Punjab News : ਪੰਜਾਬ ’ਚ ਫ਼ਾਇਰ ਬ੍ਰਿਗੇਡ ਵਿਭਾਗ ’ਚ ਹੁਣ ਆਸਾਨੀ ਨਾਲ ਭਰਤੀ ਹੋ ਸਕਣਗੀਆਂ ਮਹਿਲਾਵਾਂ
Published : Feb 21, 2025, 11:39 am IST
Updated : Feb 21, 2025, 11:39 am IST
SHARE ARTICLE
Women will now be able to easily get recruited in the Fire Brigade Department in Punjab Latest News in Punjabi
Women will now be able to easily get recruited in the Fire Brigade Department in Punjab Latest News in Punjabi

Punjab News : ਭਾਰ ਚੁੱਕਣ ਦੀ ਸ਼ਰਤ ਵਿਚ 20 ਕਿਲੋਗ੍ਰਾਮ ਦੀ ਕਟੌਤੀ

Women will now be able to easily get recruited in the Fire Brigade Department in Punjab Latest News in Punjabi : ਪਟਿਆਲਾ : ਪੰਜਾਬ ਦੇ ਫ਼ਾਇਰ ਬ੍ਰਿਗੇਡ ਵਿਭਾਗ ਵਿਚ ਮਹਿਲਾਵਾਂ ਲਈ ਭਾਰ ਚੁੱਕਣ ਦੀ ਸ਼ਰਤ ਵਿਚ 20 ਕਿਲੋਗ੍ਰਾਮ ਦੀ ਮਹੱਤਵਪੂਰਨ ਕਟੌਤੀ ਕੀਤੀ ਗਈ ਹੈ। ਇਸ ਕਦਮ ਨਾਲ ਮਹਿਲਾਵਾਂ ਪੁਰਸ਼ ਸਹਿ-ਮੁਲਾਜ਼ਮਾਂ ਨਾਲ ਮਿਲ ਕੇ ਕੰਮ ਕਰ ਸਕਣਗੀਆਂ ਤੇ ਅੱਗ ਤੋਂ ਪ੍ਰਭਾਵਤ ਲੋਕਾਂ ਨੂੰ ਬਚਾ ਸਕਣਗੀਆਂ। ਪੰਜਾਬ ਸਰਕਾਰ ਨੇ ਸਰੀਰਕ ਮਾਪਦੰਡਾਂ ਵਿਚ ਢਿੱਲ ਦੇ ਕੇ ਕੈਬਨਿਟ ਦੀ ਮਨਜ਼ੂਰੀ ਪ੍ਰਾਪਤ ਕਰ ਲਈ ਹੈ ਜਿਸ ਨਾਲ ਸੈਂਕੜੇ ਮਹਿਲਾਵਾਂ ਲਈ ਸੂਬੇ ਦੇ ਫ਼ਾਇਰ ਬ੍ਰਿਗੇਡ ਵਿਭਾਗ ਵਿਚ ਸ਼ਾਮਲ ਹੋਣ ਦਾ ਰਸਤਾ ਸਾਫ਼ ਹੋ ਗਿਆ ਹੈ।

ਸੂਤਰਾਂ ਮੁਤਾਬਕ ਹਾਲ ਹੀ ਵਿਚ ਹੋਈ ਕੈਬਨਿਟ ਮੀਟਿੰਗ ਵਿਚ ਇਸ ਮਾਮਲੇ ’ਤੇ ਚਰਚਾ ਹੋਈ ਸੀ ਜਿਸ ਵਿਚ ਅਧਿਕਾਰੀਆਂ ਨੇ ਮਹਿਲਾ ਉਮੀਦਵਾਰਾਂ ਲਈ ਭਾਰ ਚੁੱਕਣ ਦੀ ਸ਼ਰਤ ਵਿਚ 20 ਕਿਲੋ ਦੀ ਕਟੌਤੀ ਕਰਨ ਨੂੰ ਹਰੀ ਝੰਡੀ ਦੇ ਦਿਤੀ ਗਈ ਹੈ। ਇਕ ਵਾਰ ਸਰਕਾਰੀ ਨੋਟੀਫ਼ਿਕੇਸ਼ਨ ਜਾਰੀ ਹੋਣ ਮਗਰੋਂ ਸੂਬੇ ਵਿਚ ਪ੍ਰੀਖਿਆ ਲਈ ਜਾਵੇਗੀ। ਇਸ ਫ਼ੈਸਲੇ ਦਾ ਵੱਡੇ ਪੱਧਰ ’ਤੇ ਸਵਾਗਤ ਕੀਤਾ ਗਿਆ ਹੈ।

ਦਰਅਸਲ, ਸਾਲ 2022 ਦਾ ਸਰੀਰਕ ਟੈਸਟ ਲਗਭਗ 1400 ਮਹਿਲਾਵਾਂ ਲਈ ਇਕ ਵੱਡਾ ਝਟਕਾ ਸੀ, ਜਿਨ੍ਹਾਂ 450 ਫ਼ਾਇਰ ਫ਼ਾਈਟਰ ਆਸਾਮੀਆਂ ਲਈ ਅਰਜ਼ੀਆਂ ਦਿਤੀਆਂ ਸਨ। ਉਨ੍ਹਾਂ ’ਚੋਂ ਕੋਈ ਵੀ ਮਹਿਲਾ ਇਹ ਪ੍ਰੀਖਿਆ ਪਾਸ ਨਹੀਂ ਕਰ ਸਕੀ ਸੀ। ਜਿਸ ਲਈ ਉਮੀਦਵਾਰਾਂ ਨੂੰ ਇਕ ਮਿੰਟ ਵਿਚ 100 ਗਜ਼ ਤੋਂ ਵੱਧ 60 ਕਿਲੋਗ੍ਰਾਮ ਭਾਰ ਚੁੱਕਣਾ ਲਾਜ਼ਮੀ ਸੀ। ਜਿਸ ਨਾਲ ਕਈ ਮਹਿਲਾਵਾਂ ਨੂੰ ਵਿਚਾਲੇ ਹੀ ਪ੍ਰੀਖਿਆ ਛੱਡਣੀ ਪਈ ਸੀ।

Location: India, Punjab

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement