ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ ਬ੍ਰੀਜ਼ਾ ਕਾਰ ਨੂੰ ਬਰਾਮਦ ਕਰ ਲਿਆ ਹੈ।
ਚੰਡੀਗੜ੍ਹ: ਚੰਡੀਗੜ੍ਹ ਵਿਖੇ ਆਈਜੀ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਕਰ ਅੰਮ੍ਰਿਤਪਾਲ ਬਾਰੇ ਵੱਡੇ ਖੁਲਾਸੇ ਕੀਤੇ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਭੇਸ ਬਦਲ ਕੇ ਭੱਜਿਆ ਹੈ। ਪਿੰਡ ਨੰਗਲ ਅੰਬੀਆਂ ਦੇ ਗੁਰਦੁਆਰਾ ਸਾਹਿਬ 'ਚ ਅੰਮ੍ਰਿਤਪਾਲ ਨੇ ਕੱਪੜੇ ਬਦਲੇ। ਆਈਜੀ ਨੇ ਦਾਅਵਾ ਕੀਤਾ ਹੈ ਕਿ ਪੈਂਟ ਸ਼ਰਟ ਪਾ ਕੇ ਅੰਮ੍ਰਿਤਪਾਲ 2 ਮੋਟਰਸਾਇਕਲਾਂ ’ਤੇ 3 ਸਾਥੀਆਂ ਨਾਲ ਫਰਾਰ ਹੋਇਆ।
ਫਿਲਹਾਲ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ ਬ੍ਰੀਜ਼ਾ ਕਾਰ ਨੂੰ ਬਰਾਮਦ ਕਰ ਲਿਆ ਹੈ। ਆਈਜੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਅੰਮ੍ਰਿਤਪਾਲ ਨੂੰ ਭਜਾਉਣ ’ਚ ਉਸਦੇ 3 ਸਾਥੀਆਂ ਨੇ ਮਦਦ ਕੀਤੀ ਸੀ ਜਿਨ੍ਹਾਂ ਨੂੰ ਬ੍ਰੀਜ਼ਾ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਪਿੰਡ ਨੰਗਲ ਅੰਬੀਆ ਦੇ ਗੁਰਦੁਆਰਾ ਸਾਹਿਬ ’ਚ ਅੰਮ੍ਰਿਤਪਾਲ ਨੇ ਆਪਣੇ ਕੱਪੜੇ ਬਦਲੇ। ਅੰਮ੍ਰਿਤਪਾਲ ਹੁਲੀਆ ਬਦਲ ਕੇ 2 ਮੋਟਰਸਾਈਕਲ ਉੱਤੇ ਬੈਠ ਕੇ ਤਿੰਨ ਸਾਥੀਆਂ ਨਾਲ ਫਰਾਰ ਹੋਇਆ। ਆਈਜੀ ਸੁਖਚੈਨ ਸਿੰਘ ਨੇ ਕਿਹਾ ਕਿ ਪੰਜਾਬ ’ਚ ਕਾਨੂੰਨ ਵਿਵਸਥਾ ਕਾਬੂ ਹੇਠ ਹੈ। ਹੁਣ ਤੱਕ ਪੁਲਿਸ ਨੇ ਮਾਮਲੇ ਸਬੰਧੀ 154 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕਿਆ ਹੈ।