Punjab News: ਅੱਪਰ-ਪ੍ਰਾਇਮਰੀ ਤੇ ਪ੍ਰਾਇਮਰੀ ਜਮਾਤਾਂ ਦੇ ਗ਼ੈਰ-ਬੋਰਡ ਦੇ ਪੇਪਰ 3 ਮਾਰਚ ਤੋਂ
Published : Feb 21, 2025, 7:01 am IST
Updated : Feb 21, 2025, 7:01 am IST
SHARE ARTICLE
Non-board papers of upper-primary and primary classes from March 3 Punjab News
Non-board papers of upper-primary and primary classes from March 3 Punjab News

Punjab News: ਸਿਖਿਆ ਬੋਰਡ ਦੇ ਪੈਟਰਨ ਉਤੇ ਸਕੂਲ ਵਿਚ ਹੀ ਤਿਆਰ ਹੋਣਗੇ ਪ੍ਰਸ਼ਨ-ਪੱਤਰ

ਮੋਹਾਲੀ, (ਸਤਵਿੰਦਰ ਸਿੰਘ ਧੜਾਕ): ਪੰਜਾਬ ਦੇ ਸਕੂਲ ਸਿਖਿਆ ਵਿਭਾਗ ਨੇ ਗ਼ੈਰ-ਬੋਰਡ ਦੀਆਂ ਜਮਾਤਾਂ ਲਈ ਅਕਾਦਮਿਕ ਸਾਲ 2024-25 ਦੇ ਇਮਤਿਹਾਨਾਂ ਦੀ ਪ੍ਰੀਖਿਆਵਾਂ ਵਾਸਤੇ ਡੇਟਸ਼ੀਟ ਜਾਰੀ ਕਰ ਦਿਤੀ ਹੈ। ਸੂਬੇ ਦੇ ਛੇਵੀਂ, ਸੱਤਵੀਂ, ਨੌਵੀਂ ਤੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ 3 ਮਾਰਚ 2025 ਜਦੋਂ ਕਿ ਪਹਿਲੀ ਤੋਂ ਚੌਥੀ ਜਮਾਤ ਦੇ ਪੇਪਰ 17 ਮਾਰਚ ਤੋਂ ਸ਼ੁਰੂ ਹੋਣਗੇ। ਪ੍ਰੀਖਿਆਵਾਂ 21 ਮਾਰਚ ਤਕ ਚਲਣਗੀਆਂ ਜਿਨ੍ਹਾਂ ਦੇ ਨਤੀਜੇ ਹਰ ਹਾਲ ’ਚ 28 ਮਾਰਚ ਤਕ ਤਿਆਰ ਕਰਨੇ ਹੋਣਗੇ। 

ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਨੇ ਹੁਕਮ ਦਿਤਾ ਹੈ ਕਿ ਜਾਰੀ ਸਮਾਂ-ਸਾਰਣੀ ਤੇ ਡੇਟਸ਼ੀਟ ਮੁਤਾਬਕ ਹੀ ਪ੍ਰੀਖਿਆਵਾਂ ਕਰਵਾਈਆਂ ਜਾਣ। ਹੁਕਮਾਂ ਅਨੁਸਾਰ ਛੇਵੀਂ, ਸੱਤਵੀਂ ਤੇ ਨੌਵੀਂ ਤੇ ਗਿਆਰ੍ਹਵੀਂ ਜਮਾਤਾਂ ਦੇ ਪ੍ਰਸ਼ਨ-ਪੱਤਰ ਸਕੂਲ ਮੁਖੀ ਖ਼ੁਦ ਵਿਸ਼ਾ ਅਧਿਆਪਕਾਂ ਕੋਲੋਂ ਪੰਜਾਬ ਸਕੂਲ ਸਿਖਿਆ ਬੋਰਡ ਦੀ ਤਰਜ਼ ’ਤੇ, ਨਵੇਂ ਪੈਟਰਨ ਅਨੁਸਾਰ ਤਿਆਰ ਕਰਵਾਉਣਗੇ। ਨਤੀਜਿਆਂ ਦਾ ਐਲਾਨ 29 ਮਾਰਚ 2025 ਨੂੰ ਕੀਤਾ ਜਾਵੇਗਾ। ਇਸ ਦੌਰਾਨ ਅਧਿਆਪਕ-ਮਾਪੇ ਮਿਲਣੀ ਵਿਚ ਪ੍ਰਤੀ-ਵਿਦਿਆਰਥੀਆਂ ਸਾਲਾਨਾ ਕਾਗੁਜ਼ਾਰੀ ਦੀ ਰਿਪੋਰਟ ਵੀ ਮਾਪਿਆਂ ਨੂੰ ਦਿਤੀ ਜਾਵੇਗੀ। ਪਹਿਲੀ ਅਤੇ ਤੀਜੀ ਜਮਾਤ ਦੇ ਵਿਦਿਆਰਥੀ 17 ਮਾਰਚ ਨੂੰ ਲਾਜ਼ਮੀ ਪੰਜਾਬੀ ਜਦੋਂ ਕਿ ਦੂਜੀ ਤੇ ਚੌਥੀ ਜਮਾਤ ਦੇ ਵਿਦਿਆਰਥੀ ਗਣਿਤ ਵਿਸ਼ੇ ਦਾ ਇਮਤਿਹਾਨ ਦੇਣਗੇ। 

ਪ੍ਰੀਖਿਆ ਸਵੇਰੇ 9.30 ਤੇ ਸ਼ੁਰੂ ਤੇ 12.30 ’ਤੇ ਸਮਾਪਤ ਹੋਵੇਗੀ। ਲਿਖਤੀ ਪੇਪਰ 80 ਅੰਕਾਂ ਦਾ ਰਖਿਆ ਗਿਆ ਹੈ ਜਦੋਂ ਕਿ ਅੰਦਰੂਨੀ ਮੁਲਾਂਕਣ (ਸੀ.ਸੀ.ਈ) ਦੇ 20 ਹੋਣਗੇ।  ਇਸੇ ਤਰ੍ਹਾਂ ਛੇਵੀਂ ਜਮਾਤ ਨਾਲ ਸਬੰਧਤ ਵਿਦਿਆਰਥੀ 3 ਮਾਰਚ ਨੂੰ ਸਵੇਰ ਦੇ ਸਮੇਂ ਅਨੁਸਾਰ ਵਿਗਿਆਨ , ਸੱਤਵੀਂ ਸਮਾਜਕ ਸਿਖਿਆ ਤੇ 9ਵੀਂ ਜਮਾਤ ਦੇ ਵਿਦਿਆਰਥੀ ਗਣਿਤ ਦਾ ਪੇਪਰ ਦੇਣਗੇ। ਇਸੇ ਤਰ੍ਹਾਂ ਗਿਆਰ੍ਹਵੀਂ ਜਮਾਤ ਸਾਰੇ ਗਰੁਪਾਂ (ਹਿਊਮੈਨਿਟੀਜ਼,ਸਾਇੰਸ, ਕਾਮਰਸ ਤੇ ਕਾਮਰਸ) ਦੇ ਵਿਦਿਆਰਥੀ ਜਨਰਲ ਅੰਗਰੇਜ਼ੀ ਵਿਸ਼ੇ ਦਾ ਇਮਤਿਹਾਨ ਦੇਣਗੇ। ਹੁਕਮਾਂ ਅਨੁਸਾਰ ਸਾਰੀਆਂ ਜਮਾਤਾਂ ਦੇ ਪ੍ਰਯੋਗੀ ਵਿਸ਼ਿਆਂ ਦਾ ਇਮਤਿਹਾਨ 28 ਫ਼ਰਵਰੀ ਤੋਂ ਪਹਿਲਾਂ ਮੁਕੰਮਲ ਹੋਣਗੇ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement