ਗੈਰ ਪੰਜਾਬੀਆਂ ਨੂੰ ਰਾਜ ਸਭਾ ਮੈਂਬਰ ਬਣਾਉਣ ਨੂੰ ਲੈ ਕੇ ਪੜ੍ਹੋ ਕੀ ਬੋਲੇ ਸੁਖਪਾਲ ਖਹਿਰਾ 
Published : Mar 21, 2022, 12:16 pm IST
Updated : Mar 21, 2022, 3:17 pm IST
SHARE ARTICLE
Sukhpal Singh Khaira
Sukhpal Singh Khaira

ਅਸੀਂ ਕਦੇ ਵੀ ਗੈਰ ਪੰਜਾਬੀ ਨੂੰ ਰਾਜ ਸਭਾ ਦਾ ਮੈਂਬਰ ਕਬੂਲ ਨਹੀਂ ਕਰਾਂਗੇ ਬਲਕਿ ਉਹਨਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਜਾਵੇਗਾ।

 

ਚੰਡੀਗੜ੍ਹ: ਪੰਜਾਬ ’ਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਰਾਜ ਸਬਾ ਮੈਂਬਰ ਚੁਣਨ ਤੋਂ ਬਾਅਦ ਵਿਰੋਧੀਆਂ ਵੱਲੋਂ ਲਗਾਤਾਰ ਘੇਰਿਆ ਜਾ ਰਿਹਾ ਹੈ। ਅੱਜ ਆਮ ਆਦਮੀ ਪਾਰਟੀ ਨੇ ਅਪਣੇ ਰਾਜ ਸਭਾ ਦੇ 5 ਉਮੀਦਵਾਰ ਚੁਣ ਲਏ ਹਨ ਜਿਨ੍ਹਾਂ ਵਿਚ ਕੁੱਝ ਉਮੀਦਵਾਰ ਪੰਜਾਬ ਤੋਂ ਬਾਹਰ ਦੇ ਹਨ ਜਿਸ ਨੂੰ ਲੈ ਕੇ ਵਿਰੋਧੀ ਹੰਗਾਮਾ ਕਰ ਰਹੇ ਹਨ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਸਵੇਰੇ ਟਵੀਟ ਕਰ ਕੇ ਆਪ ਨੂੰ ਘੇਰਿਆ ਸੀ। ਇਸ ਤੋਂ ਬਾਅਦ ਸੁਖਪਾਲ ਖਹਿਰਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕਦੇ ਵੀ ਗੈਰ ਪੰਜਾਬੀ ਨੂੰ ਰਾਜ ਸਭਾ ਦਾ ਮੈਂਬਰ ਕਬੂਲ ਨਹੀਂ ਕਰਾਂਗੇ ਬਲਕਿ ਉਹਨਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਜਾਵੇਗਾ।

file photo 

ਖਹਿਰਾ ਨੇ ਕਿਹਾ ਕਿ ਪੰਜਾ ਦੀ ਧਰਤੀ ਗੁਰੂਆਂ ਪੀਰਾਂ ਦੇ ਖੂਨ ਨਾਲ ਸਿੰਜੀ ਹੋਈ ਧਰਤੀ ਹੈ ਤੇ ਮੈਂ ਪੰਜਾ ਦੇ ਸਾਰੇ ਵਿਧਾਇਕਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਗੈਰ ਪੰਜਾਬੀ ਦੇ ਹੱਕ ਵਿਚ ਵੋਟ ਨਾ ਕਰਨ ਤੇ ਇਸ ਖਿਲਾਫ਼ ਅਵਾਜ਼ ਉਠਾਉਣ।  ਜ਼ਿਕਰਯੋਗ ਹੈ ਕਿ ਸੁਖਪਾਲ ਖਹਿਰਾ ਨੇ ਸਵੇਰੇ ਵੀ ਟਵੀਟ ਕਰ ਕੇ ਇਸ ਖਿਲਾਫ਼ ਅਵਾਜ਼ ਉਠਾਈ ਸੀ ਤੇ ਭਗਵੰਤ ਮਾਨ ਨੂੰ ਅਪੀਲ ਵੀ ਕੀਤੀ ਸੀ। ਸੁਖਪਾਲ ਖਹਿਰਾ ਨੇ 5 ਨਾਮ ਸਾਂਝੇ ਕਰ ਕੇ ਕਿਹਾ ਸੀ ਕਿ  ''ਜੇਕਰ AAP ਦੀ ਰਾਜਸਭਾ ਦੇ ਸੰਭਾਵਿਤ ਉਮੀਦਵਾਰਾਂ ਦੀ ਇਹ ਸੂਚੀ ਹੈ ਤਾਂ ਇਹ ਪੰਜਾਬ ਲਈ ਸਭ ਤੋਂ ਦੁਖ਼ਦਾਈ ਖ਼ਬਰ ਹੋਵੇਗੀ ਤੇ ਅਸੀਂ ਕਿਸੇ ਗੈਰ ਪੰਜਾਬੀ ਨੂੰ ਨਾਮਜ਼ਦ ਕਰਨ ਦਾ ਵਿਰੋਧ ਕਰਾਂਗੇ। ਇਹ 'ਆਪ' ਵਰਕਰਾਂ ਨਾਲ ਵੀ ਮਜ਼ਾਕ ਹੈ ਜਿਨ੍ਹਾਂ ਨੇ ਪਾਰਟੀ ਵਿਚ ਕੰਮ ਕੀਤਾ ਹੈ।''

 

ਇਸ ਦੇ ਨਾਲ ਹੀ ਦੂਜੇ ਟਵੀਟ ਵਿਚ ਸੁਖਪਾਲ ਖਹਿਰਾ ਨੇ ਕਿਹਾ ਕਿ ''ਮੇਰੀ ਭਗਵੰਤ ਮਾਨ ਨੂੰ ਅਪੀਲ ਹੈ ਕਿ ਆਪਣੇ ਵਿਚਾਰ ਨੂੰ ਅਮਲੀ ਜਾਮਾ ਪਹਿਨਾਉਣ। ਪੁਲਿਸ ਦੇ ਜ਼ੁਲਮ ਦਾ ਸ਼ਿਕਾਰ ਹੋਏ ਅਤੇ ਪੰਜਾਬ ਲਈ ਮਹਾਨ ਕੁਰਬਾਨੀਆਂ ਕਰਨ ਵਾਲੇ ਬੀਬੀ ਖਾਲੜਾ ਵਰਗੇ ਮਹਾਨ ਲੋਕਾਂ ਨੂੰ ਰਾਜਸਭਾ ਮੈਂਬਰ ਬਣਾਇਆ ਜਾਵੇ''

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement