ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਕਤਲ ਮਾਮਲੇ ਵਿਚ ਆਇਆ ਨਵਾਂ ਮੋੜ 
Published : Feb 21, 2021, 1:15 am IST
Updated : Feb 21, 2021, 1:15 am IST
SHARE ARTICLE
image
image

ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਕਤਲ ਮਾਮਲੇ ਵਿਚ ਆਇਆ ਨਵਾਂ ਮੋੜ 

'ਬੰਬੀਹਾ ਗਰੁੱਪ' ਨੇ ਕਤਲ ਨੂੰ  ਗ਼ਲਤ ਦਸਦਿਆਂ ਬਿਸ਼ਨੋਈ ਗਰੁੱਪ ਨੂੰ  ਦਿਤੀ ਚੁਨੌਤੀ

ਕੋਟਕਪੂਰਾ, 20 ਫ਼ਰਵਰੀ (ਗੁਰਿੰਦਰ ਸਿੰਘ): ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਦੇ ਕਤਲ ਦਾ ਸੁਰਾਗ ਲਾਉਣ ਲਈ ਭਾਵੇਂ ਪੁਲਿਸ ਵਲੋਂ ਕਈ ਪਹਿਲੂਆਂ 'ਤੇ ਬੜੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਪਰ ਗੁਰਲਾਲ ਦੇ ਕਤਲ ਦੇ ਸਬੰਧ ਵਿਚ ਦੋ ਵੱਖ-ਵੱਖ ਗੈਂਗਸਟਰ ਗਰੁੱਪਾਂ ਵਲੋਂ ਸ਼ੋਸ਼ਲ ਮੀਡੀਏ ਰਾਹੀਂ ਪਾਈਆਂ ਜਾ ਰਹੀਆਂ ਪੋਸਟਾਂ ਨਾਲ ਕਤਲ ਕਾਂਡ ਵਿਚ ਨਵਾਂ ਮੌੜ ਆਉਣ ਦੀ ਸੰਭਾਵਨਾ ਹੈ |
ਹੁਣ ਕਿਉਂਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਗਰੁੱਪ ਨੇ ਗੁਰਲਾਲ ਭਲਵਾਨ ਉਪਰ ਉਨ੍ਹਾਂ ਦੇ ਗਰੁੱਪ ਦੇ ਇਕ ਨੌਜਵਾਨ ਗੁਰਲਾਲ ਬਰਾੜ ਦੇ ਕਤਲ ਦਾ ਦੋਸ਼ ਲਾਉਂਦਿਆਂ ਜ਼ਿੰਮੇਵਾਰੀ ਲੈਣ ਮੌਕੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲੈ ਲਿਆ ਹੈ ਪਰ ਹੁਣ 'ਦਵਿੰਦਰ ਬੰਬੀਹਾ' ਦੇ ਨਾਮ 'ਤੇ ਬਣੇ ਫ਼ੇਸਬੁੱਕ ਪੇਜ ਤੋਂ 'ਬਿਸ਼ਨੋਈ ਗਰੁੱਪ' ਨੂੰ  ਚੁਨੌਤੀ ਦਿੰਦਿਆਂ ਇਕ ਪੋਸਟ ਪਾਈ ਗਈ ਹੈ ਕਿ ਗੁਰਲਾਲ ਬਰਾੜ ਦੇ ਕਤਲ ਨਾਲ ਗੁਰਲਾਲ ਭਲਵਾਨ ਦਾ ਕੋਈ ਸਬੰਧ ਨਹੀਂ ਸੀ ਅਤੇ ਨਾ ਹੀ ਉਸ ਨੇ ਕਦੇ ਸਾਡੇ ਗਰੁੱਪ ਦੀ ਮਦਦ ਕੀਤੀ ਹੈ | 
ਜੇਕਰ ਉਹ ਇਸ ਨੂੰ  ਕੰਮ ਖ਼ਤਮ ਹੋ ਗਿਆ ਮੰਨਦੇ ਹਨ ਤਾਂ ਉਨ੍ਹਾਂ ਦੀ ਇਸ ਵਿਚ ਬਹੁਤ ਵੱਡੀ ਗ਼ਲਤਫ਼ਹਿਮੀ ਹੈ ਕਿਉਂਕਿ ਗੁਰਲਾਲ ਬਰਾੜ ਦਾ ਕਤਲ ਤਾਂ ਲੱਕੀ ਜੈਤੋ, ਚਸਕਾ ਵੈਲੀ ਜੈਤੋ ਅਤੇ ਮਾਨ ਜੈਤੋ ਨੇ ਕੀਤਾ ਸੀ | ਪੋਸਟ ਮੁਤਾਬਕ ਗੁਰਲਾਲ ਬਰਾੜ ਦਾ ਬਦਲਾ ਨਹੀਂ ਲਿਆ ਗਿਆ ਤਾਂ ਗੁਰਲਾਲ ਭਲਵਾਨ ਅਤੇ ਰਾਣਾ ਮੁਕਤਸਰ ਨੂੰ  ਮਾਰ ਕੇ ਬਦਲਾ ਲੈ ਲੈਣਾ ਕਹਿ ਦੇਣਾ ਬਿਲਕੁਲ ਨਾਜਾਇਜ਼ ਹੈ | 
ਪੋਸਟ ਵਿਚ ਧਮਕੀ ਦਿਤੀ ਗਈ ਹੈ ਕਿ ਸਾਡੀਆਂ ਬੰਦੂਕਾਂ ਦੀਆਂ ਗੋਲੀਆਂ ਨਹੀਂ ਮੁੱਕੀਆਂ, ਬਸ ਅਸੀ ਨਾਜਾਇਜ਼ ਨਹੀਂ ਮਾਰਨਾ ਚਾਹੁੰਦੇ, ਬਾਕੀ ਤੁਸੀ ਭਾਜੀ ਚੜਾ ਦਿਤੀ ਹੈ, ਹੁਣ ਉਤਾਰਨ ਦੀ ਵਾਰੀ ਸਾਡੀ ਆ, ਬਹੁਤ ਜਲਦ ਉਤਾਰ ਦਿਆਂਗੇ | ਉਕਤ ਪੋਸਟ ਦੇ ਅਖ਼ੀਰ ਵਿਚ ਅੰਗਰੇਜ਼ੀ ਭਾਸ਼ਾ ਵਿਚ 'ਵੇਟ ਐਂਡ ਵਾਚ' ਲਿਖਿਆ ਗਿਆ ਹੈ | 
ਉਕਤ ਮਾਮਲੇ ਵਿਚ ਸੇਵਾ ਸਿੰਘ ਮੱਲ੍ਹੀ ਐਸ.ਪੀ. ਫਰੀਦਕੋਟ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਉਕਤ ਫ਼ੇਸਬੁੱਕ ਪੇਜਾਂ ਨੂੰ  ਬਰੀਕੀ ਨਾਲ ਘੋਖਿਆ ਜਾ ਰਿਹਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਪੁਲਿਸ ਦੀਆਂ ਵੱਖ-ਵੱਖ ਪਾਰਟੀਆਂ ਕਈ ਪਹਿਲੂਆਂ ਤੋਂ ਉਕਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ ਅਤੇ ਛੇਤੀ ਹੀ ਇਸ ਮਾਮਲੇ ਦੀ ਤਹਿ ਤਕ ਜਾਣ ਵਿਚ ਕਾਮਯਾਬੀ ਜ਼ਰੂਰ ਮਿਲੇਗੀ |
ਫੋਟੋ :- ਕੇ.ਕੇ.ਪੀ.-ਗੁਰਿੰਦਰ-20-5ਈ

SHARE ARTICLE

ਏਜੰਸੀ

Advertisement

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM

Goldy Brar Call Audio Viral | Lawrence Bishnoi and brar friendship broken now | Lawrence vs Brar

20 Jun 2025 3:14 PM
Advertisement