ਜਵਾਹਰਪੁਰ ’ਚ 6 ਦਿਨਾਂ ਤੋਂ ਨਹੀਂ ਆਇਆ ਨਵਾਂ ਮਾਮਲਾ ਸਾਹਮਣੇ
Published : Apr 21, 2020, 8:15 am IST
Updated : Apr 21, 2020, 8:15 am IST
SHARE ARTICLE
file photo
file photo

ਪੰਜਾਬ ਵਿਚ ਜਿਥੇ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਉਥੇ ਇਸ ਵਿਚਕਾਰ ਡੇਰਾਬੱਸੀ ਦੇ ਹਾਟਸਪਾਟ ਪਿੰਡ ਜਵਾਹਰਪੁਰ

ਡੇਰਾਬੱਸੀ, 20 ਅਪ੍ਰੈਲ (ਗੁਰਜੀਤ ਸਿੰਘ ਈਸਾਪੁਰ) : ਪੰਜਾਬ ਵਿਚ ਜਿਥੇ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਉਥੇ ਇਸ ਵਿਚਕਾਰ ਡੇਰਾਬੱਸੀ ਦੇ ਹਾਟਸਪਾਟ ਪਿੰਡ ਜਵਾਹਰਪੁਰ ਤੋਂ ਰਾਹਤ ਦੀ ਖ਼ਬਰ ਆਈ ਹੈ, ਜਿਥੇ ਦਿਨੋ-ਦਿਨ ਹਾਲਾਤ ਸੁਧਰ ਰਹੇ ਹਨ। ਪਿੰਡ ਵਿਚ ਪਿਛਲੇ 6 ਦਿਨ ਵਿਚ ਕੋਈ ਨਵਾਂ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਸੋਮਵਾਰ ਨੂੰ ਵੀ ਪਿੰਡ ਜਵਾਹਰਪੁਰ ਦੇ ਸਾਰੇ 497 ਘਰਾਂ ਦਾ ਸਿਹਤ ਵਿਭਾਗ ਵਲੋਂ ਡੋਰ-ਟੂ-ਡੋਰ ਸਰਵੇ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਦੇ ਸਰਕਾਰੀ ਸਕੂਲ ਵਿਚ ਪਿੰਡ ਵਾਸੀਆਂ ਲਈ ਮੈਡੀਕਲ ਚੈਕਅਪ ਕੈਂਪ ਵੀ ਲਗਾਇਆ ਗਿਆ। ਡਾਕਟਰ ਐਚ.ਐਸ. ਚੀਮਾ, ਡਾਕਟਰ ਰਾਹੁਲ ਮਹਾਜਨ, ਡਾਕਟਰ ਵਿਕਰਾਂਤ, ਡਾਕਟਰ ਪ੍ਰੀਦਪ ਚਾਹਲ ਅਤੇ ਸਿਹਤ ਕਰਮੀ ਰਜਿੰਦਰ ਸਿੰਘ ਦੀ ਅਗਵਾਈ ਵਿਚ ਐਮਪੀਐਚਡਬਲਯੂ ਦੀਆਂ ਟੀਮਾਂ ਨੇ ਪਿੰਡ ਦਾ ਸਰਵੇ ਕੀਤਾ।

ਟੀਮਾਂ ਵਲੋਂ ਤੀਜੀ ਵਾਰ ਪਿੰਡ ’ਚ ਸਰਵੇਖਣ ਕੀਤਾ ਗਿਆ, ਸਰਵੇਖਣ ਦੌਰਾਨ ਸ਼ੱਕੀ ਵਿਅਕਤੀ ਜਿਨ੍ਹਾਂ ਨੂੰ ਸਾਹ, ਬੀਪੀ ਜਾਂ ਕੋਈ ਹੋਰ ਬਿਮਾਰੀਆਂ ਸਨ, ਦੀ ਡਾਕਟਰਾਂ ਵਲੋਂ ਜਾਂਚ ਕੀਤੀ ਗਈ। ਮੁੱਢਲੀ ਜਾਂਚ ਦੌਰਾਨ ਇਨ੍ਹਾਂ ਵਿਚ ਕੋਰੋਨਾ ਨਾਲ ਸਬੰਧਤ ਕੋਈ ਵੀ ਲੱਛਣ ਨਹੀਂ ਪਾਇਆ ਗਿਆ। ਡਾਕਟਰਾਂ ਵਲੋਂ ਇਨ੍ਹਾਂ ਵਿਅਕਤੀਆਂ ਦੀ ਜਾਂਚ ਕਰਨ ਤੋਂ ਬਾਅਦ ਦਵਾਈਆਂ ਦੇ ਕੇ ਘਰੋ-ਘਰੀ ਭੇਜ ਦਿਤਾ ਗਿਆ। ਇਸ ਤੋਂ ਇਲਾਵਾ 9 ਵਿਅਕਤੀਆਂ ਦੇ ਫ਼ਾਰਮ ਭਰੇ ਗਏ ਜਿਨ੍ਹਾਂ ਵਿਚ ਜਵਾਹਰਪੁਰ ਸਕੂਲ ਵਿਚ ਸਕਰੀਨਿੰਗ ਤੋਂ ਬਆਦ ਕੋਈ ਵੀ ਸ਼ਿਕਾਇਤ ਨਹੀਂ ਪਾਈ ਗਈ। ਇਸ ਤੋਂ ਇਲਾਵਾ ਡੇਰਾਬੱਸੀ ਸਿਵਲ ਹਸਪਤਾਲ ਵਿਚ ਅਪਣੇ ਆਪ ਆਏ ਪੰਜ ਵਿਅਕਤੀਆਂ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ ਸੀ।
 ਜਿਨ੍ਹਾਂ ਦੀ ਰੀਪੋਰਟ ਵੀ ਨੈਗੇਟਿਵ ਆਈ ਹੈ। 
 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM
Advertisement