
ਚਰਚਾ ਦਾ ਵਿਸ਼ਾ ਬਣਿਆ ਹੋਇਆ ਇਹ ਵਿਆਹ
ਫਤਿਹਾਬਾਦ: ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਪਿੰਡ ਭੜੋਲਾਂਵਾਲੀ ਵਿੱਚ ਇੱਕ ਅਨੋਖਾ ਵਿਆਹ ਦੇਖਣ ਨੂੰ ਮਿਲਿਆ। ਲੋਕਾਂ ਨੇ ਹੁਣ ਤੱਕ ਲਾੜਿਆਂ ਨੂੰ ਘੋੜੇ, ਕਾਰ ਜਾਂ ਹੈਲੀਕਾਪਟਰ 'ਤੇ ਬਾਰਾਤ ਲਿਜਾਂਦੇ ਵੇਖਿਆ ਹੋਵੇਗਾ ਪਰ ਪਿੰਡ ਭੜੋਲਾਂਵਾਲੀ ਦਾ ਰਹਿਣ ਵਾਲਾ ਸੰਦੀਪ ਬੈਣੀਵਾਲ ਆਪਣੀ ਪਤਨੀ ਨੂੰ 23 ਲੱਖ ਰੁਪਏ ਦੀ ਕੰਬਾਈਨ 'ਤੇ ਵਿਆਹ ਕੇ ਲਿਆਇਆ। ਇਲਾਕੇ ਵਿੱਚ ਇਹ ਵਿਆਹ ਅੱਜਕਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ।
PHOTO
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੜੋਲਾਂਵਾਲੀ ਵਾਸੀ ਸੰਦੀਪ ਬੈਣੀਵਾਲ ਪੁੱਤਰ ਸਵ. ਸੁਰਿੰਦਰ ਬੈਣੀਵਾਲ ਦਾ ਵਿਆਹ ਪੂਜਾ ਵਾਸੀ ਸੁੱਤਰ ਭੱਟੂ ਵਾਸੀ ਨਾਲ ਤੈਅ ਹੋਇਆ ਸੀ। ਬੀਤੀ ਰਾਤ ਸੰਦੀਪ ਬਰਾਤ ਲੈ ਕੇ ਸੁਤਰਾ ਭੱਟੂ ਗਿਆ ਸੀ। ਸਵੇਰੇ ਜਦੋਂ ਵਿਦਾਈ ਦਾ ਸਮਾਂ ਆਇਆ ਤਾਂ ਲੋਕ ਫੁੱਲਾਂ ਨਾਲ ਸਜੀ ਕਾਰ ਦਾ ਇੰਤਜ਼ਾਰ ਕਰਨ ਲੱਗ ਪਏ ਪਰ ਉਸ ਸਮੇਂ ਹਰ ਕੋਈ ਹੈਰਾਨ ਰਹਿ ਗਿਆ ਜਦੋਂ ਡੋਲੀ ਸਜਾਈ ਕਾਰ ਦੀ ਥਾਂ ਕੰਬਾਈਨ ਆਈ।
PHOTO
ਕੰਬਾਈਨ ਨੂੰ ਦੁਲਹਨ ਵਾਂਗ ਸਜਾਇਆ ਗਿਆ ਸੀ। ਸਜਾਈ ਕਾਰ ਦੀ ਥਾਂ ਕੰਬਾਈਨ ’ਤੇ ਲਾੜੀ ਨੂੰ ਵਿਦਾ ਕੀਤਾ ਗਿਆ। ਪਿੰਡ ਦੇ ਲੋਕ ਲਾੜੇ ਦੇ ਇਸ ਉਪਰਾਲੇ ਤੋਂ ਕਾਫੀ ਪ੍ਰਭਾਵਿਤ ਹੋਏ। ਕਿਸਾਨ ਪਰਿਵਾਰ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਕੰਬਾਈਨ 'ਤੇ ਕਿਸਾਨ ਅੰਦੋਲਨ ਦੇ ਬੈਨਰ ਵੀ ਲਗਾਏ ਗਏ ਸਨ। ਲਾੜੇ ਸੰਦੀਪ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਖੇਤੀ ਨਾਲ ਗੁਜ਼ਾਰਾ ਚਲਾਉਣ ਵਾਲੇ ਸੰਦੀਪ ਨੇ ਆਪਣੀ ਲਾੜੀ ਨੂੰ ਕਾਰ ਦੀ ਬਜਾਏ ਕੰਬਾਈਨ 'ਤੇ ਲਿਆਉਣ ਦਾ ਫੈਸਲਾ ਕੀਤਾ ਸੀ। ਪਰਿਵਾਰ ਨੇ ਵੀ ਸੰਦੀਪ ਦੇ ਇਸ ਫੈਸਲੇ ਲਈ ਹਾਮੀ ਭਰੀ ਸੀ। ਜਿਸ ਤੋਂ ਬਾਅਦ ਇੱਕ ਖਾਸ ਵਿਆਹ ਲਈ ਕੰਬਾਈਨ 23 ਲੱਖ ਰੁਪਏ ਵਿੱਚ ਖਰੀਦੀ ਗਈ ਸੀ।