
ਦੁਨੀਆਂ ਭਰ ’ਚ ਫੈਲੀ ਮਹਾਂਮਾਰੀ ਦੇ ਚਲਦੇ ਲੋਕਾਂ ਦੇ ਹੀਰੋ ਬਣੇ ਪੁਲਿਸ ਤੇ ਸਿਹਤ ਮਹਿਕਮੇ ਦੇ ਮੁਲਾਜ਼ਮਾਂ ਨੇ ਅੱਜ ਇਕਜੁਟਤਾ ਦਿਖਾਉਂਦਿਆਂ ਸਥਾਨਕ ਸਿਵਲ
ਬਠਿੰਡਾ, 20 ਅਪ੍ਰੈਲ (ਸੁਖਜਿੰਦਰ ਮਾਨ): ਦੁਨੀਆਂ ਭਰ ’ਚ ਫੈਲੀ ਮਹਾਂਮਾਰੀ ਦੇ ਚਲਦੇ ਲੋਕਾਂ ਦੇ ਹੀਰੋ ਬਣੇ ਪੁਲਿਸ ਤੇ ਸਿਹਤ ਮਹਿਕਮੇ ਦੇ ਮੁਲਾਜ਼ਮਾਂ ਨੇ ਅੱਜ ਇਕਜੁਟਤਾ ਦਿਖਾਉਂਦਿਆਂ ਸਥਾਨਕ ਸਿਵਲ ਹਸਪਤਾਲ ’ਚ ਤੈਨਾਤ ਇਕ ਨਰਸ ਨੂੰ ‘ਸਰਪ੍ਰਾਈਜ਼’ ਦਿੰਦਿਆਂ ਉਸ ਦੇ ਜਨਮ ਦਿਨ ਮੌਕੇ ਕੇਟ ਕੱਟਿਆ।
ਮਿਲੀ ਸੂਚਨਾ ਮੁਤਾਬਕ ਸਥਾਨਕ ਸਿਵਲ ਹਸਪਤਾਲ ਚੌਕੀ ’ਚ ਤੈਨਾਤ ਇਕ ਔਰਤ ਸਬ ਇੰਸਪੈਕਟਰ ਦੀ ਅਗਵਾਈ ’ਚ ਹੋਏ ਇਸ ਪ੍ਰੋਗਰਾਮ ਬਾਰੇ ਨਰਸ ਬਲਵਿੰਦਰ ਕੌਰ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਸੀ।
File photo
ਸਟਾਫ਼ ਨਰਸ ਬਲਵਿੰਦਰ ਕੌਰ ਨੇ ਅਪਣੇ ਸਾਥੀ ਸਟਾਫ਼ ਮੈਂਬਰਾਂ ਤੇ ਪੁਲਿਸ ਮੁਲਾਜ਼ਮਾਂ ਵਲੋਂ ਅਚਾਨਕ ਦਿਤੇ ਤੋਹਫ਼ੇ ’ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਹ ਇਸ ਜਨਮ ਦਿਨ ਨੂੰ ਪੂਰੇ ਜਨਮ ’ਚ ਨਹੀਂ ਭੁੱਲੇਗੀ। ਮਹਿਲਾ ਸਬ-ਇੰਸਪੈਕਟਰ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਅੱਜ ਇਹ ਪਤਾ ਚਲਿਆ ਸੀ ਕਿ ਉਸ ਦੀ ਪੋਸਟਿੰਗ ਵਾਲੇ ਹਸਪਤਾਲ ’ਚ ਇਕ ਸਟਾਫ਼ ਨਰਸ ਦਾ ਜਨਮ ਦਿਨ ਹੈ ਤੇ ਉਨ੍ਹਾਂ ਅਪਣੇ ਸਟਾਫ਼ ਤੇ ਹਸਪਤਾਲ ਦੇ ਡਾਕਟਰਾਂ ਨਾਲ ਮਿਲ ਕੇ ਉਕਤ ਨਰਸ ਨੂੰ ਖ਼ੁਸ਼ੀ ਦੇਣ ਦੇ ਮਕਸਦ ਨਾਲ ਇਹ ਪ੍ਰੋਗਰਾਮ ਉਲੀਕਿਆ ਜਿਸ ਵਿਚ ਸਭ ਨੇ ਸਹਿਯੋਗ ਦਿਤਾ।