
ਪੰਜਾਬ ਦੇ ਸਾਬਕਾ ਐਸਐਸਪੀ ਸੁਰਜੀਤ ਸਿੰਘ ਗਰੇਵਾਲ ਦੇ ਉਪਰ ਵਿਜੀਲੈਂਸ ਪਟਿਆਲਾ ਵਿੱਚ 21 ਦਸੰਬਰ 2017 ਨੂੰ ਐਫਆਈਆਰ ਨੰਬਰ 20 ਦਰਜ ਹੋਈ ਸੀ
ਪੰਜਾਬ ਦੇ ਸਾਬਕਾ ਐਸਐਸਪੀ ਸੁਰਜੀਤ ਸਿੰਘ ਗਰੇਵਾਲ ਦੇ ਉਪਰ ਵਿਜੀਲੈਂਸ ਪਟਿਆਲਾ ਵਿੱਚ 21 ਦਸੰਬਰ 2017 ਨੂੰ ਐਫਆਈਆਰ ਨੰਬਰ 20 ਦਰਜ ਹੋਈ ਸੀ, ਜੋ ਕਿ ਬੇਨਾਮੀ ਸੰਪਤੀ ਬਣਾਉਣ ਸਬੰਧੀ ਸੀ। ਜਿਸ ਤੋਂ ਬਾਅਦ ਸੁਰਜੀਤ ਸਿੰਘ ਗਰੇਵਾਲ ਅੱਜ ਪਟਿਆਲਾ ਦੇ ਵਿਜੀਲੈਂਸ ਦਫ਼ਤਰ ਵਿਚ ਅਪਣੇ ਉਪਰ ਚਲ ਰਹੇ ਮਾਮਲੇ ਦੀ ਜਾਂਚ ਵਿਚ ਸ਼ਾਮਲ ਹੋਣ ਲਈ ਪਹੁੰਚੇ ਜਿਥੇ ਵਿਜੀਲੈਂਸ ਅਧਿਕਾਰੀ ਪੜਤਾਲ ਕਰਨਗੇ। Surjit Singh grewalਇਸ ਸਬੰਧੀ ਵਿਜੀਲੈਂਸ ਦੇ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੁਰਜੀਤ ਸਿੰਘ ਗਰੇਵਾਲ ਉਪਰ ਗ਼ਲਤ ਢੰਗ ਨਾਲ ਜਾਇਦਾਦ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਉਤੇ 21 ਦਸੰਬਰ ਨੂੰ ਇਨ੍ਹਾਂ ਵਿਰੁਧ ਮਾਮਲਾ ਵਿਜੀਲੈਂਸ ਪਟਿਆਲਾ ਵਿਚ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਅੱਜ ਇਹ ਜਾਂਚ ਵਿਚ ਸ਼ਾਮਲ ਹੋਣ ਲਈ ਆਏ ਹਨ। ਇਨ੍ਹਾਂ ਵਿਰੁਧ ਸਰਬਜੀਤ ਸਿੰਘ ਨਾਮ ਦੇ ਵਿਅਕਤੀ ਵਲੋਂ ਮਾਮਲਾ ਦਰਜ ਕਰਵਾਇਆ ਗਿਆ ਸੀ ਕਿ ਇਨ੍ਹਾਂ ਨੇ 15 ਸਾਲ ਦੇ ਕਾਰਜਕਾਲ ਵਿਚ ਗ਼ਲਤ ਢੰਗ ਨਾਲ ਜਾਇਦਾਦ ਬਣਾਈ ਹੈ ਜਿਸ ਦੀ ਜਾਂਚ ਹੋਣੀ ਚਾਹੀਦੀ ਹੈ ਉਸ ਨੂੰ ਹੀ ਲੈ ਕੇ ਪਟਿਆਲਾ ਵਿਚ ਮਾਮਲਾ ਦਰਜ ਕੀਤਾ ਗਿਆ ਸੀ।
Grewalਇਸ ਦੇ ਨਾਲ ਹੀ ਜਿਸ ਸਮੇਂ ਸੁਰਜੀਤ ਸਿੰਘ ਗਰੇਵਾਲ ਵਿਜੀਲੈਂਸ ਜਾਂਚ ਵਿਚ ਸ਼ਾਮਲ ਹੋਣ ਦੇ ਲਈ ਪਹੁੰਚੇ ਤਾਂ ਉਸ ਸਮੇਂ ਪਟਵਾਰ ਯੂਨੀਅਨ ਦੇ ਕੁੱਝ ਨੁਮਾਇੰਦੇ ਵੀ ਵਿਜੀਲੈਂਸ ਅਧਿਕਾਰੀਆਂ ਨੂੰ ਮਿਲਣ ਪਹੁੰਚੇ। ਜਿਨ੍ਹਾਂ ਨੇ ਇਕ ਮੰਗ ਪੱਤਰ ਸਾਬਕਾ ਐਸਐਸਪੀ ਸ਼ਿਵ ਕੁਮਾਰ ਸ਼ਰਮਾ ਦੇ ਵਿਰੁਧ ਦਿਤਾ। ਜਿਨ੍ਹਾਂ ਉਤੇ ਉਨ੍ਹਾਂ ਦੋਸ਼ ਲਗਾਇਆ ਕਿ ਉਨ੍ਹਾਂ ਨੇ ਸੇਵਾ ਮੁਕਤੀ ਤੋਂ ਬਾਅਦ ਵੀ ਗ਼ਲਤ ਢੰਗ ਨਾਲ ਪੁਲਿਸ ਦੀ ਨੌਕਰੀ ਕਰਦੇ ਹੋਏ ਪੰਜਾਬ ਦੇ ਕਈ ਲੋਕਾਂ ਉਤੇ ਝੂਠੇ ਮਾਮਲੇ ਦਰਜ ਕਰਵਾਏ। ਉਨ੍ਹਾਂ ਕਿਹਾ ਕਿ ਇਕ ਕੇਸ ਵਿਚ ਆਈ ਏ ਐਸ ਅਧਿਕਾਰੀ ਕਾਹਨ ਸਿੰਘ ਪੰਨੂ ਨੇ ਇਨ੍ਹਾਂ ਮਾਮਲਿਆਂ ਦੀ ਜਾਂਚ ਵੀ ਕੀਤੀ ਸੀ ਜਿਸ ਉਤੇ ਉਨ੍ਹਾਂ ਸ਼ਿਵ ਕੁਮਾਰ ਸ਼ਰਮਾ ਦੀ ਜਾਇਦਾਦ ਜਾਂਚ ਕਰਵਾਉਣ ਦੀ ਵੀ ਗੱਲ ਕਹੀ ਸੀ ਇਸ ਲਈ ਉਹ ਆਪ ਵੀ ਵਿਜੀਲੈਂਸ ਅਧਿਕਾਰੀਆਂ ਨੂੰ ਅਪੀਲ ਕਰਦੇ ਹਨ ਕਿ ਸ਼ਿਵ ਕੁਮਾਰ ਸ਼ਰਮਾ ਉਪਰ ਵੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।