ਜਾਮੀਆ ਦੇ ਵਿਦਿਆਰਥੀਆਂ ਦੀ ਹੋਏ ਫੌਰੀ ਰਿਹਾਈ:  ਦਲ ਖ਼ਾਲਸਾ
Published : Apr 21, 2020, 7:11 am IST
Updated : Apr 21, 2020, 7:11 am IST
SHARE ARTICLE
File Photo
File Photo

ਦਲ ਖਾਲਸਾ ਨੇ ਦਿੱਲੀ ਪੁਲਿਸ ਵਲੋਂ ਪਿਛਲ਼ੇ ਸਮੇਂ ਅੰਦਰ ਨਾਗਰਿਕਤਾ ਸੋਧ ਕਾਨੂੰਨ ਦੀ ਵਿਰੋਧਤਾ ਕਰਨ ਵਾਲੇ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ

ਚੰਡੀਗੜ੍ਹ, 20 ਅਪ੍ਰੈਲ (ਗੁਰਉਪਦੇਸ਼ ਭੁੱਲਰ): ਦਲ ਖਾਲਸਾ ਨੇ ਦਿੱਲੀ ਪੁਲਿਸ ਵਲੋਂ ਪਿਛਲ਼ੇ ਸਮੇਂ ਅੰਦਰ ਨਾਗਰਿਕਤਾ ਸੋਧ ਕਾਨੂੰਨ ਦੀ ਵਿਰੋਧਤਾ ਕਰਨ ਵਾਲੇ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਸਮਰਥਕਾਂ ਨੂੰ ਸ਼ਹਿਰ ਅੰਦਰ ਹੋਈ ਹਿੰਸਾ ਨਾਲ ਸਬੰਧਤਿ ਕੇਸਾਂ ਵਿੱਚ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਮੁਸਲਮਾਨਾਂ ਦਾ ਸੋਚੀ-ਸਮਝੀ ਨੀਤੀ ਤਹਿਤ ਕੀਤਾ ਜਾ ਰਿਹਾ ਸ਼ੋਸ਼ਣ ਅਤੇ ਸ਼ਿਕਾਰ ਨੂੰ ਬੰਦ ਕਰਵਾਉਣ ਲਈ ਦਿੱਲੀ ਪ੍ਰਸ਼ਾਸਨ ਨੂੰ ਹਦਾਇਤ ਕਰਨ।

ਪ੍ਰਧਾਨ ਮੰਤਰੀ ਦੇ ਬਿਆਨ ਕਿ ਕੋਰੋਨਾ ਵਾਈਰਸ ਕਿਸੇ ਧਰਮ ਜਾਂ ਜਾਤ ਨੂੰ ਨਹੀ ਪਛਾਣਦਾ ਉਤੇ ਵਿਅੰਗ ਕਸਦਿਆਂ ਜਥੇਬੰਦੀ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਕਿਹਾ ਕਿ ਭਾਜਪਾ ਵਲੋਂ ਪੈਦਾ ਕੀਤਾ ਫਿਰਕੂ ਵਾਈਰਸ ਜ਼ਰੂਰ ਪਛਾਣਦਾ ਹੈ ਅਤੇ ਉਹਨਾਂ ਨਰਿੰਦਰ ਮੋਦੀ ਉਤੇ ਦੋਹਰੇ ਮਾਪਦੰਡ ਦਾ ਇਲਜ਼ਾਮ ਲਾਉਦਿਆਂ ਕਿਹਾ ਕਿ ਇਹ ਸਭ ਕੁਝ ਦੁਨੀਆਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਲਈ ਕਿਹਾ ਜਾ ਰਿਹਾ ਹੈ।ਜ਼ਿਕਰਯੋਗ ਹੈ ਕਿ ਦਿੱਲੀ ਵਿਖੇ 23 ਤੋਂ 26 ਫਰਵਰੀ ਤੱਕ ਹੋਈ ਹਿੰਸਾ ਕਾਰਨ 53  ਲੋਕ ਮਾਰੇ ਗਏ ਸਨ ਅਤੇ ਸੈਂਕੜੇ ਜਖਮੀ ਹੋਏ ਸਨ।

File photoFile photo

ਦਿੱਲੀ ਪੁਲਿਸ ਉਤੇ ਮੁਸਲਮਾਨਾਂ ਵਿਰੁੱਧ ਹਿੰਸਾ ਕਰਨ ਵਾਲੇ ਦੰਗਾਕਾਰੀਆਂ ਨਾਲ ਮਿਲੇ ਹੋਣ ਦਾ ਇਲਜਾਮ ਲੱਗਿਆ ਸੀ।  ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਮੀਰਾਨ ਹੈਦਰ ਅਤੇ ਬੀਬਾ ਸਾਫੂਰਾ ਜਰਗਰ ਨੂੰ ਦਿੱਲੀ ਅਪਰਾਧ ਸ਼ਾਖਾ ਵਲੋਂ ਹਿੰਸਾ ਭੜਕਾਉਣ ਦੇ ਝੂਠੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਲਗਭੱਗ ੫੦ ਹੋਰਨਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ ।

ਉਹਨਾਂ ਕਿਹਾ ਕਿ ਜਦੋਂ ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਿਹਾ ਹੈ ਅਤੇ ਪਿਛਲ਼ੇ ਇੱਕ ਮਹੀਨੇ ਤੋਂ ਲਾਕਡਾਊਨ ਹੈ ਅਜਿਹੇ ਸਮਿਆਂ ਅੰਦਰ ਇਹ ਗ੍ਰਿਫਤਾਰੀਆਂ ਬਦਲਾਖੋਰੀ ਦੀ ਭਾਵਨਾ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ (ਜਿਸ ਦੇ ਹੱਥ ਵਿੱਚ ਪੁਲਿਸ ਦੀ ਵਾਗਡੋਰ ਹੈ) ਦੇ ਇਸ਼ਾਰੇ 'ਤੇ ਕੀਤੀਆਂ ਜਾ ਰਹੀਆਂ ਹਨ।  ਉਹਨਾਂ ਗ੍ਰਿਫਤਾਰ ਲੋਕਾਂ ਦੀ ਫੌਰੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਲੋਕਤੰਤਰ ਦੇ ਹੱਕ ਵਿੱਚ ਉਠੀਆਂ ਸਾਰੀਆਂ ਆਵਾਜ਼ਾਂ ਨੂੰ ਜੇਲਾਂ ਦੀ ਕਾਲ ਕੋਠੜੀ ਵਿੱਚ ਘੁੰਮ ਕਰਨ ਲਈ ਗ੍ਰਿਫਤਾਰੀਆਂ ਕਰਵਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement