
ਹੂੰਝਾ ਫੇਰ ਜਿੱਤ ਹਾਸਲ ਹੋਵੇਗੀ : ਸੁਖਬੀਰ
ਚੰਡੀਗੜ੍ਹ, 20 ਫ਼ਰਵਰੀ (ਭੁੱਲਰ): ਅੱਜ ਪੰਜਾਬ ਵਿਚ ਵੋਟਾਂ ਦਾ ਕੰਮ ਖ਼ਤਮ ਹੋਣ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਹੈ ਕਿ ਅਕਾਲੀ ਬਸਪਾ ਗਠਜੋੜ ਹੂੰਝਾ ਫੇਰ ਜਿੱਤ ਹਾਸਲ ਕਰ ਕੇ ਸਰਕਾਰ ਬਣਾਏਗਾ। ਉਨ੍ਹਾਂ ਕਿਹਾ ਕਿ ਲੋਕਾਂ ਦੇ ਹਰ ਵਰਗ ਤੋਂ ਵੋਟਾਂ ਮਿਲੀਆਂ ਹਨ ਅਤੇ ਉਹ ਇਸ ਲਈ ਸਮੂਹ ਪੰਜਾਬ ਵਾਸੀਆਂ ਦੇ ਧਨਵਾਦੀ ਹਨ। ਸ਼ਾਂਤਮਈ ਚੋਣਾਂ ਲਈ ਵੀ ਲੋਕਾਂ ਦੀ ਭੂਮਿਕਾ ਦੀ ਸੁਖਬੀਰ ਨੇ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸਾਡਾ ਗਠਜੋੜ ਆਪਸੀ ਭਾਈਚਾਰੇ, ਫ਼ਿਰਕੂ ਸਦਭਾਵਨਾ ਅਤੇ ਸੂਬੇ ਦੇ ਵਿਕਾਸ ਲਈ ਵਚਨਬੱਧ ਹੈ।