
ਇਸ ਸਮੇਂ ਜ਼ਿਲ੍ਹਾ ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ ਤੇ ਹੁਸ਼ਿਆਰਪੁਰ ਕੋਰੋਨਾ ਹਾਟ ਸਪਾਟ ਬਣੇ ਹੋਏ ਹਨ।
ਚੰਡੀਗੜ੍ਹ: ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ ਅਤੇ ਪਿਛਲੇ ਬੀਤੇ 24 ਘੰਟੇ ਵਿਚ ਨਵੇਂ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 2500 ਤੋਂ ਪਾਰ ਕਰ ਗਿਆ ਹੈ। 2587 ਨਵੇਂ ਪਾਜ਼ੇਟਿਵ ਮਾਮਲੇ ਦਰਜ ਹੋਏ ਹਨ। ਅੱਜ ਦੂਜੇ ਦਿਨ ਵੀ ਲਗਾਤਾਰ 38 ਮੌਤਾਂ ਹੋਈਆਂ ਹਨ। ਬੀਤੇ ਦਿਨ ਵੀ ਇਹੀ ਅੰਕੜਾ ਸੀ। ਇਸ ਸਮੇਂ ਜ਼ਿਲ੍ਹਾ ਜਲੰਧਰ, ਲੁਧਿਆਣਾ, ਮੋਹਾਲੀ, ਪਟਿਆਲਾ ਤੇ ਹੁਸ਼ਿਆਰਪੁਰ ਕੋਰੋਨਾ ਹਾਟ ਸਪਾਟ ਬਣੇ ਹੋਏ ਹਨ।
CORONA
ਬੀਤੇ ਦਿਨੀ ਸਭ ਤੋਂ ਵੱਧ ਮੋਹਾਲੀ ਵਿਚ 385, ਜਲੰਧਰ ਵਿਚ 380, ਲੁਧਿਆਣਾ ਵਿਚ 329, ਪਟਿਆਲਾ ਵਿਚ 256 ਤੇ ਹੁਸ਼ਿਆਰਪੁਰ ਜ਼ਿਲ੍ਹੇ ਵਿਚ 238 ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਇਸੇ ਤਰ੍ਹਾਂ ਮੌਤਾਂ ਦੇ ਮਾਮਲਿਆਂ ਵਿਚ ਜਲੰਧਰ ਵਿਚ 11, ਹੁਸ਼ਿਆਰਪੁਰ ਤੇ ਅੰਮ੍ਰਿਤਸਰ ਵਿਚ 4-4, ਗੁਰਦਾਸਪੁਰ ਤੇ ਪਟਿਆਲਾ ਵਿਚ 3-3, ਬਰਨਾਲਾ, ਸੰਗਰੂਰ, ਲੁਧਿਆਣਾ, ਤਰਨਤਾਰਨ ਤੇ ਮੋਗਾ ਵਿਚ 2-2 ਅਤੇ ਫ਼ਾਜ਼ਿਲਕਾ ਵਿਚ ਕੋਰੋਨਾ ਨਾਲ ਇਕ ਜਾਨ ਗਈ ਹੈ।
corona
ਜ਼ਿਕਰਯੋਗ ਹੈ ਕਿ ਹਾਲੇ ਮਾਲਵਾ ਦੇ ਜ਼ਿਲ੍ਹੇ ਬਠਿੰਡਾ, ਸੰਗਰੂਰ, ਫ਼ਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ, ਮੋਗਾ, ਬਰਨਾਲਾ, ਮਾਨਸਾ ਤੇ ਰੋਪੜ ਵਿਚ ਕਾਫ਼ੀ ਘੱਟ ਮਾਮਲੇ ਆ ਰਹੇ ਹਨ। ਮਾਲਵਾ ਦੇ ਕੁੱਝ ਖੇਤਰਾਂ ਨੂੰ ਛੱਡ ਕੇ ਦੋਆਬਾ ਤੇ ਮਾਝਾ ਖੇਤਰ ਵਿਚ ਇਸ ਵਾਰ ਕੋਰੋਨਾ ਜ਼ਿਆਦਾ ਫੈਲ ਰਿਹਾ ਹੈ।
Coronavirus
ਮੁੱਖ ਮੰਤਰੀ ਦੇ ਹੁਕਮਾਂ ਦੇ ਬਾਵਜੂਦ ਕਈ ਸਕੂਲ ਖੁਲ੍ਹੇ
ਪੰਜਾਬ ਸਰਕਾਰ ਵਲੋਂ ਕੋਰੋਨਾ ਦੇ ਮਾਮਲੇ ਵਧਣ ਕਾਰਨ ਪਹਿਲਾ ਭਾਵੇਂ ਸਕੂਲਾਂ ਵਿਚ ਵਿਦਿਆਰਥੀਆਂ ਦੀਆਂ ਕਲਾਸਾਂ ਬੰਦ ਕੀਤੀਆਂ ਸਨ ਪਰ ਸਥਿਤੀ ਨੂੰ ਦੇਖਦਿਆਂ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਵਿਦਿਅਕ ਅਦਾਰੇ ਸਮੇਤ ਕਾਲਜ 31 ਮਾਰਚ ਤਕ ਬੰਦ ਕਰਨ ਤੇ ਸਿਰਫ਼ ਅਧਿਆਪਕਾਂ ਦੀ ਹਾਜ਼ਰੀ ਦੇ ਹੁਕਮ ਦਿਤੇ ਸਨ ਪਰ ਇਸ ਦੇ ਬਾਵਜੂਦ ਅੱਜ ਸੂਬੇ ਵਿਚ ਕਈ ਵੱਡੇ ਸਕੂਲਾ ਵਿਚ ਵਿਦਿਆਰਥੀਆਂ ਦੀਆਂ ਕਲਾਸਾਂ ਲੱਗੀਆਂ। ਮੁੱਖ ਮੰਤਰੀ ਨੇ ਜ਼ਿਲ੍ਹੇ ਪਟਿਆਲਾ ਵਿਚ ਪੈਂਦਾ ਪਬਲਿਕ ਸਕੂਲ, ਨਾਭਾ ਤੇ ਪਟਿਆਲਾ ਵਿਚ ਹੀ ਡੀ.ਏ.ਵੀ. ਆਦਿ ਸਕੂਲ ਖੁਲ੍ਹੇਆਮ ਹੁਕਮਾਂ ਦੀ ਉਲੰਘਣਾ ਕਰ ਕੇ ਕਲਾਸਾਂ ਲਾ ਰਹੇ ਹਨ।
SCHOOL