
ਸ਼ੂਗਰ ਮਿਲ ਪਨਿਆੜ ਦੀਨਾਨਗਰ ਵਿਖੇ ਮਿਲ 'ਚ ਗੰਨਾ ਲੈ ਕੇ ਆਏ ਟਰੱਕ ਡਰਾਈਵਰ ਦੀ ਦੇਰ ਰਾਤ ਗੰਨਾ ਜਾਟ 'ਚ ਅਚਾਨਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੀਨਾਨਗਰ (ਦੀਪਕ ਕੁਮਾਰ) : ਸ਼ੂਗਰ ਮਿਲ ਪਨਿਆੜ ਦੀਨਾਨਗਰ ਵਿਖੇ ਮਿਲ 'ਚ ਗੰਨਾ ਲੈ ਕੇ ਆਏ ਟਰੱਕ ਡਰਾਈਵਰ ਦੀ ਦੇਰ ਰਾਤ ਗੰਨਾ ਜਾਟ 'ਚ ਅਚਾਨਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
bishan died in truck
ਘਟਨਾ ਦੀ ਜਾਣਕਾਰੀ ਮਿਲਦੇ ਹੀ ਦੀਨਾਨਗਰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰ ਕਰ ਦਿਤੀ ਹੈ। ਮ੍ਰਿਤਕ ਦੀ ਪਹਿਚਾਣ ਬਿਸ਼ਨ ਦਾਸ ਪੁੱਤਰ ਮਲੂਕਾ ਰਾਮ ਵਾਸੀ ਚੇਲਾ ਸਿਹੋੜਾ ਜਿਲਾ ਪਠਾਨਕੋਟ ਵਜੋਂ ਹੋਈ ਹੈ।
bishan das
ਘਟਨਾ ਸਬੰਧੀ ਮਿਲ 'ਚ ਗੰਨਾ ਲੈ ਕੇ ਆਏ ਕਿਸਾਨ ਹਰਦੇਵ ਸਿੰਘ ਨੇ ਦਸਿਆ ਕਿ ਕਲ ਸ਼ਾਮ ਨੂੰ ਇਕ ਟਰੱਕ ਜੋ ਮਿਲ ਚ ਗੰਨਾ ਲੈ ਕੇ ਆਇਆ ਹੋਇਆ ਸੀ, ਜਦੋਂ ਦੇਰ ਰਾਤ ਇਸ ਟਰੱਕ ਦਾ ਨੰਬਰ ਆਇਆ ਤਾਂ ਡਰਾਈਵਰ ਵਲੋਂ ਟਰੱਕ ਅੱਗੇ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਵਲੋਂ ਮਿਲ ਦੇ ਮੁਲਾਜ਼ਮਾਂ ਨੂੰ ਇਸ ਸਬੰਧੀ ਜਾਣਕਾਰੀ ਦਿਤੀ ਗਈ। ਜਦੋਂ ਟਰੱਕ ਦੇ ਡਰਾਈਵਰ ਨੂੰ ਦੇਖਿਆ ਗਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ।
bishan died in truck
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਕੁਲਵਿੰਦਰ ਸਿੰਘ ਨੇ ਦਸਿਆ ਕਿ ਸ਼ੂਗਰ ਮਿਲ ਪਨਿਆੜ ਦੀਨਾਨਗਰ 'ਚ ਇਕ ਟਰੱਕ ਡਰਾਈਵਰ ਦੀ ਮੌਤ ਹੋਣ ਸਬੰਧੀ ਸਵੇਰੇ ਜਾਣਕਾਰੀ ਮਿਲੀ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤਾਂ ਲੋਕਾਂ ਦੀ ਹਾਜ਼ਰੀ 'ਚ ਦੇਖਿਆ ਤਾਂ ਮ੍ਰਿਤਕ ਦੀ ਅਚਾਨਕ ਮੌਤ ਹੋ ਗਈ ਸੀ।
police investigation
ਮ੍ਰਿਤਕ ਦੇ ਸਰੀਰ 'ਤੇ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਸੀ,ਮ੍ਰਿਤਕ ਦੀ ਪਹਿਚਾਣ ਬਿਸ਼ਨ ਦਾਸ ਵਾਸੀ ਚੇਲਾ ਸਿਹੋੜਾ ਜਿਲਾ ਪਠਾਨਕੋਟ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਵਾਰਸਾਂ ਦੇ ਬਿਆਨਾਂ ਤੇ 174 ਦੀ ਕਾਰਵਾਈ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦੀ ਹੈ।