ਭਾਰਤ ਵਿਚ ਕੋਰੋਨਾ ਪੀੜਤ ਰੋਗੀਆਂ ਦਾ ਅੰਕੜਾ 18 ਹਜ਼ਾਰ ਤੋਂ ਟੱਪਿਆ
Published : Apr 21, 2020, 9:34 am IST
Updated : Apr 21, 2020, 9:34 am IST
SHARE ARTICLE
file photo
file photo

ਭਾਰਤ ਵਿਚ ਭਾਵੇਂ ਕੋਰੋਨਾ ਵਾਇਰਸ ਕੋਵਿਡ-19 ਦੇ ਕੇਸਾਂ ਦੀ ਵਾਧਾ ਦਰ ’ਚ ਗਿਰਾਵਟ ਦਰਜ ਹੋਣ ਲੱਗ ਪਈ ਹੈ ਪਰ ਇਸ ਦੇ ਬਾਵਜੂਦ ਵੀ ਦੇਸ ’ਚ ਕਰੋਨਾ ਪਾਜ਼ੇਟਿਵ

ਚੰਡੀਗੜ੍ਹ, 20 ਅਪ੍ਰੈਲ (ਨੀਲ ਭਲਿੰਦਰ ਸਿੰਘ) : ਭਾਰਤ ਵਿਚ ਭਾਵੇਂ ਕੋਰੋਨਾ ਵਾਇਰਸ ਕੋਵਿਡ-19 ਦੇ ਕੇਸਾਂ ਦੀ ਵਾਧਾ ਦਰ ’ਚ ਗਿਰਾਵਟ ਦਰਜ ਹੋਣ ਲੱਗ ਪਈ ਹੈ ਪਰ ਇਸ ਦੇ ਬਾਵਜੂਦ ਵੀ ਦੇਸ ’ਚ ਕਰੋਨਾ ਪਾਜ਼ੇਟਿਵ ਮਾਮਲੇ 18 ਹਜ਼ਾਰ ਦੇ ਅੰਕੜੇ ਨੂੰ ਪਾਰ ਕਰ ਗਏ ਹਨ। ਭਾਰਤ ਦੇ ਸੋਮਵਾਰ ਸ਼ਾਮ ਸਾਢੇ ਸੱਤ ਵਜੇ ਦੇ ਸਰਕਾਰੀ ਅੰਕੜਿਆਂ ਮੁਤਾਬਿਕ ਹੁਣ ਤਕ ਦੇਸ਼ ਵਿਚ ਸਾਹਮਣੇ ਆਏ ਪਾਜ਼ੇਟਿਵ ਕੇਸਾਂ ਦੀ ਗਿਣਤੀ 18,407 ਹੋ ਚੁੱਕੀ ਹੈ, ਜਿਹਨਾਂ ’ਚੋਂ ਹੁਣ ਕੋਰੋਨਾ ਦੇ 14,810 ਐਕਟਿਵ ਕੇਸ ਹਨ। ਤਾਜ਼ਾ ਅੰਕੜਿਆਂ ਮੁਤਾਬਿਕ ਦੇਸ਼ ਵਿਚ ਹੁਣ ਤਕ ਇਸ ਰੋਗ ਤੋਂ 3020 ਲੋਕਾਂ ਨੂੰ ਨਿਜਾਤ ਮਿਲ ਚੁੱਕੀ ਹੈ,

ਜਦ ਕਿ 577 ਲੋਕਾਂ ਦੀ ਜਾਨ ਜਾ ਚੁੱਕੀ ਹੈ। ਭਾਰਤ ਵਿਚ ਤਾਜ਼ਾ ਅੰਕੜਿਆਂ ਮੁਤਾਬਿਕ  ਤਿੰਨ ਲੱਖ 83 ਹਜ਼ਾਰ 985 ਸ਼ੱਕੀ ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ ਪਰ ਇਸੇ ਦੌਰਾਨ ਸੁਖ ਦੀ ਖ਼ਬਰ ਇਹ ਹੈ ਕਿ ਭਾਰਤ ਦਾ ਡਬਲਿੰਗ ਰੇਟ 7.5 ਹੋ ਗਿਆ ਹੈ। ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅੱਗਰਵਾਲ ਨੇ ਸੋਮਵਾਰ ਨੂੰ ਦਸਿਆ ਕਿ ਭਾਰਤ ਦਾ ਡਬਲਿੰਗ ਰੇਟ ਜੋ ਲਾਕਡਾਉਨ ਤੋ ਪਹਿਲਾਂ 3.4 ਸੀ ਹੁਣ ਉਸ ਵਿਚ ਸੁਧਾਰ ਆਇਆ ਹੈ ਅਤੇ ਇਹ 7.5 ਹੋ ਗਿਆ ਹੈ। 19 ਅਪ੍ਰੈਲ ਤਕ 18 ਰਾਜਾਂ ਵਿਚ ਡਬਲਿੰਗ ਰੇਟ ਦੀ ਔਸਤ ਦੇਸ਼ ਦੀ ਔਸਤ ਤੋਂ ਬਿਹਤਰ ਹੈ।

ਦੂਜੇ ਪਾਸੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਕੁੱਝ ਹਾਟਸਪਾਟਸ ਵਿਚ ਕੋਰੋਨਾ ਦੀ ਹਾਲਤ ਵਿਗੜ ਰਹੀ ਹੈ। ਇਨ੍ਹਾਂ ਪ੍ਰਭਾਵਿਤ ਥਾਵਾਂ ਦੀ ਸਥਿਤੀ ਦਾ ਆਨ ਦ ਸਪਾਟ ਮੁਲਾਂਕਣ ਕਰਨ ਲਈ ਆਪਦਾ ਪਰਬੰਧਨ ਕਾਨੂੰਨ 2005  ਦੇ ਅਨੁਸਾਰ ਗ੍ਰਹਿ ਮੰਤਰਾਲੇ ਨੇ 6 ਅੰਤਰ ਮੰਤਰਾਲਾ ਕੇਂਦਰੀ ਟੀਮਾਂ ਦਾ ਗਠਨ ਕੀਤਾ ਹੈ। ਇਹ ਟੀਮਾਂ ਹਾਟਸਪਾਟ ਇਲਾਕਿਆਂ, ਸਿਹਤ ਅਤੇ ਮੈਡੀਕਲ  ਇੰਫਰਾਸਟਰਕਚਰ ਦੇ ਪਰਬੰਧਨ ਅਤੇ ਆਪਦਾ ਪਰਬੰਧਨ ਦੇ ਮੁੱਦਿਆਂ ਉੱਤੇ ਰਾਜ ਸਰਕਾਰਾਂ ਦਾ ਸਹਿਯੋਗ ਕਰਨਗੀਆਂ।

ਪੰਜਾਬ ਵਿਚ ਅੱਜ ਜਲੰਧਰ ਜ਼ਿਲ੍ਹੇ ’ਚ ਇਕ ਕੇਸ ਪਾਜ਼ੇਟਿਵ ਆਉਣ ਨਾਲ ਕੇਸ ਤਾਂ 245 ਹੋ ਗਏ ਹਨ ਪਰ ਪ੍ਰਤੀ ਦਿਨ ਵਾਧਾ ਡਰ ਚ ਪਿਛਲੇ ਦਿਨਾਂ ਦੇ ਮੁਕਾਬਲੇ ਭਾਰੀ ਗਿਰਾਵਟ ਆਈ ਹੈ। ਜਦਕਿ ਸ਼ਹੀਦ ਭਗਤ ਸਿੰਘ ਨਗਰ ’ਚ ਇਕ ਹੋਰ ਮਰੀਜ਼ ਰਾਜੀ ਹੋ ਗਿਆ ਹੈ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement