ਦਿਤੇ ਗਏ ਹਨ | 
ਡਾ. ਉਂਕਾਰ ਸਿੰਘ ਯੂਐਸਏ, ਡਾ. ਜਗਜੀਤ ਸਿੰਘ ਵੈਨਕੂਵਰ, ਭਾਈ ਜਸਬੀਰ ਸਿੰਘ ਵਰਗੇ ਕਈ ਵਿਦੇਸ਼ੀ ਸਿੱਖ ਚਿੰਤਕਾਂ ਨੇ ਆਖਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਹ ਬਹੁਤ ਭਾਰੀ ਭੁੱਲ ਹੈ ਕਿਉਂਕਿ ਬੀੜ ਦੀ ਮੁਰੰਮਤ ਕਰਨ ਦੇ ਬਹਾਨੇ ਸ਼ਹੀਦੀ ਸਾਕੇ ਦੀ ਇਤਿਹਾਸਕ ਨਿਸ਼ਾਨੀ ਮਿਟਾ ਦਿਤੀ ਗਈ ਹੈ | ਅੰਤਰਰਾਸ਼ਟਰੀ ਸਿੱਖ ਪ੍ਰਚਾਰਕ, ਗਿਆਨੀ ਜਗਤਾਰ ਸਿੰਘ ਜਾਚਕ ਨੇ ਉਪਰੋਕਤ ਜਾਣਕਾਰੀ ਸਾਂਝੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਇਹ ਉਹੀ ਇਤਿਹਾਸਕ ਬੀੜ ਹੈ ਜਿਸ ਦੀ ਤਾਬਿਆ ਬੈਠੇ ਨਨਕਾਣਾ ਸਾਹਿਬ ਵਿਖੇ ਅਪਣੇ ਲਗਭਗ ਡੇਢ ਸੋ ਸਾਥੀਆਂ ਸਮੇਤ ਭਾਈ ਲਛਮਣ ਸਿੰਘ ਧਾਰੋਵਾਲ ਸ਼ਹੀਦ ਹੋਏ ਸਨ | ਉਨ੍ਹਾਂ ਦਸਿਆ ਕਿ ਇਸ ਪਾਵਨ ਬੀੜ ਦੇ ਪਹਿਲਾਂ ਤਾਂ ਹਰ ਸਾਲ ਨਨਕਾਣਾ ਸਾਹਿਬ ਵਿਖੇ ਦਰਸ਼ਨ ਕਰਵਾਏ ਜਾਂਦੇ ਰਹੇ ਪਰ ਇਸ ਦੀ ਹਾਲਤ ਇੰਨੀ ਖ਼ਸਤਾ ਹੋ ਗਈ ਕਿ ਕੇਵਲ ਮੰਜੀ ਸਾਹਿਬ 'ਤੇ ਟਿਕਾ ਕੇ ਹੀ ਇਸ ਬੀੜ ਬਾਰੇ ਦਸਿਆ ਜਾਂਦਾ ਸੀ | ਉਨ੍ਹਾਂ ਮੁਤਾਬਕ 2004 ਤਕ,  ਇਹ ਪਾਵਨ ਬੀੜ ਤੋਸ਼ੇਖ਼ਾਨੇ ਵਿਖੇ ਰਹੀ ਅਤੇ 2004 ਤੋਂ ਅਕਾਲ ਤਖ਼ਤ ਸਾਹਿਬ (ਕੋਠਾ ਸਾਹਿਬ) ਵਿਖੇ ਆਈ | ਜਦੋਂ ਤੋਂ ਗਿਆਨੀ ਗੁਰਮੁਖ ਸਿੰਘ ਅਕਾਲ ਤਖ਼ਤ ਦੇ ਮੁੱਖ ਗ੍ਰੰਥੀ ਬਣੇ ਤਾਂ ਇਨ੍ਹਾਂ ਨੇ ਸੇਵਾ ਦਾ ਇਹ ਦੰਭ-ਪ੍ਰਪੰਚ ਸ਼ੁਰੂ ਕਰ ਦਿਤਾ ਕਿਉਂਕਿ ਇਸ ਪਾਵਨ ਬੀੜ ਦੇ ਪਤਰੇ ਭੁਰਦੇ ਹਨ ਤੇ ਬੀੜ ਦੀ ਹਾਲਤ ਬਹੁਤ ਹੀ ਖਸਤਾ ਹੈ | ਉਹ ਅੱਖਰ ਜਿਹੜੇ ਗੋਲੀਆਂ ਨਾਲ ਉਡ ਗਏ, ਉਹ ਹੁਣ ਕਿਥੋਂ ਪੂਰੇ ਹੋ ਸਕਦੇ ਹਨ? ਚਾਹੀਦਾ ਤਾਂ ਇਹ ਸੀ ਕਿ, ਇਹ ਬੀੜ ਸ਼ੀਸ਼ੇ ਵਿਚ ਮੜ੍ਹ ਕੇ ਰੱਖ ਦਿਤੀ ਜਾਂਦੀ ਤਾਕਿ ਆਉਣ ਵਾਲੀਆਂ ਨਸਲਾਂ ਵਾਸਤੇ ਗਵਾਹੀ ਵਜੋਂ ਇਸ ਨੂੰ  ਪੇਸ਼ ਕੀਤਾ ਜਾਂਦਾ | ਸਾਨੂੰ ਇਉਂ ਜਾਪਦਾ ਹੈ ਕਿ ਗਿਆਨੀ ਗੁਰਮੁਖ ਸਿੰਘ ਰਾਹੀਂ ਇਹ ਇਤਿਹਾਸਕ
 ਨਿਸ਼ਾਨੀਆਂ ਸਾਜ਼ਸ਼ਨ ਮਿਟਾਈਆਂ ਜਾ ਰਹੀਆਂ ਹਨ | ਜਿਵੇਂ ਕਾਰ ਸੇਵਾ ਵਾਲੇ ਬਾਬਿਆਂ ਨੇ ਸਾਡਾ ਇਤਿਹਾਸਕ ਵਿਰਸਾ ਸੰਗਮਰਮਰ ਹੇਠ ਦਬਾ/ਮਿਟਾ ਦਿਤਾ ਅਤੇ ਸ਼੍ਰੋਮਣੀ ਕਮੇਟੀ ਨੇ ਜੂਨ 1984 ਦੇ ਹਮਲੇ ਦੀਆਂ ਨਿਸ਼ਾਨੀਆਂ ਨੂੰ  ਤਬਾਹ ਕਰ ਦਿਤਾ ਹੈ | 
ਗਿਆਨੀ ਜਾਚਕ ਨੇ ਦਾਅਵਾ ਕੀਤਾ ਕਿ ਕੁੱਝ ਸ਼ਕਤੀਆਂ ਵਲੋਂ ਗਿਆਨੀ ਗੁਰਮੁਖ ਸਿੰਘ ਨੂੰ  ਵਰਤਿਆ ਜਾ ਰਿਹਾ ਹੈ | ਇਥੋਂ ਤਕ ਕਿ ਅਕਾਲ ਤਖ਼ਤ ਵਿਖੇ ਜੋ ਇਤਿਹਾਸਕ ਸ਼ਸਤਰ ਹਨ, ਉਨ੍ਹਾਂ 'ਤੇ ਸੋਨਾ ਚੜ੍ਹਾਉਣ ਦੀ ਸੇਵਾ ਕੀਤੀ ਜਾ ਰਹੀ ਹੈ, ਉਨ੍ਹਾਂ 'ਤੇ ਹੀਰੇ ਜਵਾਹਰਾਤ ਲਾਏ ਜਾ ਰਹੇ ਹਨ | ਇਸ ਤਰ੍ਹਾਂ ਦੀ ਸੇਵਾ ਦੇ ਬਹਾਨੇ ਸਿੱਖ ਸੰਗਤਾਂ ਦੀ ਲੁੱਟ-ਖਸੁੱਟ ਹੋ ਰਹੀ ਹੈ ਤੇ ਸ਼੍ਰੋਮਣੀ ਕਮੇਟੀ ਇਸ ਪੱਖੋਂ ਸੁੱਤੀ ਪਈ ਹੈ | ਸਿੱਖ ਸੰਗਤਾਂ ਨੂੰ  ਸੁਚੇਤ ਹੋਣ ਦੀ ਲੋੜ ਹੈ | ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਤੋਂ ਮੰਗ ਕੀਤੀ ਗਈ ਸੀ ਕਿ ਜੋ ਇਤਿਹਾਸਕ ਬੀੜ ਹੈ, ਇਸ ਵਾਰ ਸੌ ਸਾਲਾ ਸਮਾਗਮ 'ਤੇ ਨਨਕਾਣਾ ਸਾਹਿਬ ਵਿਖੇ ਭੇਜੀ ਜਾਵੇ | ਹੁਣ ਦੱਸੋ ਇਹ ਮੰਗ ਕਿਵੇਂ ਪੂਰੀ ਕੀਤੀ ਜਾਵੇਗੀ? ਗਿਆਨੀ ਜਾਚਕ ਨੇ ਸਵਾਲ ਕੀਤਾ ਕਿ ਹੁਣ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਭਾਈ ਲਛਮਣ ਸਿੰਘ ਹੁਰਾਂ ਦੇ ਯਾਦਗਾਰ ਸਥਾਨ, ਗੁਰਦਵਾਰਾ ਸਾਹਿਬ, ਗੁਰਦਾਸਪੁਰ ਵਿਖੇ ਜੋ ਸਮਾਗਮ ਸ਼ੁਰੂ ਕਰਨ ਜਾ ਰਹੀ ਹੈ, ਉਥੇ ਸਿੱਖ ਜਗਤ ਨੂੰ  ਇਸ ਇਤਿਹਾਸਕ ਬੀੜ ਦੇ ਕਿਵੇਂ ਦਰਸ਼ਨ ਕਰਵਾਏ ਜਾਣਗੇ? ਉਨ੍ਹਾਂ ਪੁਛਿਆ ਕਿ ਮਹੰਤ ਅਤੇ ਇਸ ਦੀ ਚੰਡਾਲ ਚੌਕੜੀ ਵਲੋਂ ਢਾਹੇ ਜ਼ੁਲਮ ਦੀ ਮੰੂਹ ਬੋਲਦੀ ਤਸਵੀਰ/ਪ੍ਰਤੱਖ ਨਿਸ਼ਾਨੀ (ਗੁਰੂ ਗ੍ਰੰਥ ਸਾਹਿਬ ਦੀ ਗੋਲੀਆਂ ਨਾਲ ਵਿੰਨ੍ਹੀ ਅਤੇ ਤੇਜ਼ ਹਥਿਆਰਾਂ ਦੇ ਪਤਰਿਆਂ ਉਤੇੇ ਫੱਟਾਂ) ਨੂੰ  ਇਸ ਬੀੜ ਦੀ ਸੇਵਾ/ਮੁਰੰਮਤ ਦੇ ਬਹਾਨੇ ਮਿਟਾ ਕੇ ਸ਼੍ਰੋਮਣੀ ਕਮੇਟੀ ਆਖ਼ਰ ਕੀ ਸਾਬਤ ਕਰਨਾ ਚਾਹੁੰਦੀ ਹੈ?
ਫੋਟੋ :- ਕੇ.ਕੇ.ਪੀ.-ਗੁਰਿੰਦਰ-20-1ਏimageimage

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement