ਡੁੱਬ ਰਹੇ ਵਿਅਕਤੀ ਨੂੰ ਬਚਾਉਂਦੇ ਹੋਏ ਦੂਜਾ ਵੀ ਡੁੱਬਿਆ, ਦੋਵਾਂ ਦੀ ਮੌਤ

By : JUJHAR

Published : Mar 21, 2025, 2:31 pm IST
Updated : Mar 21, 2025, 2:31 pm IST
SHARE ARTICLE
While saving a drowning person, another also drowned, both died
While saving a drowning person, another also drowned, both died

ਮ੍ਰਿਤਕਾਂ ਦੀ ਪਹਿਚਾਣ ਚਮਕੌਰ ਸਿੰਘ ਤੇ ਸ਼ਰਨਪ੍ਰੀਤ ਵਜੋਂ ਹੋਈ ਹੈ

ਪਿੰਡ ਹਰੀਗੜ੍ਹ ’ਚ ਇਕ ਵਿਅਕਤੀ ਚਮਕੌਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਸੰਗਰੂਰ ਨੇ ਹਰੀਗੜ੍ਹ ਨਹਿਰ ਦੇ ਪੁਲ ’ਤੇ ਪੁੱਜ ਕੇ ਨਹਿਰ ਵਿਚ ਛਾਲ ਮਾਰ ਦਿਤੀ। ਜੋ ਮਾਨਸਿਕ ਤੌਰ ’ਤੇ ਪਰੇਸ਼ਾਨ ਸੀ। ਨਹਿਰ ਦੇ ਨਜ਼ਦੀਕ ਖੜ੍ਹੇ ਹਰੀਗੜ੍ਹ ਪਿੰਡ ਦੇ ਨੌਜਵਾਨ ਸ਼ਰਨਪ੍ਰੀਤ ਪੁੱਤਰ ਕਰਮਜੀਤ ਸਿੰਘ ਜਿਹੜਾ ਕਿ ਮਹਿਰੇ ਪਰਿਵਾਰ ਨਾਲ ਸਬੰਧਤ ਦਸਿਆ ਜਾ ਰਿਹਾ ਸੀ, ਨੇ ਡੁੱਬਦੇ ਨੂੰ ਬਚਾਉਣ ਲਈ ਵੀ ਨਹਿਰ ਦੇ ਵਿਚ ਛਾਲ ਮਾਰ ਦਿਤੀ।

ਜਾਣਕਾਰੀ ਅਨੁਸਾਰ ਪਾਣੀ ’ਚ ਡੁੱਬ ਰਹੇ ਚਮਕੌਰ ਸਿੰਘ ਨੂੰ ਕੱਢਣ ਦੇ ਮਨਸ਼ੇ ਨਾਲ ਗਏ ਸ਼ਰਨਪ੍ਰੀਤ ਨੂੰ ਵੀ ਨਾਲ ਡਬੋ ਲਿਆ। ਨਹਿਰ ਕਿਨਾਰੇ ਡੁੱਬ ਚੁੱਕਿਆਂ ਨੂੰ ਕੱਢ ਰਹੇ ਇਕੱਠ ਨੇ ਦਸਿਆ ਕਿ ਚਮਕੌਰ ਸਿੰਘ ਸਰੀਰ ਦੇ ਭਾਰੇ ਸਨ ਤੇ ਡੁੱਬਣ ਤੋਂ ਬਚਣ ਲਈ ਉਨ੍ਹਾਂ ਨੇ ਸ਼ਰਨਪ੍ਰੀਤ ਦੇ ਉੱਪਰ ਆਪਣਾ ਸਾਰਾ ਵਜਨ ਦੇ ਦਿਤਾ। ਜਿਸ ਕਰ ਕੇ ਉਹ ਤੈਰਨ ਤੋਂ ਅਸਮਰਥ ਹੋ ਗਿਆ ਤੇ ਉਹ ਵੀ ਪਾਣੀ ਵਿਚ ਹੀ ਡੁੱਬ ਗਿਆ।

ਦੁਰਘਟਨਾ ਦਾ ਪਤਾ ਚੱਲਦਿਆਂ ਹੀ ਨਹਿਰ ਦੁਆਲੇ ਵੱਡਾ ਇਕੱਠ ਹੋ ਗਿਆ ਤੇ ਲੋਕਾਂ ਨੇ ਦੋਵਾਂ ਨੂੰ ਕੱਢਣ ਲਈ ਪੂਰੀ ਵਾਹ ਲਗਾ ਦਿਤੀ ਅਤੇ ਦੋਵੇਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢ ਲਿਆ ਗਿਆ। ਐਸ. ਐਚ. ਓ. ਧਨੌਲਾ ਨੇ ਦਸਿਆ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement